channel punjabi
Canada International News North America

ਲਗਭਗ 2,000 TDSB ਵਿਦਿਆਰਥੀ ਅਜੇ ਵੀ ਵਰਚੂਅਲ ਲਰਨਿੰਗ ਲਈ ਲੈਪਟੌਪਜ਼ ਤੇ ਟੇਬਲੈੱਟਸ ਦੀ ਉਡੀਕ ‘ਚ

ਵਰਚੂਅਲ ਲਰਨਿੰਗ ਅਪਨਾਉਣ ਵਾਲੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ 2000 ਵਿਦਿਆਰਥੀਆਂ ਨੂੰ ਅਜੇ ਵੀ ਲੈਪਟੌਪਜ਼ ਤੇ ਟੇਬਲੈੱਟਸ ਦਾ ਇੰਤਜ਼ਾਰ ਹੈ।

TDSB ਦੇ ਆਈ ਟੀ ਸਬੰਧੀ ਐਗਜ਼ੈਕਟਿਵ ਆਫੀਸਰ ਨੇ ਦੱਸਿਆ ਕਿ ਬੋਰਡ ਨੇ 10,000 ਨਵੀਆਂ ਡਿਵਾਇਸਿਜ਼ ਦਾ ਆਰਡਰ ਕੀਤਾ ਹੈ ਪਰ ਅਜੇ ਤੱਕ ਸਾਰੇ ਵਿਦਿਆਰਥੀਆਂ ਨੂੰ ਇਹ ਡਿਵਾਇਸਿਜ਼ ਹਾਸਲ ਨਹੀਂ ਹੋ ਪਾਈਆਂ ਹਨ। ਪੀਟਰ ਸਿੰਘ ਨੇ ਆਖਿਆ ਕਿ ਇਹ ਦੇਰ ਕ੍ਰੋਮਬੁੱਕਜ਼ ਤੇ ਆਈਪੈਡਜ਼ ਦੀ ਕੈਨੇਡਾ ਭਰ ਵਿੱਚ ਵਧੀ ਮੰਗ ਕਾਰਨ ਹੋਈ ਹੈ। ਉਨ੍ਹਾਂ ਆਖਿਆ ਕਿ ਬੋਰਡ ਨੂੰ ਆਸ ਹੈ ਕਿ ਅਗਲੇ ਪੰਜ ਤੋਂ ਅੱਠ ਦਿਨਾਂ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਵੀ ਇਹ ਡਿਵਾਇਸਿਜ਼ ਮਿਲ ਜਾਣਗੀਆਂ। TDSB ਨੇ ਬਸੰਤ ਵਿੱਚ ਆਪਣੇ ਵਿਦਿਆਰਥੀਆਂ ਨੂੰ 60,000 ਡਿਵਾਇਸਿਜ਼ ਦਿੱਤੀਆਂ ਸਨ।

ਵੈਸਟਵਿਊ ਸੈਂਟੇਨੀਅਲ ਸੈਕੰਡਰੀ ਸਕੂਲ, ਸੋਮਵਾਰ ਗਾਲਾ ਦੇ ਪ੍ਰਿੰਸੀਪਲ ਨੇ ਕਿਹਾ ਕਿ ਵਿਅਕਤੀਗਤ ਸਕੂਲ ਅਤੇ ਵੱਡੇ ਪੱਧਰ ’ਤੇ ਬੋਰਡ ਵਿਦਿਆਰਥੀਆਂ ਨੂੰ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

Related News

ਕੋਰੋਨਾ ਪ੍ਰਭਾਵ : ਕੈਨੇਡਾ ਨੇ ਸਾਲ 2020 ’ਚ ਸਿਰਫ਼ 1ਲੱਖ 84ਹਜ਼ਾਰ ਪ੍ਰਵਾਸੀਆਂ ਨੂੰ ਦਿੱਤੀ ਨਾਗਰਿਕਤਾ

Vivek Sharma

ਅਮਰੀਕਾ ‘ਚ ਕੋਵਿਡ-19 ਦੀ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ ‘ਚ ਪੁੱਜਾ, ਛੇਤੀ ਹੀ ਮਿਲੇਗੀ ਖੁਸ਼ਖਬਰੀ

Vivek Sharma

ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ‘ਚ ਭਾਰਤੀ ਮੂਲ ਦੇ ਮਨਿੰਦਰ ਸਿੱਧੂ ਨੂੰ ਦਿੱਤਾ ਖ਼ਾਸ ਅਹੁਦਾ

Vivek Sharma

Leave a Comment