channel punjabi
Canada News North America

ਰੇਜਿਨਾ ਵਿਖੇ ਹੁਣ ਹਫ਼ਤੇ ਦੇ ਸੱਤ ਦਿਨ ਖੁੱਲ੍ਹਿਆ ਕਰੇਗਾ ਡ੍ਰਾਇਵ-ਥਰੂ ਕੋਰਨਾਵਾਇਰਸ ਟੈਸਟਿੰਗ ਸੈਂਟਰ

ਰੇਜਿਨਾ : ਕੈਨੇਡਾ ਵਿਚ ਕੋਰੋਨਾ ਦੀ ਦੂਜੀ ਲਹਿਰ ਨੂੰ ਕਾਬੂ ਕਰਨ ਵਾਸਤੇ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਕੋਰੋਨਾ ਦੀ ਜਾਂਚ ਵਾਸਤੇ ਜਾਂਚ ਪ੍ਰਕਿਰਿਆ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਅਤੇ ਸੁਖਾਲੀ ਬਣਾਈ ਗਈ ਹੈ। ਇਸੇ ਤਹਿਤ ਕਈ ਸੂਬਿਆਂ ਵਿੱਚ ਡ੍ਰਾਇਵ-ਥਰੂ ਕੋਰਨਾਵਾਇਰਸ ਟੈਸਟਿੰਗ ਸ਼ੁਰੂ ਕੀਤੀ ਗਈ ਤਾਂ ਜੋ ਉਹਨਾਂ ਲੋਕਾਂ ਤੱਕ ਵੀ ਪਹੁੰਚ ਕੀਤੀ ਜਾ ਸਕੇ, ਜਿਹੜੇ ਜਾਂਚ ਕਰਵਾਉਣ ਲਈ ਹਸਪਤਾਲ ਜਾਂ ਲੈਬ ਨਹੀਂ ਜਾ ਸਕਦੇ।
ਸਸਕੈਚਵਨ ਸੂਬੇ ਵਿੱਚ ਡ੍ਰਾਇਵ-ਥਰੂ ਕੋਰਨਾਵਾਇਰਸ ਟੈਸਟਿੰਗ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ। ਜਿਸ ਤੋਂ ਬਾਅਦ ਰੇਜੀਨਾ ਦੀ ਡ੍ਰਾਇਵ-ਥਰੂ ਕੋਰਨਾਵਾਇਰਸ ਟੈਸਟਿੰਗ ਸਾਈਟ ਨੇ ਆਪਣੇ ਓਪਰੇਟਿੰਗ ਸਮਾਂ ਵਧਾ ਕੇ ਹਫ਼ਤੇ ਦੇ ਹਰ ਦਿਨ ਖੋਲ੍ਹਣ ਦਾ ਫੈਸਲਾ ਕੀਤਾ ਹੈ ।

ਸੋਮਵਾਰ ਸਵੇਰੇ ਇੱਕ ਟਵੀਟ ਦੇ ਅਨੁਸਾਰ, ਸਸਕੈਚਵਾਨ ਹੈਲਥ ਅਥਾਰਟੀ (ਐਸ.ਐਚ.ਏ.) ਦਾ ਸਟਾਫ ਹੁਣ ਹਰ ਰੋਜ਼ 1 ਤੋਂ 7 ਵਜੇ ਦੇ ਵਿਚਕਾਰ ਅੰਤਰਰਾਸ਼ਟਰੀ ਵਪਾਰ ਕੇਂਦਰ,1700 ਐਲਫਿਨਸਟੋਨ ਸੇਂਟ ਵਿਖੇ ਇਵਰਾਜ ਪੈਲੇਸ ਵਿੱਚ ਲੋਕਾਂ ਦੀ ਜਾਂਚ ਕਰ ਰਿਹਾ ਹੈ ।

ਜਦੋਂ ਇਹ ਸਾਈਟ 8 ਸਤੰਬਰ ਨੂੰ ਲਾਂਚ ਕੀਤੀ ਗਈ ਸੀ, ਉਸ ਸਮੇਂ ਇਸਦੇ ਇਸ਼ਤਿਹਾਰ ਮੁਤਾਬਕ ਜਾਂਚ ਕੇਂਦਰ
ਮੰਗਲਵਾਰ ਅਤੇ ਵੀਰਵਾਰ ਨੂੰ ਸ਼ਾਮੀ 4 ਵਜੇ ਤੋਂ ਰਾਤੀਂ 8 ਵਜੇ ਤੱਕ ਜਦੋਂ ਕਿ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਸਵੇਰੇ 4 ਵਜੇ ਤੱਕ ਜਾਂਚ ਕਰਨ ਲਈ ਖੁੱਲੇ ਰਹਿਣਗੇ।
ਸਾਇਟ ਖੋਲਣ ਦੇ ਪਹਿਲੇ ਦਿਨ, ਸਟਾਫ ਨੇ ਚਾਰ ਘੰਟਿਆਂ ਵਿਚ 260 ਸਵੈਬਾਂ ਨੂੰ ਪੂਰਾ ਕੀਤਾ।
ਉਸ ਸਮੇਂ, ਐਸਐਚਏ ਨੇ ਕਿਹਾ ਸੀ ਕਿ ਸੇਵਾ ਵਧਾਉਣਾ ਮੰਗ ਦੇ ਅਧਾਰ ਤੇ ਇੱਕ ਵਿਕਲਪ ਹੋਵੇਗਾ ।

ਸਾਸਕਾਟੂਨ ਵਿਚ ਵੀ ਇਕ ਡਰਾਈਵ ਥਰੂ ਕੌਵਿਡ-19 ਟੈਸਟਿੰਗ ਸਾਈਟ ਹੈ, ਜੋ ਕਿ 3630 ਥੈਚਰ ਐਵੇਨਿਊ ‘ਤੇ ਸਥਿਤ ਹੈ। ਇਸ ਦਾ ਸਮਾਂ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਸਵੇਰੇ 8:30 ਵਜੇ ਤੋਂ ਸਵੇਰੇ 4 ਵਜੇ ਤੱਕ ਦਾ ਹੈ।

Related News

ਕੈਨੇਡਾ ਅਮਰੀਕਾ ਦੇ ‘ਚ ਇੱਕ ਲੱਖ ਲੋਕਾਂ ਦੀ ਨਿਯੁਕਤੀ ਕਰੇਗੀ ਈ-ਕਮਰਸ ਕੰਪਨੀ ਐਮਾਜ਼ੋਨ

Rajneet Kaur

Positive News: ਨਵੇਂ ਮਾਮਲਿਆਂ ‘ਚ ਆ ਰਹੀ ਗਿਰਾਵਟ ਕਾਰਨ ਹੁਣ ਕਾਬੂ ‘ਚ ਆ ਸਕਦੈ ਕੋਰੋਨਾ : W.H.O.

Vivek Sharma

ਕੋਵਿਡ 19 ਦੀ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਦਿੱਤੀ ਜਾਣੀ ਚਾਹੀਦੀ ਹੈ: NACI ਚੇਅਰ ਡਾ· ਕੈਰੋਲੀਨ ਕੁਆਕ

Rajneet Kaur

Leave a Comment