channel punjabi
International News USA

ਮੰਗਲ ਗ੍ਰਹਿ ‘ਤੇ ਪਹਿਲੀ ਵਾਰ 6.5 ਮੀਟਰ ਚੱਲਿਆ ਨਾਸਾ ਦਾ ਰੋਵਰ, ਨਾਸਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਲਾਸ ਏਂਜਲਸ : ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਮੰਗਲ ਗ੍ਰਹਿ ‘ਤੇ ਭੇਜਿਆ ਗਿਆ ‘ਰੋਵਰ ਪਰਸੀਵੈਰੇਂਸ’ ਸ਼ੁੱਕਰਵਾਰ ਨੂੰ ਪਹਿਲੀ ਵਾਰ ਕਰੀਬ 6.5 ਮੀਟਰ ਲਗਭਗ 21 ਫੁੱਟ ਤੋਂ ਜ਼ਿਆਦਾ ਤਕ ਚੱਲਿਆ। ਇਸ ਨਾਲ ਮੰਗਲ ਦੀ ਮਿੱਟੀ ‘ਤੇ ਉਸ ਦੇ ਪਹੀਆਂ ਦੇ ਨਿਸ਼ਾਨ ਬਣ ਗਏ। ਨਾਸਾ ਨੇ ਇਨ੍ਹਾਂ ਨਿਸ਼ਾਨਾਂ ਦੀ ਤਸਵੀਰ ਇੰਟਰਨੈੱਟ ਮੀਡੀਆ ‘ਤੇ ਸ਼ੇਅਰ ਕੀਤੀ ਹੈ।

ਪਰਸੀਵੈਰੇਂਸ ਨੂੰ ਲਾਲ ਗ੍ਰਹਿ ‘ਤੇ ਚਲਾਉਣ ਅਤੇ ਟੈਸਟਿੰਗ ਦੀ ਇਹ ਪ੍ਰਕਿਰਿਆ ਕਰੀਬ 33 ਮਿੰਟਾਂ ਤਕ ਚੱਲੀ। ਪਹਿਲੇ ਉਹ ਚਾਰ ਮੀਟਰ ਤਕ ਗਿਆ ਅਤੇ ਮੁੜ ਇਸ ਪਿੱਛੋਂ 150 ਡਿਗਰੀ ਖੱਬੇ ਘੁੰਮ ਕੇ ਕਰੀਬ 2.5 ਮੀਟਰ ਪਿੱਛੇ ਆਇਆ। ਫਿਲਹਾਲ ਉਹ ਆਪਣੇ ਅਸਥਾਈ ਪਾਰਕਿੰਗ ਸਥਾਨ ‘ਤੇ ਖੜ੍ਹਾ ਹੈ।


ਨਾਸਾ ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ ਕਿ ਟੈਸਟ ਡ੍ਰਾਈਵ ਦੌਰਾਨ ਪਰਸੀਵੈਰੇਂਸ ਦੇ ਸਾਰੇ ਸਿਸਟਮ ਦੀ ਜਾਂਚ ਕੀਤੀ ਗਈ। ਪਰਸੀਵੈਰੇਂਸ ਨੇ ਜਿੱਥੋਂ ਆਪਣਾ ਮਿਸ਼ਨ ਸ਼ੁਰੂ ਕੀਤਾ ਹੁਣ ਉਸ ਨੂੰ ‘ਆਕਿਟਵੀਆ ਈਬਟਲਰ ਲੈਂਡਿੰਗ’ ਦਾ ਨਾਂ ਦਿੱਤਾ ਗਿਆ ਹੈ। ਇਹ ਨਾਂ ਇਕ ਸਾਇੰਸ ਫਿਕਸ਼ਨ ਆਥਰ ਦੇ ਨਾਂ ‘ਤੇ ਰੱਖਿਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰੋਵਰ ਜਦੋਂ ਆਪਣੇ ਉਦੇਸ਼ ਲਈ ਕੰਮ ਕਰਨਾ ਸ਼ੁਰੂ ਕਰੇਗਾ ਤਾਂ ਇਹ ਰੋਜ਼ਾਨਾ 200 ਮੀਟਰ ਦਾ ਸਫ਼ਰ ਤੈਅ ਕਰੇਗਾ।


ਪਰਸੀਵੈਰੇਂਸ ਰੋਵਰ ਮੋਬਿਲਿਟੀ ਟੈਸਟਬੇਡ ਇੰਜੀਨੀਅਰ ਅਨਾਇਸ ਜਾਰਿਫਾਯਨ ਨੇ ਕਿਹਾ ਕਿ ਇਹ ਸਾਡੇ ਲਈ ਪਹਿਲਾ ਅਨੁਭਵ ਸੀ। ਰੋਵਰ ਦੇ 6 ਪਹੀਏ ਵਧੀਆ ਕੰਮ ਕਰ ਰਹੇ ਹਨ। ਉਹ ਸਾਨੂੰ ਅਗਲੇ ਦੋ ਸਾਲਾਂ ਤਕ ਸਾਇੰਸ ਦੀ ਦੁਨੀਆ ਵਿਚ ਲੈ ਜਾਣ ਵਿਚ ਕਾਮਯਾਬ ਹੋਵੇਗਾ।

ਦੱਸਣਯੋਗ ਹੈ ਕਿ ਪਰਸੀਵੈਰੇਂਸ 18-19 ਫਰਵਰੀ ਦੀ ਦਰਮਿਆਨੀ ਰਾਤ ਮੰਗਲ ‘ਤੇ ਜੀਵਨ ਦੀ ਭਾਲ ਵਿਚ ਉਤਰਿਆ ਸੀ। ਇਸ ਨੇ ਭਾਰਤੀ ਸਮੇਂ ਅਨੁਸਾਰ ਕਰੀਬ 2 ਵਜੇ ਮਾਰਸ ਦੀ ਸਭ ਤੋਂ ਖ਼ਤਰਨਾਕ ਸਤ੍ਹਾ ਜੇਜੇਰੋ ਕ੍ਰੇਟਰ ‘ਤੇ ਲੈਂਡਿੰਗ ਕੀਤੀ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇੱਥੇ ਪਹਿਲੇ ਨਦੀ ਵੱਗਦੀ ਸੀ। ਪਰਸੀਵੈਰੇਂਸ ਰੋਵਰ ਲਾਲ ਗ੍ਰਹਿ ਤੋਂ ਚੱਟਾਨਾਂ ਦੇ ਨਮੂਨੇ ਵੀ ਲੈ ਕੇ ਆਵੇਗਾ। ਪਰਸੀਵੈਰੇਂਸ ਰੋਵਰ 1,000 ਕਿਲੋਗ੍ਰਾਮ ਵਜ਼ਨੀ ਹੈ। ਇਹ ਪਰਮਾਣੂ ਊਰਜਾ ਨਾਲ ਚੱਲੇਗਾ। ਪਹਿਲੀ ਵਾਰ ਕਿਸੇ ਰੋਵਰ ਵਿਚ ਪਲੂਟੋਨੀਅਮ ਨੂੰ ਈਂਧਨ ਦੇ ਤੌਰ ‘ਤੇ ਪ੍ਰਯੋਗ ਕੀਤਾ ਜਾ ਰਿਹਾ ਹੈ। ਇਹ ਰੋਵਰ ਮੰਗਲ ਗ੍ਰਹਿ ‘ਤੇ 10 ਸਾਲਾਂ ਤਕ ਕੰਮ ਕਰੇਗਾ। ਇਸ ਵਿਚ ਸੱਤ ਫੁੱਟ ਦਾ ਰੋਬੋਟਿਕ ਆਰਮ, 23 ਕੈਮਰੇ ਅਤੇ ਇਕ ਡਿ੍ਲ ਮਸ਼ੀਨ ਹੈ ਅਤੇ ਹੈਲੀਕਾਪਟਰ ਦਾ ਵਜ਼ਨ ਦੋ ਕਿਲੋਗ੍ਰਾਮ ਹੈ।

Related News

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

Vivek Sharma

ਟੋਰਾਂਟੋ ਦੇ ਉੱਤਰੀ ਸਿਰੇ ਵੱਲ ਦਿਨ ਦਿਹਾੜੇ ਚੱਲੀ ਗੋਲੀ,12 ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ, 17 ਸਾਲਾ ਲੜਕੇ ਦੀ ਹਾਲਤ ਨਾਜ਼ੁਕ

Rajneet Kaur

ਬਰੈਂਪਟਨ ‘ਚ ਦੋ ਬੱਚਿਆਂ ਨੂੰ ਵਾਹਨ ਨੇ ਮਾਰੀ ਟੱਕਰ

Rajneet Kaur

Leave a Comment