channel punjabi
International News North America

ਮੈਲਬੋਰਨ ‘ਚ ਰਹਿੰਦੇ ਪਿੰਡ ਸੋਹਲ ਜਗੀਰ ਦਾ ਨੌਜਵਾਨ,ਪਤਨੀ ਅਤੇ 19 ਦਿਨ੍ਹਾਂ ਦੀ ਬੱਚੀ ਦੀ ਅੱਗ ‘ਚ ਝੁਲਸ ਜਾਣ ਕਾਰਨ ਮੌਤ

ਪਿੰਡ ਸੋਹਲ ਜਗੀਰ ਦਾ ਨੌਜਵਾਨ ਜੋ ਇਸ ਸਮੇਂ ਮੈਲਬੋਰਨ (ਆਸਟ੍ਰੇਲੀਆ) ਰਹਿ ਰਿਹਾ ਸੀ ਉਸਦੀ ਪਰਿਵਾਰ ਸਮੇਤ ਅੱਗ ‘ਚ ਝੁਲਸ ਜਾਣ ਦੀ ਖਬਰ ਸਾਹਮਣੇ ਆਈ ਹੈ।

ਮ੍ਰਿਤਕ ਨੌਜਵਾਨ ਇੰਦਰਪਾਲ ਸੋਹਲ ਦੇ ਜੱਦੀ ਪਿੰਡ ਸੋਹਲ ਜਗੀਰ ਵਿਖੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇੰਦਰਪਾਲ ਕਰੀਬ 5 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਮੈਲਬੋਰਨ ਗਿਆ ਸੀ। ਉਸ ਨੇ ਉੱਥੇ ਆਸਟ੍ਰੇਲੀਆ ਦੀ ਵਸਨੀਕ ਐਬੀ ਫੋਰੈਸਟ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਕੋਲ 19 ਦਿਨ੍ਹਾਂ ਦੀ ਬੱਚੀ ਵੀ ਸੀ। ਬੀਤੀ ਰਾਤ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਜਿਸ ‘ਚੋਂ ਨਿਕਲਣਾ ਅਸੰਭਵ ਸੀ। ਸਿੱਟੇ ਵਜੋਂ ਇੰਦਰਪਾਲ (28), ਉਸ ਦੀ ਪਤਨੀ ਐਬੀ ਅਤੇ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ। ਉਸਦੇ ਗੁਆਡੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਇਕ 48 ਸਾਲਾ ਔਰਤ ‘ਤੇ ਅੱਗ ਲਗਾਉਣ ਦਾ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਉਸ ਔਰਤ ਵੱਲੋਂ ਅੱਗ ਲਗਾਏ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ।

ਸਾਰੇ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਹੈ।

Related News

‘ਖ਼ਾਲਸਾ ਏਡ’ ਦੇ ਸੰਸਥਾਪਕ ਰਵਿੰਦਰ ਸਿੰਘ ਨੂੰ ਵੀ ਹੋਇਆ ਕੋਰੋਨਾ, ਪਰਿਵਾਰ ਦੇ ਕਈ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ

Vivek Sharma

ਪਿਛਲੇ 3 ਮਹੀਨਿਆਂ ਵਿੱਚ ਟੋਰਾਂਟੋ ਮਸਜਿਦਾਂ ਉੱਤੇ 6 ਵਾਰ ਹੋਇਆ ਹਮਲਾ

Rajneet Kaur

BIG NEWS : ਭਾਰਤੀ ਕਿਸਾਨਾਂ ਤੋਂ ਬਾਅਦ ਜਰਮਨੀ ਦੇ ਕਿਸਾਨਾਂ ਨੇ ਵੀ ਦੇਸ਼ ਦੀ ਰਾਜਧਾਨੀ ‘ਚ ਵਾੜੇ ਟਰੈਕਟਰ, ਆਪਣੀਆਂ ਮੰਗਾਂ ਨੂੰ ਲੈ ਕੇ ਟਰੈਕਟਰਾਂ ‘ਤੇ ਕੱਢੀ ਰੈਲੀ, ਸਾਰੇ ਰਾਹਾਂ ਤੇ ਲੱਗਿਆ ਭਾਰੀ ਜਾਮ

Vivek Sharma

Leave a Comment