channel punjabi
Canada International News North America

ਮੈਨੀਟੋਬਾ RCMP ਨੇ ਲਾਪਤਾ 16 ਸਾਲਾਂ ਲੜਕੀ ਨੂੰ ਲੱਭਣ ‘ਚ ਲੋਕਾਂ ਨੂੰ ਕੀਤੀ ਮਦਦ ਦੀ ਮੰਗ

ਮੈਨੀਟੋਬਾ ਆਰਸੀਐਮਪੀ ਲਾਪਤਾ 16 ਸਾਲਾਂ ਲੜਕੀ ਦੀ ਭਾਲ ‘ਚ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ। ਜੈਸਮੀਨ ਲੋਅਰ-ਕਲੇਅਰਸਕੀ ਨੂੰ ਵੀਰਵਾਰ ਲਗਭਗ 7 ਵਜੇ
ਟ੍ਰਾਂਸ- ਕੈਨੇਡਾ ਹਾਈਵੇ ਅਤੇ ਪ੍ਰੋਵਿੰਸ਼ੀਅਲ ਰੋਡ 248 ਨੇੜੇ ਆਰ.ਐੱਮ. ਕਾਰਟੀਅਰ ‘ਤੇ ਆਖਰੀ ਵਾਰ ਦੇਖਿਆ ਗਿਆ ਸੀ।

ਪੁਲਿਸ ਨੇ ਦਸਿਆ ਕਿ ਉਸਨੇ ਕਾਲੇ ਰੰਗ ਦਾ ਸਵੈਟਰ, ਕਾਲੀ ਜੈਕਟ, ਗਰੇਅ ਸਵੈਟਪੈਂਟ ਅਤੇ ਚਿੱਟੇ ਜੁੱਤੇ ਪਹਿਨੇ ਹੋਏ ਸਨ। ਉਸਦਾ ਕੱਦ ਪੰਜ ਫੁੱਟ ਹੈ ਅਤੇ ਉਸਦੇ ਪਿੰਕ ਵਾਲ ਹਨ। ਆਰਸੀਐਮਪੀ ਉਸਦੀ ਤੰਦਰੁਸਤੀ ਲਈ ਚਿੰਤਤ ਹੈ ਅਤੇ ਵਿਸ਼ਵਾਸ ਹੈ ਕਿ ਉਹ ਵਿਨੀਪੈਗ ਖੇਤਰ ਵਿੱਚ ਹੋ ਸਕਦੀ ਹੈ।

ਪੁਲਿਸ ਨੇ ਕਿਹਾ ਜੇਕਰ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਉਹ ਹੈਡਿੰਗਲੇ ਆਰਸੀਐਮਪੀ ਡਿਟੈਚਮੈਂਟ ਨੂੰ 204-831-5929 ਤੇ ਕਾਲ ਕਰਨ ਜਾਂ ਫਿਰ ਕ੍ਰਾਈਮ ਸਟੋਪਰਸ ‘ਤੇ 1-800-222-8477 ਸਪੰਰਕ ਕਰਨ।

Related News

ਕਿਸਾਨ ਜਥੇਬੰਦੀਆਂ ਨੇ ਸੋਧ ਤਜਵੀਜਾਂ ਕੀਤੀਆਂ ਖ਼ਾਰਜ, ਹੁਣ ਤੇਜ ਕਰਨਗੇ ਅੰਦੋਲਨ

Vivek Sharma

ਕੈਨੇਡਾ: ਪ੍ਰਧਾਨ ਮੰਤਰੀ ਟਰੂਡੋ ਨੇ ਯਾਦਗਾਰੀ ਦਿਹਾੜੇ ਮੌਕੇ ਸ਼ਹੀਦ ਫ਼ੌਜੀਆਂ ਨੂੰ ਦਿੱਤੀ ਸ਼ਰਧਾਂਜਲੀ

Rajneet Kaur

ਜਨਸੰਸਦ ’ਚ ਪਹੁੰਚੇ ਕਾਂਗਰਸੀ ਐੱਮ.ਪੀ. ਰਵਨੀਤ ਬਿੱਟੂ ਅਤੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਹੋਈ ਜ਼ੋਰਦਾਰ ਧੱਕਾ-ਮੁੱਕੀ, ਗੱਡੀ ਦੇ ਸ਼ੀਸ਼ੇ ਭੰਨੇ

Vivek Sharma

Leave a Comment