channel punjabi
Canada International News North America

ਮੈਨੀਟੋਬਾ RCMP ਨੇ ਗ੍ਰੇਟਨਾ ਮੈਨੀਟੋਬਾ ‘ਚ ਇਕ ਹਿੱਟ ਐਂਡ ਰਨ ਦੀ ਵੀਡੀਓ ਫੁਟੇਜ ਕੀਤੀ ਜਾਰੀ

ਮੈਨੀਟੋਬਾ ਆਰਸੀਐਮਪੀ ਨੇ ਗ੍ਰੇਟਨਾ ਮੈਨੀਟੋਬਾ ਵਿਚ ਇਕ ਹਿੱਟ ਐਂਡ ਰਨ ਦੀ ਵੀਡੀਓ ਫੁਟੇਜ ਜਾਰੀ ਕੀਤੀ ਹੈ। ਇਕ 16 ਸਾਲਾ ਲੜਕੀ ਨੂੰ ਵਾਹਨ ਨੇ ਟੱਕਰ ਮਾਰੀ। ਜਿਸ ਤੋਂ ਬਾਅਦ ਕਿਸ਼ੋਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਪਿਤਾ ਨੇ ਦੱਸਿਆ ਸੀ ਕਿ ਉਸ ਨੂੰ ਸਿਰ ਵਿਚ ਗੰਭੀਰ ਸੱਟ ਲੱਗੀ ਹੈ।

ਪੇਮਬੀਨਾ ਵੈਲੀ ਆਰਸੀਐਮਪੀ ਨੇ ਫੁਟੇਜ ਜਾਰੀ ਕੀਤੀ ਅਤੇ ਨਾਲ ਹੀ ਉਨ੍ਹਾਂ ਦੀ ਆਪਣੀ ਜਾਂਚ ਪੜਤਾਲ ਵੀ ਜਾਰੀ ਹੈ। ਦਸ ਦਈਏ ਇਹ ਘਟਨਾ 30 ਸਤੰਬਰ ਨੂੰ ਰਾਤ 10:30 ਵਜੇ ਦੱਖਣੀ ਮੈਨੀਟੋਬਾ ਕਮਿਉਨਿਟੀ ਵਿੱਚ ਪੀਪਰ ਐਵੇਨਿਉ ‘ਤੇ ਵਾਪਰੀ ਸੀ। ਮਾਰਗਨ ਹਾਰਮਜ਼ ਨੂੰ ਟੱਕਰ ਮਾਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।

ਪੁਲਿਸ ਨੇ ਕਿਹਾ ਕਿ ਉਹ ਸਿਲਵਰ ਕ੍ਰਾਸਓਵਰ ਸਟਾਈਲ ਦੀ ਐਸਯੂਵੀ ਜਾਂ ਮਿਨੀਵੈਨ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਦਸਿਆ ਕੇ ਵਾਹਨ ਸਾਈਡ ਤੋਂ ਖਾਸਕਰ ਬੰਪਰ ਤੋਂ ਨੁਕਸਾਨਿਆ ਹੋਇਆ ਹੈ। ਉਹਨਾਂ ਨੇ ਕਿਹਾ, ਨੁਕਸਾਨ ਸਕ੍ਰੈਪਡ ਪੇਂਟ ਜਿੰਨਾ ਮਾਮੂਲੀ ਹੋ ਸਕਦਾ ਹੈ । ਵਾਹਨ ‘ਤੇ ਨੈਰੋਅ ਟੇਲ ਲਾਈਟਾਂ ਜੋ ਕਿ ਵਾਹਨ ਦੇ ਦੁਆਲੇ ਲੱਗੀਆਂ ਹਨ।

ਘਟਨਾ ਜਾਂ ਵਾਹਨ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 204-745-6760 ‘ਤੇ ਆਰਸੀਐਮਪੀ ਨੂੰ ਕਾਲ ਕਰਨ ਲਈ ਕਿਹਾ ਗਿਆ ਹੈ।

Related News

ਕੈਨੇਡਾ ’ਚ ਟਰੱਕ ਪਲਟਣ ਕਾਰਨ ਪੰਜਾਬ ਦੇ ਨੌਜਵਾਨ ਦੀ ਮੌਤ

Vivek Sharma

ਬਰੈਂਪਟਨ ਦੇ ਪੰਜਾਬੀ ਵਿਦਿਆਰਥੀ ‘ਤੇ ਕਾਲਜ ਦੇ ਹੀ ਇਕ ਹੋਰ ਵਿਦਿਆਰਥੀ ਨੇ ਕੀਤੀਆਂ ਸਿੱਖ ਵਿਰੋਧੀ ਟਿੱਪਣੀਆਂ,CDI ਕਾਲਜ ਕਰੇਗਾ ਜਾਂਚ

Rajneet Kaur

ਕੈਲਗਰੀ ਏਅਰਪੋਰਟ ਨੇ ਰੈਪਿਡ ਕੋਵਿਡ 19 ਟੈਸਟਿੰਗ ਦੀ ਕੀਤੀ ਸ਼ੁਰੂਆਤ

Rajneet Kaur

Leave a Comment