Channel Punjabi
News

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਹਤੇ ਦਾ ਜਨਮ ਦਿਨ ਮਨਾਇਆ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਰਾਜਧਾਨੀ ਅਤੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਖੇ ਆਪਣੇ ਦੋਹਤੇ ਨਿਰਵਾਨ ਸਿੰਘ ਦਾ ਜਨਮਦਿਨ ਮਨਾਇਆ। ਮੁੱਖ ਮੰਤਰੀ ਨੇ ਆਪਣੇ ਦੋਹਤੇ ਦੇ ਨਾਲ ਕੇਕ ਵੀ ਕੱਟਿਆ। ਇਸ ਮੌਕੇ ਦੀਆਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਆਪਣੇ ਦੋਹਤੇ ਦਾ ਜਨਮ ਦਿਨ ਕੇਕ ਉਸਦੇ ਨਾਲ ਕੱਟ ਕੇ ਉਸਦੇ ਯਾਦਗਾਰ ਪਲਾਂ ਵਿੱਚ ਚਾਰ ਚੰਨ ਲਗਾ ਰਹੇ ਹਨ। ਜ਼ਿਕਰਯੋਗ ਹੈ ਕਿ ਨਿਰਵਾਨ ਸਿੰਘ ਆਪਣੇ ਨਾਨਾ ਨਾਲ ਚੰਡੀਗੜ੍ਹ ‘ਚ ਰਹਿੰਦੇ ਹਨ।
ਨਿਰਵਾਨ ਕੈਪ.ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਅਤੇ ਗੁਰਪਾਲ ਸਿੰਘ ਦਾ ਬੇਟਾ ਹੈ।
ਨਿਰਵਾਨ ਸਿੰਘ ਇਨਫਾਰਮੇਸ਼ਨ ਟੈਕਨਾਲੋਜੀ (I.T.) ਵਿੱਚ ਐਕਸਪਰਟ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਕਰੀਬਨ ਸਾਰੇ ਸੋਸ਼ਲ ਮੀਡੀਆ ਅਕਾਊਂਟ @ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਆਦਿ ਨਿਰਵਾਨ ਹੀ ਸੰਭਾਲਦੇ ਹਨ।

Related News

ਮਾਂਟਰੀਅਲ ਸਕੂਲ ਦੇ 20 ਅਧਿਆਪਕਾਂ ਨੂੰ ਹੋਇਆ ਕੋਰੋਨਾ, ਮਾਪਿਆਂ ਦੀ ਵਧੀ ਚਿੰਤਾ

Vivek Sharma

ਸਸਕੈਚਵਨ ਅਤੇ ਮੈਨੀਟੋਬਾ ਸੂਬਿਆਂ ਵਿੱਚ ਨਵੇਂ ਕੋਵਿਡ ਨਿਯਮ ਕੀਤੇ ਗਏ ਲਾਗੂ, ਮਾਹਿਰਾਂ ਨੇ ਸਖ਼ਤੀ ਦੀ ਦਿੱਤੀ ਸਲਾਹ

Vivek Sharma

ਸਸਕੈਟੂਨ ਕੈਥੋਲਿਕ ਸਕੂਲ ਨੇ ਅਸਥਾਈ ਤੌਰ ਤੇ ਕੋਰੋਨਾ ਵਾਇਰਸ ਕੇਸ ਤੋਂ ਬਾਅਦ ਆਨਲਾਈਨ ਕਲਾਸਾਂ ਦੇਣ ਦਾ ਕੀਤਾ ਫੈਸਲਾ

Rajneet Kaur

Leave a Comment

[et_bloom_inline optin_id="optin_3"]