channel punjabi
Canada International News North America

ਮਿਸੀਸਾਗਾ ਵਿੱਚ ਡਾਕ ਛਾਂਟਣ ਵਾਲੇ ਪਲਾਂਟ ਦੇ ਮੁਲਾਜ਼ਮਾਂ ਨੂੰ ਕੋਵਿਡ-19 ਟੈਸਟਿੰਗ ਕਰਵਾਉਣੀ ਲਾਜ਼ਮੀ,ਕੈਨੇਡਾ ਪੋਸਟ ਵਿੱਚ ਕੋਵਿਡ-19 ਆਊਟਬ੍ਰੇਕ ਦੀ ਘੋਸ਼ਣਾ

ਮਿਸੀਸਾਗਾ ਵਿੱਚ ਡਾਕ ਛਾਂਟਣ ਵਾਲੇ ਪਲਾਂਟ ਦੇ ਮੁਲਾਜ਼ਮਾਂ ਨੂੰ ਲਾਜ਼ਮੀ ਤੌਰ ਉੱਤੇ ਕੋਵਿਡ-19 ਟੈਸਟਿੰਗ ਕਰਵਾਉਣੀ ਹੋਵੇਗੀ ਕਿਉਂਕਿ ਕੈਨੇਡਾ ਪੋਸਟ ਦੀ ਇਸ ਫੈਸਿਲਿਟੀ ਵਿੱਚ ਕੋਵਿਡ-19 ਆਊਟਬ੍ਰੇਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 200 ਹੋਰ ਮੁਲਾਜ਼ਮ ਸੰਕ੍ਰਮਿਤ ਹੋ ਗਏ।

ਕੈਨੇਡਾ ਪੋਸਟ ਨੇ ਆਖਿਆ ਕਿ ਪੀਲ ਪਬਲਿਕ ਹੈਲਥ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਉਨ੍ਹਾਂ ਵੱਲੋਂ ਟੈਸਟਿੰਗ ਲਾਜ਼ਮੀ ਕੀਤੀ ਜਾ ਰਹੀ ਹੈ। ਕੈਨੇਡਾ ਪੋਸਟ ਦੇ ਬੁਲਾਰੇ ਫਿਲ ਲੀਗਾਲਟ ਨੇ ਐਤਵਾਰ ਨੂੰ ਜਾਰੀ ਕੀਤੀ ਗਈ ਇੱਕ ਰਲੀਜ਼ ਵਿੱਚ ਆਖਿਆ ਕਿ ਗੇਟਵੇਅ ਫੈਸਿਲਿਟੀ ਵਿੱਚ ਕਿਤੇ ਵੀ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਲਈ ਕੋਵਿਡ-19 ਟੈਸਟਿੰਗ ਲਾਜ਼ਮੀ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਮੁਲਾਜ਼ਮਾਂ ਦੀ ਟੈਸਟਿੰਗ ਵੀ ਹੋਵੇਗੀ ਜਿਹੜੇ ਪਹਿਲਾਂ ਹੀ ਟੈਸਟ ਕਰਵਾ ਚੁੱਕੇ ਹਨ। ਇਹ ਲਾਜ਼ਮੀ ਟੈਸਟਿੰਗ ਗੇਟਵੇਅ ਈਸਟ ਉੱਤੇ ਸ਼ੁੱਕਰਵਾਰ ਨੂੰ ਦੂਜੀ ਸ਼ਿਫਟ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਅਗਲੇ ਹਫਤੇ ਵੀ ਜਾਰੀ ਰਹੇਗੀ।

ਇੱਥੇ ਦੱਸਣਾ ਬਣਦਾ ਹੈ ਕਿ ਪਹਿਲੀ ਜਨਵਰੀ ਤੋਂ ਲੈ ਕੇ ਹੁਣ ਤੱਕ ਗੇਟਵੇਅ ਦੀ ਡਾਕ ਛਾਂਟਣ ਵਾਲੀ ਫੈਸਿਲਿਟੀ, ਜੋ ਕਿ 4567 ਡਿਕਸੀ ਰੋਡ ਉੱਤੇ ਸਥਿਤ ਹੈ, ਵਿੱਚ ਨੋਵਲ ਕਰੋਨਾਵਾਇਰਸ ਦੇ 273 ਮਾਮਲੇ ਪਾਏ ਜਾ ਚੁੱਕੇ ਹਨ।ਇਸ ਸਾਈਟ ਉੱਤੇ 4500 ਤੋਂ ਵੀ ਵੱਧ ਲੋਕ ਕੰਮ ਕਰਦੇ ਹਨ।ਲੀਗਾਲਟ ਨੇ ਆਖਿਆ ਕਿ ਕੋਵਿਡ-19 ਸੇਫਟੀ ਪ੍ਰੋਟੋਕਾਲਜ਼ ਵਿੱਚ ਸਾਫ ਸਫਾਈ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਦੀ ਵਰਤੋਂ ਕਰਨਾ ਜ਼ਰੂਰੀ ਕੀਤਾ ਗਿਆ ਹੈ।

Related News

ਏਅਰ ਕੈਨੇਡਾ ਨੇ 25 ਹਜ਼ਾਰ ਟੈਸਟਿੰਗ ਕਿੱਟਾਂ ਦਾ ਦਿੱਤਾ ਆਰਡਰ, ਪੰਜ ਮਿੰਟਾਂ ਅੰਦਰ ਪਤਾ ਚਲੇਗੀ ਕੋਵਿਡ ਰਿਪੋਰਟ

Vivek Sharma

ਆਈਪੀਐਲ(IPL)-14 ਲਈ ਖਿਡਾਰੀਆਂ ਦੀ ਬੋਲੀ ਦੀ ਪ੍ਰਕਿਰਿਆ ਹੋਈ ਪੂਰੀ, ਕ੍ਰਿਸ ਮੌਰਿਸ ਸਭ ਤੋਂ ਮਹਿੰਗੇ ਅਤੇ ਅਰਜੁਨ ਤੇਂਦੁਲਕਰ ਸਭ ਤੋਂ ਸਸਤੇ ਖਿਡਾਰੀ

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੀ-20 ਸੰਮੇਲਨ ‘ਚ ਲਿਆ ਹਿੱਸਾ, ਗਰੀਬ ਦੇਸ਼ਾਂ ਦੀ ਮਦਦ ਲਈ ਬਣਾਈ ਸਹਿਮਤੀ

Rajneet Kaur

Leave a Comment