channel punjabi
Canada International News North America

ਮਿਸੀਸਾਗਾ ‘ਚ ਬੱਸ ਨਾਲ ਹਾਦਸੇ ਤੋਂ ਬਾਅਦ 28 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ

ਮਿਸੀਸਾਗਾ ਵਿਚ ਇਕ ਮੋਟਰਸਾਈਕਲ ਅਤੇ ਟ੍ਰਾਂਜਿਟ ਬੱਸ ਵਿਚਾਲੇ ਹੋਈ ਟੱਕਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ।

ਪੀਲ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਦੁਪਹਿਰ 1:30 ਵਜੇ ਦੇ ਬਾਅਦ ਮਾਵਿਸ ਰੋਡ ਅਤੇ ਨੋਵੋ ਸਟਾਰ ਡਰਾਈਵ ਦੇ ਖੇਤਰ ਵਿੱਚ ਵਾਪਰਿਆ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਇੱਕ ਮਿਸੀਸਾਗਾ ਟ੍ਰਾਂਜ਼ਿਟ ਬੱਸ ਕ੍ਰਾਫੋਰਡ ਮਿੱਲ ਐਵੇਨਿਊ ਵੱਲ ਜਾ ਰਹੀ ਸੀ ਜਦੋਂ ਮੋਟਰਸਾਈਕਲ ਸਵਾਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ।

ਪੈਰਾਮੇਡਿਕਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੰਭੀਰ ਜ਼ਖਮੀ ਵਿਅਕਤੀ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਪਰਿਵਾਰਕ ਮੈਂਬਰ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ 28 ਸਾਲਾ ਗਿਲਬਰਤੋ ਗਾਰਸੀਆ ਮਿਸੀਸਾਗਾ ਦਾ ਹੈ।

Related News

ਭਾਰੀ ਬਰਫ਼ਬਾਰੀ ਕਾਰਨ ਸ਼ਹਿਰ ‘ਚ 261 ਵਾਹਨਾਂ ਦੀ ਹੋਈ ਟੱਕਰ: ਅਡਮਿੰਟਨ ਪੁਲਿਸ

Rajneet Kaur

BIG NEWS : ਓਂਟਾਰੀਓ ਸੂਬੇ ‘ਚ ਸੋਮਵਾਰ ਤੋਂ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ, ਪ੍ਰੀਮੀਅਰ ਡਗ ਫੋਰਡ ਨੇ ਕੀਤਾ ਐਲਾਨ

Vivek Sharma

ਟੋਰਾਂਟੋ ਵੈਸਟ ‘ਚ ਜੇਨ ਐਂਡ ਵੈਸਟਨ ਨੇੜੇ ਚਾਕੂਬਾਜ਼ੀ ਦੀ ਘਟਨਾ ਦੌਰਾਨ ਇੱਕ ਵਿਅਕਤੀ ਹਲਾਕ

Vivek Sharma

Leave a Comment