Channel Punjabi
International News North America

ਮਾਈਕ ਪੋਂਪੀਓ ਨੇ ਇੱਕ ਵਾਰ ਮੁੜ ਤੋਂ ਡ੍ਰੈਗਨ ਦੀ ਕੱਢੀ ਹਵਾ ! ਬੀਜਿੰਗ ਦੇ ਮਨਸੂਬਿਆਂ ਦੀ ਖੋਲ੍ਹੀ ਪੋਲ !

ਚੀਨ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਿਹਾ ਅਮਰੀਕਾ

ਭਾਰਤ ਦੇ ਬਹਾਨੇ ਚੀਨ ‘ਤੇ ਕਰ ਰਿਹਾ ਸ਼ਬਦੀ ਹਮਲੇ

ਵਿਦੇਸ਼ ਮੰਤਰੀ ਮਾਈਕ ਪੋਂਪੀਓ ਚੀਨ ਨੂੰ ਲਾ ਰਹੇ ਨੇ ਰਗੜੇ

ਲੱਦਾਖ ਅਤੇ ਭੂਟਾਨ ਬਾਰੇ ਚੀਨ ਦੇ ਮਨਸੂਬੇ ਨਾਪਾਕ : ਅਮਰੀਕਾ

ਵਾਸ਼ਿੰਗਟਨ : ਚੀਨ ਹਮੇਸ਼ਾ ਦਾਦਾਗਿਰੀ ਵਿਖਾਉਂਦਾ ਹੈ, ਪਰ ਹੁਣ ਸਮਾਂ ਬਦਲ ਚੁੱਕਾ ਹੈ । ਚੀਨ ਦੀਆਂ ਹਰਕਤਾਂ ਤੋਂ ਉਸ ਦਾ ਹਰ ਗੁਆਂਢੀ ਦੁਖੀ ਹੈ । ਇਸ ਵਿਚਾਲੇ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਇਕ ਵੱਡਾ ਬਿਆਨ ਨੇ ਚੀਨ ਲਈ ਬਲਦੀ ‘ਤੇ ਘੀ ਪਾ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਭਾਰਤ ਦੇ ਪੂਰਬੀ ਲੱਦਾਖ ‘ਚ ਬੀਜਿੰਗ ਦਾ ਹਮਲਾਵਰ ਰੁਖ਼ ਤੇ ਭੂਟਾਨ ਦੀ ਜ਼ਮੀਨ ‘ਤੇ ਦਾਅਵਾ ਚੀਨ ਦੇ ਮਨਸੂਬੇ ਦਿਖਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ‘ਚ ਬੀਜਿੰਗ ਦੁਨੀਆ ਦੀ ਇਸ ਗੱਲ ਦੀ ਪ੍ਰਰੀਖਿਆ ਲੈ ਰਿਹਾ ਹੈ ਕਿ ਕੋਈ ਉਸ ਦੇ ਖ਼ਤਰੇ ਤੇ ਧਮਕੀ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਜਾਂ ਨਹੀਂ।

ਦੱਸਣਯੋਗ ਹੈ ਕਿ ਪੰਜ ਮਈ ਤੋਂ ਪੂਰਬੀ ਲੱਦਾਖ ਅਸਲ ਕੰਟਰੋਲ (ਐੱਲਏਸੀ) ‘ਤੇ ਚੀਨੀ ਫ਼ੌਜੀ ਹਮਲਾਵਰ ਰੁਖ਼ ਅਪਣਾ ਕੇ ਸਰਗਰਮ ਹਨ। ਚੀਨੀ ਫ਼ੌਜੀਆਂ ਦੀ ਬਿਨ੍ਹਾਂ ਵਜ੍ਹਾ ਹਮਲਾਵਰ ਹੋਣ ਕਾਰਨ ਭਾਰਤੀ ਫ਼ੌਜੀਆਂ ਨਾਲ ਹਿੰਸਕ ਝੜਪ ਹੋਈ ਸੀ ਜਿਸ ‘ਚ ਭਾਰਤ ਦੇ 20 ਫ਼ੌਜੀ ਸ਼ਹੀਦ ਹੋ ਗਏ ਸਨ। ਇਸ ਤੋਂ ਇਲਾਵਾ ਚੀਨ ਨੇ ਹਾਲ ਹੀ ‘ਚ ਗਲੋਬਲ ਇਨਵਾਇਰਮੈਂਟ ਫੈਸੀਲਿਟੀ ਕੌਂਸਲ ਦੀ 58ਵੀਂ ਬੈਠਕ ‘ਚ ਭੂਟਾਨ ਦੇ ਸਕਤੇਂਗ ਵਾਈਲਡ-ਲਾਈਫ ਸੈਂਕਚੁਰੀ ‘ਤੇ ਦਾਅਵਾ ਕਰਦੇ ਹੋਏ ਪ੍ਰਰਾਜੈਕਟ ਲਈ ਫੰਡਿੰਗ ਦਾ ਵਿਰੋਧ ਕੀਤਾ ਸੀ। ਪੋਂਪੀਓ ਨੇ ਕਿਹਾ, ‘ਇਹ ਲਗਾਤਾਰ ਅਜਿਹੇ ਕਰਦੇ ਆ ਰਹੇ ਹਨ।

ਉਹ ਦਹਾਕਿਆਂ ਤੋਂ ਦੁਨੀਆ ਨੂੰ ਇਸ ਦਾ ਸੰਕੇਤ ਦੇ ਰਹੇ ਹਨ। ਸ਼ੀ ਜਿਨਪਿੰਗ ਨੇ ਸੱਤਾ ‘ਚ ਆਉਣ ਤੋਂ ਬਾਅਦ ਤੋਂ ਇਸ ‘ਚ ਤੇਜ਼ੀ ਲਿਆਂਦੀ ਹੈ।’ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਆਪਣੀ ਤਾਕਤ ਤੇ ਪਹੁੰਚ ਨੂੰ ਵਧਾਉਣਾ ਚਾਹੁੰਦਾ ਹੈ। ਪੋਂਪੀਓ ਨੇ ਕਿਹਾ ਕਿ ਉਹ ਦੁਨੀਆ ‘ਚ ਚੀਨੀ ਖਾਸੀਅਤ ਵਾਲਾ ਸਮਾਜਵਾਦ ਲਿਆਉਣ ਦੀ ਗੱਲ ਕਰਦੇ ਹਨ। ਭੂਟਾਨ ‘ਚ ਜ਼ਮੀਨ ‘ਤੇ ਦਾਅਵਾ, ਭਾਰਤ ‘ਚ ਘੁਸਪੈਠ ਚੀਨੀ ਦੇ ਅਸਲੀ ਮਨਸੂਬਿਆਂ ਨੂੰ ਦਰਸਾਉਂਦਾ ਹੈ।

ਉਹ ਸਾਡੀ ਪ੍ਰੀਖਿਆ ਲੈ ਰਿਹਾ ਹੈ ਕਿ ਅਸੀਂ ਉਨ੍ਹਾਂ ਦੇ ਖ਼ਤਰੇ ਤੇ ਧਮਕੀ ਖ਼ਿਲਾਫ਼ ਖੜ੍ਹੇ ਹੋਣਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਇਕ ਸਾਲ ਪਹਿਲਾਂ ਤੋਂ ਭਰੋਸਾ ਹੈ ਕਿ ਦੁਨੀਆ ਇਸ ਲਈ ਤਿਆਰ ਹੈ। ਇਸ ਬਾਰੇ ਸਾਨੂੰ ਗੰਭੀਰ ਹੋਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਆਪਣੇ ਨਾਗਰਿਕਾਂ ਦੀਆਂ ਗੁਪਤ ਜਾਣਕਾਰੀਆਂ ਤੇ ਸੁਰੱਖਿਆ ਨੂੰ ਧਿਆਨ ‘ਚ ਰੱਖ ਕੇ 106 ਚੀਨੀ ਐਪਸ ‘ਤੇ ਪਾਬੰਦੀ ਲਾ ਦਿੱਤੀ ਹੈ, ਜਿਹੜਾ ਬਿਲਕੁਲ ਸਹੀ ਕਦਮ ਹੈ।

Related News

COVID IN CANADA : ਪੰਜਵੇ ਦਿਨ ਵੀ 4000 ਤੋਂ ਵੱਧ ਕੋਰੋਨਾ ਦੇ ਮਾਮਲਿਆਂ ਦੀ ਹੋਈ ਪੁਸ਼ਟੀ

Vivek Sharma

Update: ਬਰਨਬੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਨੇ ਐਤਵਾਰ ਦੇਰ ਰਾਤ ਲੱਗੀ ਅੱਗ ਕਾਰਨ ਅਸਥਾਈ ਤੌਰ ‘ਤੇ ਬੰਦ ਰਹਿਣ ਤੋਂ ਬਾਅਦ ਵਾਕ-ਇਨ ਮਰੀਜ਼ਾਂ ਲਈ ਖੋਲ੍ਹਿਆ ਦੁਬਾਰਾ

Rajneet Kaur

ਇਟਲੀ ‘ਚ ਕਈ ਬੱਚੇ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ

team punjabi

Leave a Comment

[et_bloom_inline optin_id="optin_3"]