Channel Punjabi
International News North America

ਮਸ਼ਹੂਰ TikTok ਸਟਾਰ Dazhariaa Quint Noyes ਨੇ ਕੀਤੀ ਖ਼ੁਦਕੁਸ਼ੀ

ਟਿਕਟੋਕ ਸਟਾਰ ਡੇਝਰੀਆ ਕੁਇੰਟ ਨੋਈਸ (Dazhariaa Quint Noyes) ਦੀ ਮੌਤ ਦਾ ਕਾਰਨ ਖੁਦਕੁਸ਼ੀ ਸੀ, ਉਸਦੇ ਮਾਪਿਆਂ ਨੇ ਪੁਸ਼ਟੀ ਕੀਤੀ ਹੈ। ਇੱਕ ਫੇਸਬੁੱਕ ਪੋਸਟ ਵਿੱਚ ਡੇਝਰੀਆ ਦੀ ਮਾਂ ਨੇ ਪੁਸ਼ਟੀ ਕੀਤੀ ਕਿ ਉਸਨੇ ਆਪਣੇ ਆਪ ਨੂੰ ਫਾਂਸੀ ਦੇ ਦਿੱਤੀ ਸੀ।

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ 18 ਸਾਲਾ ਡੇਝਰੀਆ ਨੇ ਇੰਟਸਟਾਗ੍ਰਾਮ ‘ਤੇ ਇਕ ਵੀਡੀਓ ਸਾਂਝੀ ਸੀ, ਜੋ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਸੀ- ਓਕੇ, ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਰੀਟੇਟ ਕਰ ਰਹੀ ਹਾਂ, ਇਹ ਮੇਰੀ ਲਾਸਟ ਪੋਸਟ ਹੈ।’ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਬੁੱਧਵਾਰ ਨੂੰ, ਇਕ ਗੋਫੰਡਮਈ ਅਕਾਉਂਟ ਸਥਾਪਤ ਕੀਤਾ ਗਿਆ ਸੀ। ਜਿਸ ਵਿਚ ਉਸ ਦੇ ਪਿਤਾ ਨੇ ਇਕ ਸੁਨੇਹਾ ਸ਼ਾਮਲ ਕੀਤਾ ਗਿਆ ਸੀ, ਜਿਸ ਦੇ ਕੁਝ ਹਿੱਸੇ ਵਿਚ ਲਿਖਿਆ ਸੀ, “ਮੇਰੀ ਇੱਛਾ ਹੈ ਕਿ ਉਹ ਮੇਰੇ ਨਾਲ ਆਪਣੇ ਤਣਾਅ ਅਤੇ ਖੁਦਕੁਸ਼ੀ ਦੇ ਵਿਚਾਰਾਂ ਬਾਰੇ ਗੱਲ ਕਰਦੀ। ਅਸੀਂ ਉਸ ਬਾਰੇ ਵਿਚ ਕੁੱਝ ਨਾ ਕੁੱਝ ਹੱਲ ਜ਼ਰੂਰ ਕੱਢਦੇ। ਹੁਣ ਮੈਂ ਜਦੋਂ ਘਰ ਜਾਵਾਂਗਾ, ਉਦੋਂ ਉਥੇ ਉਹ ਮੇਰਾ ਇੰਤਜ਼ਾਰ ਨਹੀਂ ਕਰ ਰਹੀ ਹੋਵੇਗੀ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੀ ਧੀ ਨੂੰ ਪਿਆਰ ਅਤੇ ਸਹਿਯੋਗ ਦਿੱਤਾ।’ ਡੇਝਰੀਆ ਦੀ ਮਾਂ ਨੇ ਵੀ ਕਿਹਾ, ‘ਮੈਨੂੰ ਇਸ ਗੱਲ ‘ਤੇ ਬਿਲਕੁਲ ਵੀ ਭਰੋਸਾ ਨਹੀਂ ਹੋ ਰਿਹਾ ਹੈ ਕਿ ਡੇਝਰੀਆ ਹੁਣ ਸਾਡੇ ਵਿਚ ਨਹੀਂ ਹੈ। ਮੈਂ ਇਹ ਸੁਣਨ ਦਾ ਇੰਤਜ਼ਾਰ ਕਰ ਰਹੀ ਸੀ ਕਿ ਇਹ ਇਕ ਸ਼ਰਾਰਤ ਹੈ ਪਰ ਅਜਿਹਾ ਨਹੀਂ ਹੈ। ਇਸ਼ਵਰ ਮੇਰੀ ਏਂਜਲ ਦੀ ਆਤਮਾ ਨੂੰ ਸ਼ਾਂਤੀ ਦੇਵੇ।’

ਉਸ ਦੀ ਮੌਤ ਤੋਂ ਬਾਅਦ, ਪ੍ਰਸ਼ੰਸਕਾਂ ਨੇ ਉਸ ਦੇ ਯੂਟਿਊਬ ਪੇਜ ‘ਤੇ ਕਮੈਂਟਸ ਰਾਂਹੀ ਆਪਣਾ ਸੋਗ ਪ੍ਰਗਟ ਕੀਤਾ।

Related News

ਮਿਸੀਸਾਗਾ ਵਿਚ ਗੇਟਵੇ ਵੈਸਟ ਦੀ ਸਹੂਲਤ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ ਤੋਂ ਬਾਅਦ ਲਗਭਗ 80 ਕੈਨੇਡਾ ਪੋਸਟ ਦੇ ਕਰਮਚਾਰੀ ਅਤੇ ਕੰਨਟਰੈਕਟਰ ਨੇ ਕੀਤਾ ਆਪਣੇ ਆਪ ਨੂੰ ਆਈਸੋਲੇਟ

Rajneet Kaur

ਹੈਮਿਲਟਨ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਦੇ 39 ਸਾਲਾ ਵਿਅਕਤੀ ਦੀ ਸਟੋਨੀ ਕਰੀਕ ਵਿੱਚ ਗੋਲੀਬਾਰੀ ਤੋਂ ਬਾਅਦ ਹੋਈ ਮੌਤ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਕੀਤੀ ਪਛਾਣ

Rajneet Kaur

ਰਾਸ਼ਟਰਪਤੀ ਬਣਦੇ ਹੀ ਨਸਲੀ ਵਿਤਕਰੇ ਨੂੰ ਕਰਾਂਗੇ ਖ਼ਤਮ : ਜੋਅ ਬਿਡੇਨ

Vivek Sharma

Leave a Comment

[et_bloom_inline optin_id="optin_3"]