channel punjabi
International News North America

ਭਾਰਤ ‘ਚ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਕੁੱਲ 6 ਕੇਸ ਮਿਲੇ

ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਕੁੱਲ 6 ਕੇਸ ਮਿਲੇ ਹਨ। ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਸਾਰੇ ਛੇ ਮਰੀਜ਼ ਅੱਜ ਹੀ ਯੂਕੇ ਤੋਂ ਵਾਪਸ ਪਰਤੇ ਹਨ। ਨਵੇਂ ਕੋਰੋਨਾ ਦਾ ਨਾਂ ਵੈਰੀਐਂਟ ਜੀਨੋਮ ਹੈ। ਇਨ੍ਹਾਂ ਵਿਚ 3 ਬੈਂਗਲੁਰੂ, 2 ਹੈਦਰਾਬਾਦ ਅਤੇ ਇਕ ਪੁਣੇ ਦੀ ਲੈਬ ਦੇ ਸੈਂਪਲ ਵਿਚ ਸਾਰਸ-ਸੀ.ਓ.ਵੀ.2 ਦਾ ਨਵਾਂ ਸਟਰੇਨ ਪਾਇਆ ਗਿਆ ਹੈ। ਸਾਰੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਨਾਲ ਇਕੋ ਕਮਰੇ ’ਚ ਕੁਆਰੰਟਾਈਨ ਕੀਤਾ ਗਿਆ ਹੈ ਤੇ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।

ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਉਨ੍ਹਾਂ ਦੇ ਸਪੰਰਕ ‘ਚ ਆਇਆ ਹੈ ਉਸਨੂੰ ਇਕਾਂਤਵਾਸ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨਾਲ ਸੰਪਰਕ ’ਚ ਆਏ ਹੋਰ ਲੋਕਾਂ ਤੇ ਯਾਤਰੀਆਂ ਨੂੰ ਟਰੇਸ ਕੀਤਾ ਜਾ ਰਿਹਾ ਹੈ।

Related News

ਮੋਬਾਈਲ ਫੋਨ ਤੋਂ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੀ ਰਿਸਰਚ ਟੀਮ ਨੇ ਜਿੱਤਿਆ 1 ਲੱਖ ਡਾਲਰ ਦਾ ਇਨਾਮ

Rajneet Kaur

ਰਾਸ਼ਟਰੀ ਕਾਰਬਨ ਟੈਕਸ ਦੀ ਕਿਸਮਤ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਹਫ਼ਤੇ

Vivek Sharma

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਟਰੰਪ ਅਤੇ ਬਿਡੇਨ ਨੇ ਇਕੱਠੇ ਕੀਤੇ ਕਰੋੜਾਂ ਡਾਲਰ !

Vivek Sharma

Leave a Comment