Channel Punjabi
International News North America

ਭਾਰਤ ’ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਤੇਜ਼ੀ ਨਾਲ ਵਧਦੇ ਸੰਕ੍ਰਮਣ ’ਤੇ ਦੋ ਮਹਾਨ ਅਮਰੀਕੀ ਮਲਟੀਨੈਸ਼ਨਲ ਕੰਪਨੀਆਂ ਦੇ ਸੀਈਓ ਨੇ ਜ਼ਾਹਿਰ ਕੀਤੀ ਚਿੰਤਾ,135 ਕਰੋੜ ਰਾਹਤ ਫੰਡ ਦਾ ਕੀਤਾ ਐਲਾਨ

ਭਾਰਤ ’ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਤੇਜ਼ੀ ਨਾਲ ਵਧਦੇ ਸੰਕ੍ਰਮਣ ’ਤੇ ਦੋ ਮਹਾਨ ਅਮਰੀਕੀ ਮਲਟੀਨੈਸ਼ਨਲ ਕੰਪਨੀਆਂ ਦੇ ਭਾਰਤੀ ਮੂਲ ਦੇ ਸੀਈਓ ਨੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਮਦਦ ਪਹੁੰਚਾਉਣ ਦਾ ਵਾਅਦਾ ਕੀਤਾ ਹੈ। ਗੂਗਲ ਕੰਪਨੀ ਦੇ ਸੀ.ਈ.ਓ. ਅਤੇ ਭਾਰਤੀ ਮੂਲ ਸੁੰਦਰ ਪਿਚਾਈ ਨੇ ਦੇਸ਼ ਦੀ ਮਦਦ ਲਈ 135 ਕਰੋੜ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਸੁੰਦਰ ਪਿਚਾਈ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਉਥੇ ਹੀ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੇ ਸੋਮਵਾਰ ਨੂੰ ਭਾਰਤ ’ਚ ਕੋਵਿਡ-19 ਦੇ ਮੌਜੂਦਾ ਹਾਲਾਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸੱਤਿਆ ਨਡੇਲਾ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਭਾਰਤ ’ਚ ਪੈਦਾ ਹੋਏ ਹਾਲਾਤਾਂ ਤੋਂ ਦੁੱਖੀ ਹਨ ਤੇ ਇਸ ਸਬੰਧੀ ਰਾਹਤ ਕਾਰਜਾਂ ’ਚ ਮਦਦ ਕਰਨ ਤੇ ਆਕਸੀਜਨ ਡਿਵਾਈਸ ਦੀ ਖਰੀਦ ਦਾ ਵਾਅਦਾ ਕਰਦੇ ਹਨ।

Related News

ਬਰੈਂਪਟਨ ਦੇ NDP ਵਿਧਾਇਕਾਂ ਦੀਆਂ ਪਾਰਟੀ ਨੇ ਬਦਲੀਆਂ ਜ਼ਿੰਮੇਵਾਰੀਆਂ

Vivek Sharma

ਸੈਂਟਰਲ ਰੋਬਰੀ ਬਿਓਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ ‘ਚ ਕਾਰਜੈਕਿੰਗ ਦੀ ਕੋਸ਼ਿਸ਼ ਕਰਨ ਵਾਲੇ ਦੋ ਪੰਜਾਬੀ ਨੌਜਵਾਨਾਂ ਤੇ ਲੁੱਟ ਦੇ ਲਗਾਏ ਦੋਸ਼

Rajneet Kaur

ਸਸਕੈਚਵਾਨ ਹੈਲਥ ਅਥਾਰਟੀ, ਮੈਰੀਅਨ ਐਮ.ਗ੍ਰਾਹਮ ਕਾਲਜੀਏਟ ਵਿਖੇ ਕੋਵਿਡ -19 ਆਉਟਬ੍ਰੇਕ ਦੀ ਕਰੇਗੀ ਘੋਸ਼ਣਾ

Rajneet Kaur

Leave a Comment

[et_bloom_inline optin_id="optin_3"]