Channel Punjabi
International News

ਭਾਰਤੀ ਸਾਇਬਰ ਸਪੇਸ ਚੀਨੀ ਹੈਕਰਾਂ ਦੇ ਨਿਸ਼ਾਨੇ ‘ਤੇ, ਏਜੰਸੀਆਂ ਨੇ ਦੱਸਿਆ ਕਿਉਂ ਹਮਲਾਵਰ ਹੋਏ ਚੀਨ ਦੇ ਸਾਈਬਰ ਸੈੱਲ

ਨਵੀਂ ਦਿੱਲੀ/ਬੈਂਗਲੁਰੂ : ਚੀਨ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਲੱਦਾਖ ਦੀ ਗਲਵਾਨ ਘਾਟੀ ਵਿਚ ਪਿੱਠ ਦਿਖਾਉਣ ਤੋਂ ਬਾਅਦ ਹੁਣ ਚੀਨ ਲੁਕ ਕੇ ਜੰਗ ਲੜਣ ਦਾ ਚਾਹਵਾਨ ਹੈ। ਇਸ ਸਮੇਂ ਭਾਰਤ ਦਾ ਸਾਈਬਰ ਸਪੇਸ ਚੀਨ ਦੇ ਹੈਕਰਾਂ ਦੇ ਨਿਸ਼ਾਨੇ ‘ਤੇ ਹੈ। ਪਿਛਲੇ ਇਕ ਸਾਲ ਤੋਂ ਚੀਨੀ ਹੈਕਰਾਂ ਵੱਲੋਂ ਭਾਰਤੀ ਸੰਗਠਨਾਂ ਦੇ ਸਾਈਬਰ ਸਪੇਸ ਨੂੰ ਹੈਕ ਕਰਨ ਦੀ ਹਮਲਾਵਰ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਸਾਈਬਰ ਸਪੇਸ ਦੀ ਸੁਰੱਖਿਆ ‘ਤੇ ਨਜ਼ਰ ਰੱਖਣ ਵਾਲੀਆਂ ਏਜੰਸੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਧਰ ਮਾਈਕ੍ਰੋਸਾਫਟ ਨੇ ਵੀ ਆਪਣੇ ਗਾਹਕਾਂ ਨੂੰ ਚੀਨ ਦੇ ਹੈਕਰਾਂ ਤੋਂ ਚੌਕਸ ਰਹਿਣ ਲਈ ਕਿਹਾ ਹੈ।

ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-IN) ਤੇ ਨੈਸ਼ਨਲ ਕ੍ਰਿਟੀਕਲ ਇਨਫਾਰਮੇਸ਼ਨ ਇਨਫ੍ਰਾਸਟਰਕਚਰ ਪ੍ਰਰੋਟੈਕਸ਼ਨ ਸੈਂਟਰ (NCIIPC) ਵਰਗੇ ਸਰਕਾਰੀ ਸੰਗਠਨ ਗਲਵਾਨ ਘਾਟੀ ‘ਚ ਹੋਈ ਹਿੰਸਕ ਝੜਪ ਤੋਂ ਬਾਅਦ ਚੀਨ ਦੇ ਹੈਕਰਾਂ ਦੇ ਹਮਲਿਆਂ ਤੇ ਕੋਸ਼ਿਸ਼ਾਂ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਮਾਹਿਰਾਂ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਚੀਨ ਤੋਂ ਹੈਕਿੰਗ ਦੀਆਂ ਕੋਸ਼ਿਸ਼ਾਂ ਵਧੀਆਂ ਹਨ। ਗਲਵਾਨ ਘਾਟੀ ‘ਚ ਝੜਪ ਤੋਂ ਬਾਅਦ ਭਾਰਤ ਵੱਲੋਂ ਚੀਨ ਦੇ ਕੲੁ ਐਪਸ ‘ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਹਮਲਿਆਂ ‘ਚ ਹੋਰ ਤੇਜ਼ੀ ਆਈ ਹੈ।

ਹਾਲ ਹੀ ‘ਚ ਰਿਪੋਰਟ ਆਈ ਸੀ ਜਿਸ ‘ਚ ਕਿਹਾ ਗਿਆ ਸੀ ਕਿ ਭਾਰਤ ‘ਚ ਕੋਰੋਨਾ ਵੈਕਸੀਨ ਬਣਾਉਣ ਤੇ ਵੰਡ ਕਰਨ ਵਾਲੀਆਂ ਦੋ ਕੰਪਨੀਆਂ ਭਾਰਤ ਬਾਇਓਟੈੱਕ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਆਈਟੀ ਸਿਸਟਮ ਨੂੰ ਚੀਨ ਦੇ ਹੈਕਰਾਂ ਨੇ ਨਿਸ਼ਾਨਾ ਬਣਾਇਆ ਸੀ। ਏਪੀਟ-10 ਜਿਸ ਨੂੰ ਸਟੋਨ ਪਾਂਡਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਸ ਵੱਲੋਂ ਇਨ੍ਹਾਂ ਕੰਪਨੀਆਂ ਦੇ ਡਾਟਾ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਤਰਾਂ ਦਾ ਦਾਅਵਾ ਹੈ ਕਿ ਸੀਈਆਰਟੀ-ਆਈਐੱਲ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਤੇਲੰਗਾਨਾ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਸੀਈਆਰਟੀ-ਆਇਨ ਨੇ ਉਨ੍ਹਾਂ ਨੂੰ ਚੀਨੀ ਮਾਲਵੇਅਰ ਨੂੰ ਲੈ ਕੇ ਚੌਕਸ ਕੀਤਾ ਸੀ ਜੋ ਵਿਭਾਗ ਦੇ ਸਾਈਬਰ ਸਿਸਟਮ ‘ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੱਖ-ਵੱਖ ਸੂਬਿਆਂ ਤੇ ਕੇਂਦਰੀ ਏਜੰਸੀਆਂ ਨਾਲ ਕੰਮ ਕਰਨ ਵਾਲੇ ਸਾਈਬਰ ਮਾਮਲਿਆਂ ਦੇ ਮਾਹਿਰ ਕਿਸ਼ਤ ਟੰਡਨ ਨੇ ਕਿਹਾ ਕਿ ਚੀਨ ਹਮੇਸ਼ਾ ਤੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ ਪਰ ਜਦੋਂ ਕਦੇ ਸਿੱਧਾ ਸੈਨਿਕ ਸੰਘਰਸ਼ ਹੁੰਦਾ ਹੈ ਤਾਂ ਉਸ ਦੀਆਂ ਹਰਕਤਾਂ ਵੱਧ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਕਿ ਚੀਨੀ ਹੈਕਰ ਕਿਸੇ ਸਿਸਟਮ ਨੂੰ ਹੈਕ ਕਰਨ ‘ਚ ਸਫਲ ਰਹੇ ਜਾਂ ਨਹੀਂ ਪਰ ਉਨ੍ਹਾਂ ਵੱਲੋਂ ਹਮਲਾਵਰ ਕੋਸ਼ਿਸ਼ਾਂ ਕੀਤੀਆਂ ਗਈਆਂ।

ਇਸ ਦੌਰਾਨ ਮਾਈਕ੍ਰੋਸਾਫਟ ਨੇ ਆਪਣੇ ਗਾਹਕਾਂ ਨੂੰ ਚੀਨੀ ਦਾ ਸਮਰਥਨ ਪ੍ਰਰਾਪਤ ਹੈਕਰਾਂ ਤੋਂ ਸਾਵਧਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਐਕਸਚੇਂਜ ਸਰਵਰ ‘ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਚੀਨ ਤੋਂ ਆਪਣੀਆਂ ਸਰਗਰਮੀਆਂ ਚਲਾਉਣ ਵਾਲੇ ਹੈਫਨੀਅਮ ਨਾਂ ਦੇ ਹੈਕਰ ਨੇ ਇਹ ਹਮਲਾ ਕੀਤਾ ਤੇ ਅਮਰੀਕਾ ‘ਚ ਸਰਗਰਮ ਐੱਨਜੀਓ, ਪਾਲਿਸੀ ਥਿੰਕ ਟੈਂਕ, ਕਾਨੂੰਨੀ ਫਰਮ, ਉੱਚ ਸਿੱਖਿਆ ਸੰਸਥਾਵਾਂ ਤੇ ਡਿਫੈਂਸ ਕਾਂਟ੍ਰੈਕਟਰਾਂ ਨਾਲ ਸਬੰਧਤ ਡਾਟਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਮਾਈਕ੍ਰੋਸਾਫਟ ਦੇ ਗਾਹਕ ਸੁਰੱਖਿਆ ਤੇ ਵਿਸ਼ਵਾਸ ਮਾਮਲਿਆਂ ਦੇ ਕਾਰਪੋਰੇਟ ਵਾਈਸ ਪ੍ਰਰੈਜ਼ੀਡੈਂਟ ਟਾਮ ਬਰਟ ਨੇ ਕਿਹਾ ਕਿ ਹੈਫਨੀਅਮ ਮੂਲ ਤੌਰ ‘ਤੇ ਚੀਨ ਦੀ ਕੰਪਨੀ ਹੈ ਜੋ ਅਮਰੀਕਾ ‘ਚ ਲੀਜ਼ ‘ਤੇ ਲਏ ਗਏ ਵਰਚੁਅਲ ਪ੍ਰਾਈਵੇਟ ਸਰਵਰ (ਵੀਪੀਐੱਸ) ਤੋਂ ਆਪਣਾ ਆਪ੍ਰਰੇਸ਼ਨ ਚਲਾਉਂਦੀ ਹੈ।

Related News

ਸਿਰਫ਼ ਵੈਕਸੀਨ ਦੇ ਭਰੋਸੇ ‘ਤੇ ਨਾ ਰਹੇ ਦੁਨੀਆ‌: W.H.O. ਨੇ ਦਿੱਤੀ ਚਿਤਾਵਨੀ

Vivek Sharma

US PRESIDENT ELECTION : ਭਾਰਤੀ ਮੂਲ ਦੇ ਲੋਕਾਂ ਵਿੱਚ ਬਿਡੇਨ ਅਤੇ ਹੈਰਿਸ, ਟਰੰਪ ਨਾਲੋੱ ਜ਼ਿਆਦਾ ਹਰਮਨ ਪਿਆਰੇ

Vivek Sharma

ਇਟਲੀ ‘ਚ ਕਈ ਬੱਚੇ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ

team punjabi

Leave a Comment

[et_bloom_inline optin_id="optin_3"]