channel punjabi
International News

ਭਾਰਤੀ ਵੈਕਸੀਨ ਦੀ ਦੁਨੀਆ ਭਰ ‘ਚ ਵਧੀ ਮੰਗ, ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਦੋਸਤ’

ਵਾਸ਼ਿੰਗਟਨ : ਦੇਸ਼ ਵਿੱਚ ਤਿਆਰ ਕੋਰੋਨਾ ਵੈਕਸੀਨ ਕਈ ਦੇਸ਼ਾਂ ਨੂੰ ਪ੍ਰਦਾਨ ਕੀਤੇ ਜਾਣ ਕਾਰਨ ਦੁਨੀਆ ਭਰ ਵਿੱਚ ਭਾਰਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ । ਕੋਵਿਡ-19 ਟੀਕੇ ਪ੍ਰਦਾਨ ਕਰਨ ਵਾਲੇ ਭਾਰਤ ਦੀ ਵੈਕਸੀਨ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ । ਅਮਰੀਕਾ ਦੇ ਨਵੇਂ ਰਾਸ਼ਟਰਪਤੀ Joe Biden ਨੇ ਵੀ ਭਾਰਤ ਦੇ ਉੱਦਮਾਂ ਦੀ ਪ੍ਰਸ਼ੰਸਾ ਕੀਤੀ ਹੈ। ਅਮਰੀਕਾ ਨੇ ਭਾਰਤ ਨੂੰ ਇਕ ‘ਸੱਚਾ ਦੋਸਤ’ ਦੱਸਦੇ ਹੋਏ ਕਿਹਾ ਕਿ ਉਹ ਦੁਨੀਆ ਦੀ ਮਦਦ ਕਰਨ ਲਈ ਆਪਣੇ ਦਵਾਈ ਖੇਤਰ ਦੀ ਵਰਤੋਂ ਕਰ ਰਿਹਾ ਹੈ।

ਦਰਅਸਲ, ਭਾਰਤ ਬੀਤੇ ਕੁਝ ਦਿਨਾਂ ’ਚ ਆਪਣੇ ਇੱਥੇ ਬਣੇ ਕੋਵਿਡ-19 ਟੀਕਿਆਂ ਦੀ ਖੇਪ ਭੂਟਾਨ, ਮਾਲਦੀਵ, ਨੇਪਾਲ, ਬੰਗਲਾਦੇਸ਼, ਮਿਆਂਮਾਰ, ਮਾਰੀਸ਼ਸ ਅਤੇ ਸੇਸ਼ੇਲਸ਼ ਨੂੰ ਮਦਦ ਦੇ ਰੂਪ ’ਚ ਭੇਜ ਚੁੱਕਿਆ ਹੈ। ਸਾਊਦੀ ਅਰਬ, ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਮੋਰੱਕੋ ਨੂੰ ਇਹ ਟੀਕੇ ਵਪਾਰਕ ਸਪਲਾਈ ਦੇ ਤੌਰ ’ਤੇ ਭੇਜੇ ਜਾ ਰਹੇ ਹਨ।

ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਵੱਲੋਂ ਸ਼ੁੱਕਰਵਾਰ ਨੂੰ ਟਵੀਟ ਕੀਤਾ ਗਿਆ । ‘ਗਲੋਬਲੀ ਸਿਹਤ ਖੇਤਰ ’ਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ, ਜਿਸ ਅਧੀਨ ਦੱਖਣੀ ਏਸ਼ੀਆ ’ਚ ਕੋਵਿਡ-19 ਦੀਆਂ ਲੱਖਾਂ ਖੁਰਾਕਾਂ ਦਿੱਤੀਆਂ। ਭਾਰਤ ਨੇ ਟੀਕਿਆਂ ਦੀ ਮੁਫਤ ਖੇਪ ਭੇਜਣ ਦੀ ਸ਼ੁਰੂਆਤ ਮਾਲਦੀਵ, ਭੂਟਾਨ, ਬੰਗਲਾਦੇਸ਼ ਅਤੇ ਨੇਪਾਲ ਤੋਂ ਕੀਤੀ ਅਤੇ ਹੋਰ ਦੇਸ਼ਾਂ ਦੀ ਵੀ ਇਸ ਤਰ੍ਹਾਂ ਮਦਦ ਕੀਤੀ ਜਾਵੇਗੀ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਇਕ ਸੱਚਾ ਦੋਸਤ ਹੈ ਜੋ ਆਪਣੇ ਦਵਾਈ ਖੇਤਰ ਦੀ ਵਰਤੋਂ ਗਲੋਬਲੀ ਸਮੂਹ ਦੀ ਮਦਦ ਕਰਨ ’ਚ ਕਰ ਰਿਹਾ ਹੈ। ਭਾਰਤ ਨੂੰ ਦੁਨੀਆ ਦੀ ਫਾਰਮੇਸੀ ਕਿਹਾ ਜਾਂਦਾ ਹੈ ਅਤੇ ਵਿਸ਼ਵ ਭਰ ’ਚ ਬਣਨ ਵਾਲੇ ਟੀਕਿਆਂ ’ਚੋਂ 60 ਫੀਸਦੀ ਇੱਥੇ ਹੀ ਬਣਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨਾਲ ਲੜਾਈ ਲਈ ਅਤੇ ਮਨੁੱਖਤਾ ਦੀ ਭਲਾਈ ਲਈ ਭਾਰਤ ਦੀ ਟੀਕਾ ਉਤਪਾਦਨ ਅਤੇ ਵੰਡ ਸਮਰਥਾ ਦੀ ਵਰਤੋਂ ਕੀਤੀ ਜਾਵੇਗੀ। ਸਦਨ ਦੀ ਵਿਸ਼ੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਗ੍ਰੇਗਰੀ ਮੀਕਸ ਨੇ ਵੀ ਮਹਾਮਾਰੀ ਨਾਲ ਲੜਾਈ ’ਚ ਗੁਆਂਢੀ ਦੇਸ਼ਾਂ ਦੀ ਮਦਦ ਕਰਨ ’ਤੇ ਭਾਰਤ ਦੀ ਸ਼ੰਘਾਲਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੇ ਗੁਆਂਢੀ ਦੇਸ਼ਾਂ ਨੂੰ ਕੋਵਿਡ-19 ਦੇ ਟੀਕੇ ਮੁਫਤ ਪ੍ਰਦਾਨ ਕਰਨ ’ਤੇੇ ਭਾਰਤ ਦੀਆਂ ਕੋਸ਼ਿਸ਼ਾਂ ਦੀ ਮੈਂ ਸ਼ਲਾਘਾ ਕਰਦਾ ਹਾਂ। ਮਹਾਮਾਰੀ ਵਰਗੀ ਗਲੋਬਲੀ ਚੁਣੌਤੀਆਂ ਲਈ ਖੇਤਰੀ ਅਤੇ ਗਲੋਬਲੀ ਹੱਲ ਜ਼ਰੂਰੀ ਹੁੰਦੇ ਹਨ।

Related News

B.C: ਸਿਹਤ ਅਧਿਕਾਰੀਆਂ ਨੇ ਕੋਵਿਡ 19 ਦੇ ਤਿੰਨ ਦਿਨਾਂ ‘ਚ 1,959 ਨਵੇਂ ਕੇਸ ਦਰਜ ਅਤੇ 9 ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

US PRESIDENT ELECTION: ਇਸ ਵਾਰ ਦੀ ਚੋਣਾਂ ‘ਚ ਭਾਰਤੀਆਂ ਦੀ ਭੂਮਿਕਾ ਅਹਿਮ, ਅਮਰੀਕੀ ਸੰਸਦ ‘ਚ ਵੱਧ ਸਕਦੇ ਨੇ ਭਾਰਤਵੰਸ਼ੀ

Vivek Sharma

ਅਮਰੀਕਾ ਦਾ ਫਲੋਰਿਡਾ ਰਾਜ ਬਣਿਆ ਕੋਰੋਨਾ ਵਾਇਰਸ ਦਾ ਗੜ੍ਹ

Rajneet Kaur

Leave a Comment