channel punjabi
Canada International News North America WEBSITE NEWS

ਭਾਰਤੀ ਮੂਲ ਦੀ ਮਾਂ-ਧੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਬੀਮੇ ਵਿੱਚ ਘਪਲੇ ਦਾ ਦੋਸ਼

ਬੀਮਾ ਰਕਮ ਦੇ ਘਪਲੇ ‘ਚ ਭਾਰਤੀ ਮੂਲ ਦੀ ਮਾਂ-ਧੀ ਨੂੰ ਜੇਲ੍ਹ

ਬੀਮੇ ਦਾ ਕਲੇਮ ਲੈਣ ਵਾਸਤੇ ਖੁਦ ਹੀ ਲਗਾਈ ਅੱਗ

ਬ੍ਰਿਟਿਸ਼ ਕੋਲੰਬੀਆ ਦੀ ਵਸਨੀਕ ਹਨ ਮਾਂ ਅਤੇ ਧੀ

ਨਿਊਯਾਰਕ : ਸ਼ਾਤਿਰ ਇਨਸਾਨ ਕਿੰਨੀ ਵੀ ਚਲਾਕੀ ਕਿਉਂ ਨਾ ਕਰ ਲਵੇ, ਦੇਰ-ਸਵੇਰ ਉਸਦਾ ਭਾਂਡਾ ਫੁੱਟ ਹੀ ਜਾਂਦਾ ਹੈ।
ਭਾਰਤੀ ਮੂਲ ਦੀ ਇੱਕ ਔਰਤ ਅਤੇ ਉਸ ਦੀ ਧੀ ਨੂੰ ਫ਼ਰਜ਼ੀ ਤਰੀਕੇ ਨਾਲ ਬੀਮਾ ਰਕਮ ਲੈਣ ਲਈ ਆਪਣੀ ਦੁਕਾਨ ਵਿਚ ਅੱਗ ਲਗਾਉਣ ਦੀ ਸਾਜ਼ਿਸ਼ ਰੱਚਣ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਮਨਜੀਤ ਕੌਰ (49) ਅਤੇ ਉਸ ਦੀ ਧੀ ਹਰਪਨੀਤ ਬਥ (27) ਨੂੰ ਕੈਂਟੁਕੀ ਦੀ ਇਕ ਸੰਘੀ ਅਦਾਲਤ ਨੇ ਕ੍ਰਮਵਾਰ 18 ਮਹੀਨੇ ਅਤੇ 9 ਮਹੀਨੇ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਮਨਜੀਤ ਕੌਰ ਨੇ ਕੈਂਟੁਕੀ ਵਿਚ ਆਪਣੀ ਦੁਕਾਨ ਵਿਚ ਅੱਗ ਲਗਾਉਣ ਲਈ ਇਕ ਵਿਅਕਤੀ ਨੂੰ 5,000 ਡਾਲਰ ਦੇਣ ਦੀ ਗੱਲ ਸਵੀਕਾਰ ਕੀਤੀ ਸੀ। ਉਹ ਬੀਮੇ ਦਾ ਪੈਸਾ ਲੈਣ ਲਈ ਦੁਕਾਨ ਵਿਚ ਅੱਗ ਲਗਵਾਉਣਾ ਚਾਹੁੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਮਨਜੀਤ ਕੌਰ ਦੀ ਧੀ ਨੇ ਵੀ ਕੈਨੇਡਾ ਤੋਂ ਕੈਂਟੁਕੀ ਆ ਕੇ ਮਾਂ ਦੇ ਇਸ ਅਪਰਾਧ ਵਿਚ ਮਦਦ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਨੇ ਘਟਨਾ ਨੂੰ ਅੰਜਾਮ ਦਿੱਤੇ ਜਾਣ ਤੋਂ ਪਹਿਲੇ ਹੀ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਸਜ਼ਾ ਦੇ ਇਲਾਵਾ ਦੋਵਾਂ ਨੂੰ ਸਾਂਝੇ ਤੌਰ ‘ਤੇ 7,500 ਡਾਲਰ ਅਤੇ ਬਥ ‘ਤੇ 2,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

Related News

ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਇੱਕ ਸਾਲ ਤੱਕ ਲਈ ਕਰੂਜ਼ ਸਮੁੰਦਰੀ ਜਹਾਜ਼ਾਂ ‘ਤੇ ਲਗਾਈ ਪਾਬੰਦੀ !

Vivek Sharma

‘ਮੈਂ ਪਹਿਲਾਂ ਤਾਰਿਆਂ ਨੂੰ ਕਦੇ ਨਹੀਂ ਵੇਖਿਆ’: ਜੀਨ ਥੈਰੇਪੀ ਨੇ 8 ਸਾਲਾ ਕੈਨੇਡੀਅਨ ਬੱਚੇ ਦੀ ਬਦਲੀ ਜ਼ਿੰਦਗੀ

Rajneet Kaur

ਕੈਨੇਡਾ ਸਰਕਾਰ ਨੇ AIR CANADA ਨੂੰ ਦਿੱਤੇ ਨਵੇਂ ਖੰਭ, ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ ਵੱਡਾ ਐਲਾਨ

Vivek Sharma

Leave a Comment