channel punjabi
International News

ਭਾਰਤੀ ਦਵਾ ਕੰਪਨੀਆਂ ਨੂੰ ਵੈਕਸੀਨ ਲਈ ਕੱਚਾ ਮਾਲ ਦੇਣ ਨੂੰ ਤਿਆਰ ਹੋਇਆ ਅਮਰੀਕਾ, ਭਾਰਤੀ ਕੰਪਨੀਆਂ ਲਈ ਵੱਡੀ ਰਾਹਤ

ਵਾਸ਼ਿੰਗਟਨ : ਦੇਰ ਆਏ, ਦੁਰੁਸਤ ਆਏ ।
ਅਮਰੀਕਾ ਦੇ ਮਾਮਲੇ ਵਿੱਚ ਇਹ ਗੱਲ ਸਟੀਕ ਬੈਠਦੀ ਹੈ। ਦੇਸ਼ ਦੇ ਅੰਦਰੋਂ ਅਤੇ ਬਾਹਰੋਂ ਕੋਈ ਤਿੱਖੀ ਅਲੋਚਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ ਭਾਰਤੀ ਦਵਾ ਕੰਪਨੀਆਂ ਨੂੰ ਵੈਕਸੀਨ ਲਈ ਕੱਚੇ ਸਾਮਾਨ ਤੇ ਲੱਗੀਆਂ ਪਾਬੰਦੀਆਂ ਨੂੰ ਫਿਲਹਾਲ ਹਟਾ ਲਿਆ ਹੈ। ਅਮਰੀਕਾ ਵੈਕਸੀਨ ਲਈ ਕੱਚਾ ਮਾਲ ਦੇਣ ਲਈ ਹੁਣ ਰਾਜ਼ੀ ਹੋ ਗਿਆ ਹੈ। ਦੱਸਣਯੋਗ ਹੈ ਕਿ ਅਮਰੀਕਾ ਨੇ ਭਾਰਤ ‘ਚ ਬਣ ਰਹੀ ਵੈਕਸੀਨ ਦੇ ਕੱਚੇ ਮਾਲ ਲਈ ਅਜਿਹੇ ਸਮੇਂ ਰੋਕ ਲਗਾ ਦਿੱਤੀ ਸੀ ਜਦੋਂ, ਦੇਸ਼ ‘ਚ ਕੋਰੋਨਾ ਮਹਾਮਾਰੀ ਭਿਆਨਕ ਰੂਪ ਧਾਰਨ ਕਰ ਰਹੀ ਹੈ। ਅਮਰੀਕੀ ਪ੍ਰਸ਼ਾਸਨ ਦੇ ਇਸ ਕਦਮ ਨਾਲ ਵੈਕਸੀਨ ਬਣਾਉਣ ਵਾਲੀਆਂ ਭਾਰਤੀ ਕੰਪਨੀਆਂ ਤੇ ਭਾਰਤ ਸਰਕਾਰ ਦੀਆਂ ਸਮੱਸਿਆਵਆਂ ਵਧਾ ਦਿੱਤੀਆਂ ਸਨ। ਅਮਰੀਕਾ ਦੇ ਇਸ ਫੈਸਲੇ ਨਾਲ ਭਾਰਤ ਸਰਕਾਰ ਤੇ ਵੈਕਸੀਨ ਕੰਪਨੀਆਂ ਨੇ ਰਾਹਤ ਮਹਿਸੂਸ ਕੀਤੀ ਹੈ।

ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਸਬੰਧ ਵਿੱਚ ਹੋਈ ਗੱਲਬਾਤ ਤੋਂ ਬਾਅਦ ਕਿਹਾ ਕਿ ਅਸੀਂ ਮੌਜੂਦਾ ਹਾਲਾਤਾਂ ਵਿੱਚ ਭਾਰਤ ਦੇ ਨਾਲ ਹਾਂ ਅਤੇ ਅਸੀਂ ਹਰ ਸੰਭਵ ਮਦਦ ਕਰਾਂਗੇ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਕਸੀਨ ਲਈ ਕੱਚੇ ਸਾਮਾਨ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ Joe Biden ਦਾ ਧੰਨਵਾਦ ਕੀਤਾ ਹੈ।

ਦੂਜੇ ਪਾਸੇ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਮਹਾਮਾਰੀ ਰਾਹੀਂ ਪੈਦਾ ਹੋਈ ਇਸ ਭਿਆਨਕ ਸਥਿਤੀ ‘ਚ ਅਮਰੀਕਾ ਪੂਰੀ ਤਰ੍ਹਾਂ ਭਾਰਤ ਦੇ ਨਾਲ ਖੜਾ ਹੈ।

ਭਾਰਤ ਵੱਲੋਂ ਕੋਰੋਨਾ ਵੈਕਸੀਨ ਨਿਰਮਾਣ ਲਈ ਜ਼ਰੂਰੀ ਕੱਚੇ ਮਾਲ ਦੀ ਪੂਰਤੀ ‘ਤੇ ਲੱਗੀ ਰੋਕ ਹਟਾਉਣ ਲਈ ਕਈ ਵਾਰ ਅਪੀਲ ਕਰਨ ਪਿਛੋਂ ਹੁਣ ਅਮਰੀਕਾ ਰਾਜ਼ੀ ਹੋਇਆ ਹੈ। ਵਿਦੇਸ਼ ਮੰਤਰੀ ਬਲਿੰਕਨ ਨੇ ਟਵਿੱਟਰ ਜ਼ਰੀਏ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਕੋਵਿਡ ਦੇ ਭਿਆਨਕ ਕਹਿਰ ਜਿਹੇ ਹਾਲਾਤਾਂ ਵਿਚ ਅਸੀਂ ਭਾਰਤੀ ਜਨਤਾ ਦੇ ਨਾਲ ਖੜੇ ਹਾਂ।

ਨੋਵਾਵੈਕਸ ਤੇ ਏਕਟ੍ਰਾਜੇਨੇਕਾ ਦਾ ਉਤਪਾਦਨ ਕਰਨ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਹਾਲ ਹੀ ਵਿਚ ਕੱਚੇ ਮਾਲ ਦੀ ਕਮੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਸੀਰਮ ਕੰਪਨੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਮਾਮਲੇ ‘ਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ, ਤਾਂਕਿ ਬਿਨ੍ਹਾਂ ਕਿਸੇ ਰੁਕਾਵਟ ਦੇ ਟੀਕਿਆਂ ਦਾ ਉਤਪਾਦਨ ਕੀਤਾ ਜਾ ਸਕੇ

Related News

ਬ੍ਰਿਟੇਨ ‘ਚ ਦੂਜਾ ਲਾਕਡਾਊਨ : ਲੋਕ ਨਹੀਂ ਕਰ ਰਹੇ ਪਾਬੰਦੀਆਂ ਦੀ ਪਰਵਾਹ, ਮੰਤਰੀ ਨੇ ਦਿੱਤੀ ਚਿਤਾਵਨੀ

Vivek Sharma

BIG NEWS : ਕੈਨੇਡਾ ਨੇ ਹੁਆਵੇਈ ਕੰਪਨੀ ‘ਤੇ ਪਾਬੰਦੀ ਕਿਉਂ ਨਹੀਂ ਲਗਾਈ ? ਵਿਦੇਸ਼ ਮੰਤਰੀ ਨੇ ਦਿੱਤੀ ਸਫ਼ਾਈ !

Vivek Sharma

ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦਾ ਭਾਰਤ ਦੌਰਾ,ਆਸਟਿਨ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਦੋਹਾਂ ਦੇਸ਼ਾਂ ਨੇ ਸੰਬਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ

Vivek Sharma

Leave a Comment