Channel Punjabi
International News SPORTS

ਭਾਰਤੀ ਟੀਮ ਦਾ ਆਸਟ੍ਰੇਲੀਆ ਦੌਰਾ : ਆਸਟ੍ਰੇਲੀਆ ਨੇ ਜਿੱਤੀ ਟਾਸ, ਓਪਨਰਾਂ ਨੇ ਕੀਤੀ ਤਾਬੜਤੋੜ ਬੱਲੇਬਾਜ਼ੀ

ਸਿਡਨੀ : ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਦੂਜੇ ਵਨਡੇ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਆਸਟਰੇਲੀਆ ਦੇ ਓਪਨਰਾਂ ਨੇ ਪਿਛਲੇ ਮੈਚ ਦੀ ਤਰ੍ਹਾਂ ਆਉਂਦੇ ਹੀ ਤਾਬੜਤੋੜ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ। ਵਾਰਨਰ ਅਤੇ ਫਿੰਚ ਦੀ ਜੋੜੀ ਨੇ 10 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 60 ਦੌੜਾਂ ਬਣਾ ਲਈਆਂ ।

ਡੇਵਿਡ ਵਾਰਨਰ ਨੇ ਇੱਕ ਤੋਂ ਬਾਅਦ ਇੱਕ ਵਧੀਆ ਸ਼ਾਟ ਖੇਡਦੇ ਹੋਏ 39 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ (50) ਪੂਰਾ ਕੀਤਾ ।

ਅੱਜ ਦੇ ਮੈਚ ਦੀਆਂ ਕੁਝ ਝਲਕੀਆਂ:

ਦੱਸਣਯੋਗ ਹੈ ਕਿ ਆਸਟਰੇਲੀਆ ਨੇ ਪਹਿਲਾ ਵਨਡੇ 66 ਦੌੜਾਂ ਨਾਲ ਜਿੱਕ ਦੇ 3 ਮੈਚਾਂ ਦੀ ਸੀਰੀਜ਼ ਵਿਚੋਂ 1-0 ਨਾਲ ਬੜ੍ਹਤ ਬਣਾਈ ਹੋਈ ਹੈ। ਭਾਰਤੀ ਟੀਮ ਲਈ ਅੱਜ ‘ਕਰੋ ਜਾਂ ਮਰੋ’ ਦੀ ਸਥਿਤੀ ਬਣੀ ਹੋਈ ਹੈ । ਕਰੀਬ ਅੱਠ ਮਹੀਨੇ ਬਾਅਦ ਕਿਸੇ ਵਿਦੇਸ਼ੀ ਟੀਮ ਦੀ ਧਰਤੀ ‘ਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਪੁੱਜੀ ਭਾਰਤੀ ਸੁਕਾਅਡ ਨੂੰ ਮਜ਼ਬੂਤ ਬੱਲੇਬਾਜ਼ੀ ਵਾਲੀ ਮੰਨਿਆ ਜਾ ਰਿਹਾ ਸੀ, ਪਰ ਪਿਛਲੇ ਇੱਕ ਰੋਜ਼ਾ ਮੈਚ ਦੌਰਾਨ ਭਾਰਤ ਦੇ ਬੱਲੇਬਾਜ਼ ਕੁਝ ਖਾਸ ਨਹੀਂ ਕਰ ਪਾਏ। ਲੜੀ ਵਿੱਚ ਬਣੇ ਰਹਿਣ ਲਈ ਅੱਜ ਦਾ ਮੈਚ ਭਾਰਤ ਲਈ ਜਿੱਤਨਾ ਜ਼ਰੂਰੀ ਹੈ । ਦੱਸ ਦਈਏ ਕਿ ਪਿਛਲੇ ਇਕ ਰੋਜ਼ਾ ਮੈਚ ਵਿੱਚ ਵੀ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ ।

ਅੱਜ ਦੇ ਮੈਚ ਲਈ ਆਸਟਰੇਲੀਆਈ ਟੀਮ ਵਿਚ ਜ਼ਖ਼ਮੀ ਮਾਰਕਸ ਸਟੋਈਨਿਸ ਦੀ ਜਗ੍ਹਾ ਮੋਈਜੇਸ ਹੇਨਰਿਕਸ ਨੂੰ ਸ਼ਾਮਲ ਕੀਤਾ ਗਿਆ। ਭਾਰਤੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਪਲੇਇੰਗ ਇਲੈਵਨ

ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਡੈਵਿਡ ਵਾਰਨਰ, ਸਟੀਵ ਸਮਿਥ, ਮਾਰਨਸ ਲੇਬੁਸਚਗਨੇ, ਗਲੇਨ ਮੈਕਸਵੇਲ, ਐਲੇਕਸ ਕੇਰੀ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਏਡਮ ਜੰਮਾ, ਜੋਸ਼ ਹੇਜਲਵੁਡ, ਮਿਸ਼ੇਲ ਸਟਾਰਕ।

ਭਾਰਤ : ਸ਼ਿਖਰ ਧਵਨ, ਮਯੰਕ ਅਗਰਵਾਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਕੇ.ਐਲ. ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਨੀ।

Related News

ਅਮਰੀਕਾ ਦਾ ਫ਼ੈਸਲਾ ਕੌਮਾਂਤਰੀ ਕਾਨੂੰਨ ਅਤੇ ਕੌਮਾਂਤਰੀ ਸਬੰਧਾਂ ਦੇ ਬੁਨਿਆਦੀ ਸਿਧਾਂਤਾਂ ਦਾ ਉਲੰਘਣ : ਚੀਨ

Vivek Sharma

ਪੂਰਾ ਮੈਨੀਟੋਬਾ ਰੈੱਡ ਜੋ਼ਨ ਵਿੱਚ, ਸੂਬੇ ਅੰਦਰ ਮੁੜ ਲਾਗੂ ਹੋਈ ਤਾਲਾਬੰਦੀ !

Vivek Sharma

ਓਨਟਾਰੀਓ : ਮੁਲਾਂਕਣ ਕੇਂਦਰਾਂ ਦੀ ਬਹੁਗਿਣਤੀ ਨੂੰ ਅੱਜ ਨਹੀਂ ਖੋਲ੍ਹਿਆ ਗਿਆ

Rajneet Kaur

Leave a Comment

[et_bloom_inline optin_id="optin_3"]