channel punjabi
International News USA

ਭਾਰਤੀਆਂ ਦੀ ਬੱਲੇ-ਬੱਲੇ : Joe Biden ਨੇ ਤਿੰਨ ਹੋਰ ਭਾਰਤੀਆਂ ਨੂੰ ਦਿੱਤੀ ਮਹੱਤਵਪੂਰਨ ਅਹੁਦਿਆਂ ਦੀ ਜ਼ਿੰਮੇਵਾਰੀ

ਵਾਸ਼ਿੰਗਟਨ : ਅਮਰੀਕਾ ਦੀ ਨਵੀਂ ਸਰਕਾਰ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਬਰਕਰਾਰ ਹੈ । Joe Biden ਪ੍ਰਸ਼ਾਸਨ ਨੇ ਤਿੰਨ ਹੋਰ ਮਹੱਤਵਪੂਰਣ ਅਹੁਦਿਆਂ ‘ਤੇ ਭਾਰਤੀਆਂ ਦੀ ਨਿਯੁਕਤੀ ਕੀਤੀ ਹੈ। Biden ਪ੍ਰਸ਼ਾਸਨ ਨੇ ਸੋਨਾਲੀ ਨਿਝਾਵਨ ਨੂੰ ਕਮਿਊਨਿਟੀ ਪੱਧਰ ‘ਤੇ ਕੰਮ ਕਰਨ ਵਾਲੇ ਸਰਕਾਰੀ ਸੰਗਠਨ ਅਮੇਰੀਕਾਰਪਸ ਦਾ ਡਾਇਰੈਕਟਰ ਬਣਾਇਆ ਹੈ। ਇਸੇ ਸੰਗਠਨ ਵਿਚ ਸ੍ਰੀ ਪ੍ਰੈਸਟਨ ਕੁਲਕਰਨੀ ਨੂੰ ਵਿਦੇਸ਼ੀ ਮਾਮਲਿਆਂ ਦਾ ਮੁਖੀ ਬਣਾਇਆ ਗਿਆ ਹੈ। ਇਕ ਹੋਰ ਭਾਰਤੀ ਰੋਹਿਤ ਚੋਪੜਾ ਨੂੰ ਕੰਜ਼ਿਊਮਰ ਫਾਇਨੈਂਸ਼ੀਅਲ ਪ੍ਰਰੋਟੈਕਸ਼ਨ ਬਿਊਰੋ ਦੇ ਪ੍ਰਮੁੱਖ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।

ਅਮੇਰੀਕਾਰਪਸ ਨੇ ਬਿਆਨ ਜਾਰੀ ਕੀਤਾ ਹੈ ਕਿ ਸੋਨਾਲੀ ਨਿਝਾਵਨ ਅਤੇ ਸ੍ਰੀ ਕੁਲਕਰਨੀ Joe Biden ਪ੍ਰਸ਼ਾਸਨ ਦੀਆਂ ਯੋਜਨਾਵਾਂ ਨੂੰ ਮੂਰਤ ਰੂਪ ਦੇਣ ਵਿਚ ਸਹਿਯੋਗ ਕਰਨਗੇ। ਕੋਰੋਨਾ ਮਹਾਂਮਾਰੀ, ਆਰਥਿਕ ਵਿਵਸਥਾ ਨੂੰ ਚੰਗੀ ਸਥਿਤੀ ਵਿਚ ਲਿਆਉਣਾ, ਨਸਲੀ ਸਮਾਨਤਾ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ ‘ਤੇ ਕੰਮ ਕਰਨ ਲਈ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਪ੍ਰੈਸਟਨ ਕੁਲਕਰਨੀ ਸਮਾਜਿਕ ਰੂਪ ਤੋਂ ਸਰਗਰਮ ਰਹਿੰਦੇ ਹਨ ਅਤੇ ਦੋ ਵਾਰ ਸੰਸਦ ਦੀ ਚੋਣ ਲੜ ਚੁੱਕੇ ਹਨ। ਇਨ੍ਹਾਂ ਨੂੰ ਸਮਾਜਿਕ ਜੀਵਨ ਦਾ ਲੰਬਾ ਤਜਰਬਾ ਹੈ ਅਤੇ 14 ਸਾਲ ਵਿਦੇਸ਼ ਸੇਵਾ ਵਿਚ ਅਫਸਰ ਰਹੇ ਹਨ। ਅੰਤਰਰਾਸ਼ਟਰੀ ਮਸਲਿਆਂ ‘ਤੇ ਉਨ੍ਹਾਂ ਦਾ ਚੰਗਾ ਗਿਆਨ ਹੈ।

ਸੋਨਾਲੀ ਨਿਝਾਵਨ ਨੂੰ ਵੀ ਕਮਿਊਨਿਟੀ ਪੱਧਰ ‘ਤੇ ਕੰਮ ਕਰਨ ਦਾ ਲੰਬਾ ਅਨੁਭਵ ਹੈ। ਉਨ੍ਹਾਂ ਨੇ ਛੇ ਸਾਲ ਸਟੋਕਟਨ ਸਰਵਿਸ ਕਾਰਪਸ ਵਿਚ ਕਾਰਜਕਾਰੀ ਡਾਇਰੈਕਟਰ ਦੇ ਰੂਪ ਵਿਚ ਕੰਮ ਕੀਤਾ ਹੈ। ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਰਹੀਆਂ ਹਨ।

ਦੂਜੇ ਪਾਸੇ, ਰੋਹਿਤ ਚੋਪੜਾ ਨੂੰ Joe Biden ਪ੍ਰਸ਼ਾਸਨ ਨੇ ਕੰਜ਼ਿਊਮਰ ਫਾਇਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੇ ਪ੍ਰਮੁੱਖ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਸ ਅਹੁਦੇ ‘ਤੇ ਨਿਯੁਕਤੀ ਦੀ ਮੋਹਰ ਸੈਨੇਟ ਦੀ ਮਨਜ਼ੂਰੀ ਪਿੱਛੋਂ ਲੱਗੇਗੀ। ਚੋਪੜਾ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। ਚੋਪੜਾ ਅਮਰੀਕਾ ਦੇ ਸਿੱਖਿਆ ਵਿਭਾਗ ਵਿਚ ਵਿਸ਼ੇਸ਼ ਸਲਾਹਕਾਰ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹਨਾਂ ਤੋਂ ਪਹਿਲਾਂ ਵੀ ਕਈ ਮਹੱਤਵਪੂਰਨ ਅਹੁਦਿਆਂ ‘ਤੇ ਵੱਡੀ ਗਿਣਤੀ ਭਾਰਤੀਆਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਜਿਸ ਤੋਂ ਸਾਫ ਹੈ ਕਿ Biden ਮਾਹਿਰਾਂ ਦੀ ਇੱਕ ਤਜ਼ਰਬੇਕਾਰ ਟੀਮ ਨਾਲ ਅੱਗੇ ਵੱਧ ਰਹੇ ਹਨ।

Related News

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਲਈ ਸਰੀ ‘ਚ ਭਖ਼ਿਆ ਚੋਣ ਅਖਾੜਾ, ਪੰਜਾਬੀ ਉਮੀਦਵਾਰ ਮੈਦਾਨ ‘ਚ ਡਟੇ

Vivek Sharma

ਮਾਸੂਮ ਧੀ ਦੀ ਜਾਨ ਬਚਾਉਣ ਲਈ ਮਾਪਿਆਂ ਨੂੰ ਮਦਦ ਦੀ ਜ਼ਰੂਰਤ

Vivek Sharma

ਕੀ ਇਸ ਵਾਰ ਵੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਹੋਵੇਗਾ ਵਿਦੇਸ਼ੀ ਦਖ਼ਲ ? ਅਮਰੀਕੀ ਖ਼ੁਫ਼ੀਆ ਤੰਤਰ ਦੇ ਵੱਡੇ ਅਧਿਕਾਰੀ ਨੇ ਜਤਾਈ ਸ਼ੰਕਾ !

Vivek Sharma

Leave a Comment