channel punjabi
International News North America

ਬ੍ਰਿਟੇਨ ਦੇ 100 ਤੋਂ ਵੱਧ MPs, Lords ਨੇ ਬੋਰਿਸ ਜੌਨਸਨ ਨੂੰ ਕਿਸਾਨਾਂ ਦੀ ਹਿਮਾਇਤ ‘ਤੇ ਲਿਖਿਆ ਪੱਤਰ

ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਜ਼ ਦੁਆਰਾ ਦਸਤਖਤ ਕੀਤੇ ਪੱਤਰ, ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਬਾਰੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭੇਜੇ ਹਨ, ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਜੌਨਸਨ ਇਸ ਮੁੱਦੇ ਤੇ ਆਪਣੇ ਭਾਰਤੀ ਹਮਰੁਤਬਾ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲ ਕਰਨ।

ਪੱਤਰ ਵਿੱਚ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਪੁਸ਼ਟੀ ਕਰਦੇ ਹਨ,ਉਨ੍ਹਾਂ ਨੂੰ ਇਸ ਮਹੱਤਵਪੂਰਨ ਮੁੱਦੇ ਦੀ ਪੂਰੀ ਸਮਝ ਹੈ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਉਨ੍ਹਾਂ ਦੀ ਮੀਟਿੰਗ ਰੱਦ ਹੋਣ ਤੋਂ ਬਾਅਦ ਇਸ ਮਾਮਲੇ ਨੂੰ ਭਾਰਤੀ ਪ੍ਰਧਾਨ ਮੰਤਰੀ ਕੋਲ ਉਠਾਉਣ ਲਈ ਕਿਹਾ ਗਿਆ ਹੈ।

ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਸਬੰਧੀ 100 ਦੇ ਕਰੀਬ ਐਮਪੀਜ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਪੱਤਰ ਲਿੱਖ ਚੁੱਕੇ ਹਨ। ਢੇਸੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਇਸ ਤੋਂ ਪਹਿਲਾਂ, UK ਢੇਸੀ ਦੀ ਅਗਵਾਈ ਵਿਚ ਬ੍ਰਿਟੇਨ ਦੇ 36 ਸੰਸਦ ਮੈਂਬਰਾਂ ਨੇ, ਜੋ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਜ਼ੋਰਦਾਰ ਹਮਾਇਤੀ ਰਿਹਾ ਹੈ,ਉਨ੍ਹਾਂ ਨੇ ਰਾਸ਼ਟਰਮੰਡਲ ਸਕੱਤਰ ਡੋਮਿਨਿਕ ਰਾਅਬ ਨੂੰ ਇਕ ਪੱਤਰ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ ਉਸ ਨੂੰ ਭਾਰਤ ਸਰਕਾਰ ਨਾਲ ਗੱਲ ਕਰਨ ਲਈ ਕਿਹਾ ਸੀ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਬੌਰਿਸ ਜੌਨਸਨ ਨੂੰ ਮੁੱਖ ਮਹਿਮਾਨ ਵਜੋਂ ਸੱਧਾ ਭੇਜਿਆ ਸੀ ਪਰ ਕੋਰੋਨਾ ਖਤਰੇ ਨੂੰ ਵੇਖਦੇ ਹੋਏ ਜੌਨਸਨ ਨੇ ਇਸ ਦੌਰੇ ਨੂੰ ਰੱਦ ਕਰ ਦਿੱਤਾ।

Related News

ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ ਤੇ ਤਾਮਿਲਨਾਡੂ ‘ਚ ਅਚਾਨਕ ਵਧੇ ਕੋਰੋਨਾ ਦੇ ਮਾਮਲੇ, ਕੇਂਦਰ ਨੇ ਭੇਜੀ ਵਿਸ਼ੇਸ਼ ਟੀਮ

Vivek Sharma

ਪੱਛਮੀ ਵੈਨਕੂਵਰ ‘ਚ ਦੋ ਛੋਟੇ ਬੱਚਿਆ ਦੀ ਮਾਂ ਨੂੰ ਕਿਡਨੀ ਦੀ ਸਖਤ ਲੋੜ, ਮਦਦ ਦੀ ਕੀਤੀ ਅਪੀਲ

Rajneet Kaur

ਮਿਆਂਮਾਰ ‘ਚ ਜਮਹੂਰੀਅਤ ਦਾ ਸਮਰਥਨ ਕਰਨ ਲਈ ਵਿਸ਼ਵ ਨੂੰ ਕਰਨਾ ਪਵੇਗਾ ਵੱਧ ਤੋਂ ਵੱਧ ਸਹਿਯੋਗ: ਬੌਬ ਰਾਏ

Vivek Sharma

Leave a Comment