channel punjabi
Canada International News North America

ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਭਰਾਵਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹਨਾਂ ਦੀ ਪਹਿਚਾਣ 25 ਸਾਲਾ ਚੇਤਨ ਢੀਂਡਸਾ ਤੇ 23 ਸਾਲਾ ਜੋਬਨ ਢੀਂਡਸਾ ਵਜੋਂ ਹੋਈ ਹੈ, ਜਿਹਨਾਂ ਦੀਆਂ ਸੜੀਆਂ ਲਾਸ਼ਾਂ ਲੰਘੀ ਸਵੇਰ ਨੂੰ ਇੱਕ ਅੱਗ ਨਾਲ ਸੜੇ ਹੋਏ ਘਰ ਚੋਂ ਮਿਲੀਆਂ ਸਨ। ਇਸ ਘਟਨਾ ਨੂੰ ਲੋਅਰਮੇਨਲੈਂਡ ਵਿੱਚ ਚੱਲ ਰਹੀ ਗੈਂਗ ਹਿੰਸਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

RCMP ਦੇ ਮੁਤਾਬਕ ਇਹ ਕਤਲ ਲੋਅਰਮੇਨਲੈੰਡ ਵਿੱਚ ਚੱਲ ਰਹੀ ਗੈਂਗ ਹਿੰਸਾ ਨਾਲ ਸਬੰਧਤ ਹੈ। RCMP ਨੇ ਇਹ ਗੱਲ ਵੀ ਆਖੀ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਰੱਗ ਤੇ ਗੈਂਗ ਹਿੰਸਾ ਨਾਲ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਭਾਈਚਾਰਾ ਲੰਮੇ ਸਮੇਂ ਤੋਂ ਪੀੜ੍ਹਤ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਗੈਂਗ ਹਿੰਸਾ ਵਿੱਚ ਇੱਥੇ ਮਾਰੇ ਜਾ ਚੁੱਕੇ ਹਨ।

Related News

ਟਰੰਪ ਨੇ ਮਾਸਕ ਪਹਿਨਣ ਦਾ ਕੀਤਾ ਵਿਰੋਧ, ਕਿਹਾ ਮਾਸਕ ਪਹਿਨਣਾ ਨਹੀਂ ਕੀਤਾ ਜਾ ਸਕਦਾ ਲਾਜ਼ਮੀ

Rajneet Kaur

ਵੈਨਕੂਵਰ ਜਨਰਲ ਹਸਪਤਾਲ ਵਿੱਚ ਕੋਵਿਡ -19 ਆਉਟਬ੍ਰੇਕ ਦਾ ਐਲਾਨ

Rajneet Kaur

ਚੀਨ ਪੂਰੇ ਖੇਤਰ ਲਈ ਖ਼ਤਰਾ : ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ ਵੇਨ

Vivek Sharma

Leave a Comment