channel punjabi
Canada International News North America

ਬੀ.ਸੀ ਵਿੱਚ 10 ਜਾਂ ਇਸ ਤੋਂ ਘਟ ਲੋਕ ਆਉਟਡੋਰ ਹੋ ਸਕਣਗੇ ਇੱਕਠੇ: ਡਾ. ਬੋਨੀ ਹੈਨਰੀ

ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਇੱਕ ਨਵਾਂ ਸੂਬਾਈ ਸਿਹਤ ਆਰਡਰ ਪੇਸ਼ ਕੀਤਾ ਹੈ ਜਿਸ ਵਿੱਚ 10 ਜਾਂ ਘੱਟ ਲੋਕਾਂ ਦੇ ਬਾਹਰੀ ਸਮਾਜਿਕ ਇਕੱਠ ਹੋਣ ਦੀ ਆਗਿਆ ਦਿੱਤੀ ਗਈ ਹੈ।

ਹੈਨਰੀ ਨੇ ਕਿਹਾ ਕਿ ਇਸਦਾ ਮਤਲਬ ਹੈ ਕਿ ਬ੍ਰਿਟਿਸ਼ ਕੋਲੰਬੀਅਨ ਬਾਹਰ ਦੇ ਦੋਸਤਾਂ ਨੂੰ ਮਿਲ ਸਕਦੇ ਹਨ ਅਤੇ ਕਾਫੀ ਪੀ ਸਕਦੇ ਹਨ ਜਾਂ ਉਹ ਬਾਹਰ ਦਾਦਾ-ਦਾਦੀ ਨੂੰ ਮਿਲ ਸਕਦੇ ਹਨ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਬਾਹਰੋਂ ਸਮਾਜਕ ਤੌਰ ‘ਤੇ ਦੂਰੀ ਬਣਾਉਣੀ ਪਵੇਗੀ ਪਰ ਉਹ ਪਾਰਕਾਂ ਅਤੇ ਵਿਹੜੇ ਸਮੇਤ ਨਿੱਜੀ ਪ੍ਰਾਪਰਟੀ’ ਤੇ ਇਕੱਠੇ ਹੋਣ ਦੇ ਯੋਗ ਹੋਣਗੇ। ਹੈਨਰੀ ਨੇ ਕਿਹਾ 10 ਲੋਕ ਹੋਣੇ ਚਾਹੀਦੇ ਹਨ, 10 ਲੋਕਾਂ ਦੇ ਵੱਖ ਵੱਖ ਸਮੂਹ ਨਹੀਂ। ਮੌਜੂਦਾ ਇਨਡੋਰ ਇਕੱਠਾਂ ਵਿੱਚ ਕੋਈ ਬਦਲਾਅ ਨਹੀਂ ਕੀਤੇ ਗਏ । ਸੂਬੇ ਵਿਚ ਦਸੰਬਰ ਤੋਂ ਸਾਰੇ ਪ੍ਰੋਗਰਾਮਾਂ ਅਤੇ ਸਮਾਜਿਕ ਇਕੱਠਾਂ ‘ਤੇ ਪਾਬੰਦੀ ਲਗਾਈ ਗਈ ਹੈ।

ਵੀਰਵਾਰ ਨੂੰ ਬੀ.ਸੀ. ਨੇ 569 ਨਵੇਂ ਕੇਸਾਂ ਅਤੇ ਤਿੰਨ ਮੌਤਾਂ ਦੀ ਘੋਸ਼ਣਾ ਕੀਤੀ। ਹਾਲਾਂਕਿ 68 ਲੋਕ ਹੁਣ ਆਈਸੀਯੂ ਵਿੱਚ ਹਨ ਅਤੇ ਹਸਪਤਾਲ ਵਿੱਚ 244 ਲੋਕ ਦਾਖਲ ਹਨ।

Related News

ਕੀ ਕੈਨੇਡਾ ਦੀ ਅਰਥ ਵਿਵਸਥਾ ਨੂੰ ਮੁੜ ਲੀਹਾਂ ‘ਤੇ ਲਿਆ ਸਕਣਗੇ ਜਸਟਿਨ ਟਰੂਡੋ ?

Vivek Sharma

51 ਸਾਲਾ ਵਿਅਕਤੀ ‘ਤੇ ਕੋਲ ਹਾਰਬਰ ਗੋਲੀਬਾਰੀ’ ਚ ਪਹਿਲੀ ਡਿਗਰੀ ਕਤਲ ਦਾ ਇਲਜ਼ਾਮ,ਹਮਲੇ ‘ਚ ਹਰਬ ਧਾਲੀਵਾਲ ਦੀ ਹੋਈ ਸੀ ਮੌਤ

Rajneet Kaur

ਕੈਨੇਡਾ ‘ਚ ਕੋਵਿਡ 19 ਦੇ 2,559 ਨਵੇਂ ਸੰਕਰਮਣ ਅਤੇ 23 ਮੌਤਾਂ ਦੀ ਪੁਸ਼ਟੀ

Rajneet Kaur

Leave a Comment