channel punjabi
Canada International News North America

ਬੀ.ਸੀ ‘ਚ ਪਹਿਲੀ ਕੋਵਿਡ 19 ਵੈਕਸੀਨ ਜਲਦ ਪਹੁੰਚੇਗੀ

ਅਗਲੇ ਕੁਝ ਦਿਨਾਂ ਵਿੱਚ ਕੋਵਿਡ 19 ਟੀਕੇ ਦੀ ਪਹਿਲੀ ਖੁਰਾਕ ਬੀ.ਸੀ ‘ਚ ਪਹੁੰਚ ਜਾਵੇਗੀ। ਫਾਈਜ਼ਰ-ਬਾਇਓਨਟੈਕ ਟੀਕੇ ਦਾ ਪਹਿਲਾ ਬੈਚ ਐਤਵਾਰ ਸ਼ਾਮ ਨੂੰ ਕੈਨੇਡਾ ਪਹੁੰਚ ਗਿਆ ਹੈ। ਖੁਰਾਕਾਂ ਨੂੰ ਹੁਣ ਦੇਸ਼ ਭਰ ਦੀਆਂ 14 ਵੰਡ ਸਾਈਟਾਂ ‘ਤੇ ਭੇਜਿਆ ਜਾਵੇਗਾ। ਕੈਨੇਡਾ ਨੂੰ ਮਿਲੀ 30,000 ਖੁਰਾਕਾਂ ਵਿਚੋਂ 4,000 ਨੂੰ ਲੋਅਰ ਮੇਨਲੈਂਡ ਦੀਆਂ ਦੋ ਸਾਈਟਾਂ ‘ਤੇ ਭੇਜਿਆ ਜਾਵੇਗਾ: ਇਕ ਮੈਟਰੋ ਵੈਨਕੂਵਰ ਵਿਚ ਅਤੇ ਇਕ ਫਰੇਜ਼ਰ ਵੈਲੀ ਵਿਚ। ਦਸ ਦਈਏ ਸਥਿਰ ਰੱਖਣ ਲਈ ਫਾਈਜ਼ਰ-ਬਾਇਓਨਟੈਕ ਟੀਕਾ -70 C ਦੇ ਤਾਪਮਾਨ ‘ਤੇ ਰੱਖਣਾ ਲਾਜ਼ਮੀ ਹੈ।

ਬੀਸੀ ਵਿਚ ਟੀਕਾ ਪ੍ਰਾਪਤ ਕਰਨ ਲਈ ਪਹਿਲਾਂ ਲਾਈਨ ਵਿਚ ਫਰੰਟ ਲਾਈਨ ਸਿਹਤ ਕਰਮਚਾਰੀ ਹੋਣਗੇ ਜੋ ਲੰਬੇ ਸਮੇਂ ਦੀ ਦੇਖਭਾਲ ਨਾਲ ਜੁੜੇ ਹੋਏ ਹੋਣਗੇ ਅਤੇ ਉਹ ਜਿਹੜੇ ਤੀਬਰ ਦੇਖਭਾਲ, ਐਮਰਜੈਂਸੀ ਰੂਮਾਂ, ਅਤੇ ਹਸਪਤਾਲਾਂ ਵਿੱਚ ਕੰਮ ਕਰ ਰਹੇ ਹਨ ਜਿਥੇ ਕੋਵਿਡ 19 ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੱਗੇ ਲਾਂਗ ਟਰਮ ਕੇਅਰ ਹੋਮਸ ਦੇ ਵਸਨੀਕ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਹੋਣਗੇ, ਇਸ ਤੋਂ ਬਾਅਦ ਕਮਜ਼ੋਰੀ ਦੇ ਅਧਾਰ ਤੇ ਵੱਖ ਵੱਖ ਸਮੂਹਾਂ ਨੂੰ ਕੋਵਿਡ 19 ਵੈਕਸੀਨ ਦਿਤੀ ਜਾਵੇਗੀ।

Related News

BIG BREAKING : BC ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ NDP ਸਭ ਤੋਂ ਅੱਗੇ

Vivek Sharma

ਬੰਦਿਸ਼ਾਂ ਹਟਦੇ ਹੀ ਕੈਨੇਡਾ ਪੁੱਜੇ ਹਜ਼ਾਰਾਂ ਪ੍ਰਵਾਸੀ, ਸ਼ਰਤਾਂ ਪੂਰੀਆਂ ਹੋਣ ‘ਤੇ ਹੋ ਸਕਦੇ ਹਨ ਪੱਕੇ ਵਸਨੀਕ

Vivek Sharma

ਕੈਨੇਡਾ ‘ਚ ਜਲਦ ਲਾਂਚ ਹੋਵੇਗਾ ਕੋਰੋਨਾ ਟ੍ਰੇਸਿੰਗ ਸਮਾਰਟ ਫੋਨ ਐਪ

team punjabi

Leave a Comment