channel punjabi
Canada International News North America

ਬੀ.ਸੀ. ‘ਚ ਕੋਵਿਡ -19 ਦੇ 617 ਕੇਸਾਂ ਦੀ ਪੁਸ਼ਟੀ, ਛੇ ਹਫ਼ਤਿਆਂ ਵਿਚ ਸਭ ਤੋਂ ਵੱਧ ਨਵੇਂ ਇਨਫੈਕਸ਼ਨ

ਬੀ.ਸੀ ‘ਚ ਕੋਵਿਡ 19 ਦੇ ਕੇਸ ਵਧਦੇ ਨਜ਼ਰ ਆ ਰਹੇ ਹਨ ਪਰ ਹਸਪਤਾਲ ਵਿਚ ਭਰਤੀ ਹੋਣ ਦੀ ਗਿਣਤੀ ਸਥਿਰ ਹੈ।

ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰਿਅਨ ਡਿਕਸ ਨੇ ਵੀਰਵਾਰ ਨੂੰ 617 ਨਵੇਂ ਕੇਸਾਂ ਦਾ ਐਲਾਨ ਕੀਤਾ, ਨਾਲ ਹੀ 4 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸਾਂ ਵਿਚੋਂ 488 ਲੋਅਰ ਮੇਨਲੈਂਡ ਤੇ ਹਨ, ਜਦੋਂ ਕਿ ਉੱਤਰੀ ਸਿਹਤ ਖੇਤਰ ਵਿਚ 92 ਹਨ। ਹੈਨਰੀ ਅਤੇ ਡਿਕਸ ਨੇ ਲੋਕਾਂ ਨੂੰ ਕੋਵਡ 19 ਦੇ ਨਿਯਮਾਂ ਤੋਂ ਫਿਰ ਜਾਣੂ ਕਰਵਾਇਆ ਹੈ ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਕਰਨ, ਮਾਸਕ ਪਹਿਨਣ ਅਤੇ ਹੱਥ ਧੋਣ। ਮਿਸ਼ਨ ਮੈਮੋਰੀਅਲ ਹਸਪਤਾਲ ਅਤੇ ਫਲੈਟਵੁੱਡ ਵਿਲਾ ਵਿਖੇ ਨਵੇਂ ਸਿਹਤ ਦੇਖਭਾਲ ‘ਚ ਕੋਵਿਡ 19 ਆਉਟਬ੍ਰੇਕ ਘੋਸ਼ਣਾ ਕੀਤੀ ਗਈ ਹੈ। ਸਾਇਮਨ ਫਰੇਜ਼ਰ ਯੂਨੀਵਰਸਿਟੀ ਚਾਈਲਡ ਕੇਅਰ ਸੈਂਟਰ ਵਿਖੇ ਇਕ ਕਮਿਉਨਿਟੀ ਆਉਟਬ੍ਰੇਕ ਦਾ ਐਲਾਨ ਕੀਤਾ ਗਿਆ ਹੈ।

ਸੂਬੇ ‘ਚ 224 ਲੋਕ ਹਸਪਤਾਲ ‘ਚ ਅਤੇ 60 ਇੰਟੈਂਸਿਵ ਕੇਅਰ ਯੂਨਿਟ ‘ਚ ਦਾਖਲ ਹਨ । ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ‘ਚ 180, 691 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

Related News

ਟੈਪੀਓਕਾ ਨਾਲ ਭਰਿਆ ਕੇਅਰ ਸੈਂਟਰ ‘ਚ ਮਿਲਿਆ ਸ਼ੱਕੀ ਪੈਕੇਜ : ਅਧਿਕਾਰੀ

Rajneet Kaur

ਕੈਲਗਰੀ: ਸਵਾਨਾ ਬਾਜ਼ਾਰ ‘ਚ ਨਵੇਂ ਖੁੱਲ੍ਹੇ ਏਸ਼ੀਅਨ ਫੂਡ ਸੈਂਟਰ ‘ਚ ਮੁਫਤ ਪ੍ਰੈਸ਼ਰ ਕੁੱਕਰ ਲੈਣ ਦੇ ਚੱਕਰਾਂ ‘ਚ ਪੰਜਾਬੀ ਹੋਏ ਧੱਕਾ-ਮੁੱਕੀ

Rajneet Kaur

6 ਕਤਲਾਂ ਦਾ ਮਾਮਲਾ : ਮੁੱਖ ਦੋਸ਼ੀ ਜੈਮੀ ਬੇਕਨ ਦੀ ਕਿਸਮਤ ਦਾ ਫ਼ੈਸਲਾ ਵੀਰਵਾਰ ਨੂੰ

Vivek Sharma

Leave a Comment