Channel Punjabi
Canada International News North America

ਬੀਤੇ ਦਿਨੀਂ ਕੈਲਗਰੀ ਦੇ ਟ੍ਰੈਫਿਕ ਪੁਲਸ ਅਧਿਕਾਰੀ ਦਾ ਪੁਲਸ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸੰਸਕਾਰ

ਬੀਤੇ ਦਿਨੀਂ ਕੈਲਗਰੀ ਦੇ ਟ੍ਰੈਫਿਕ ਪੁਲਸ ਅਧਿਕਾਰੀ ਦਾ ਪੁਲਸ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ। ਉਸ ਦਾ 31 ਦਸੰਬਰ ਦੀ ਰਾਤ ਨੂੰ ਦੋ ਨੌਜਵਾਨਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ।

37 ਸਾਲਾ ਐਂਡਰੀਊ ਹਾਰਨੇਟ ਦੀ ਗਰਭਵਤੀ ਪਤਨੀ ,ਮਾਂ ਅਤੇ ਭਰਾ ਹਨ।ਕਿਸੇ ਆਪਣੇ ਨੂੰ ਖੋਣ ਦਾ ਦੁਖ ਕੋਈ ਆਪਣਾ ਹੀ ਸਮਝਦਾ ਹੈ। ਇਸ ਸਮੇਂ ਪਰਿਵਾਰ ‘ਤੇ ਜੋ ਬੀਤ ਰਹੀ ਹੈ, ਉਸ ਨੂੰ ਸ਼ਬਦਾਂ ਵਿਚ ਸਪੱਸ਼ਟ ਕਰਨਾ ਮੁਸ਼ਕਲ ਹੈ। ਕੋਰੋਨਾ ਵਾਇਰਸ ਕਾਰਨ ਬਹੁਤੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਸੀ ਤੇ 50 ਲੋਕਾਂ ਨੇ ਐਂਡਰੀਊ ਨੂੰ ਅੰਤਿਮ ਵਿਦਾਈ ਦਿੱਤੀ। ਸਸਕਾਰ ਮਗਰੋਂ ਰਸਮੀ ਪਰੇਡ ਵੀ ਹੋਈ ਅਤੇ ਰਾਇਲ ਕੈਨੇਡੀਅਨ ਏਅਰ ਫੋਰਸ ਸੀ-ਐੱਫ਼-18 ਕਿਸਮ ਦੇ ਦੋ ਹੌਰਨੈੱਟ ਹਵਾਈ ਜਹਾਜ਼ਾਂ ਨੇ ਉਡਾਣ ਭਰੀ। ਸਸਕਾਰ ਦੀ ਰਸਮ ਪੂਰੀ ਤਰ੍ਹਾਂ ਨਿੱਜੀ ਅਤੇ ਪਰਿਵਾਰਕ ਰੱਖੀ ਗਈ ਸੀ।

ਜ਼ਿਕਰਯੋਗ ਹੈ ਕਿ ਪੁਲਸ ਅਧਿਕਾਰੀ ਐਂਡਰੀਊ 31 ਦਸੰਬਰ ਦੀ ਰਾਤ ਆਪਣੀ ਡਿਊਟੀ ‘ਤੇ ਸੀ ਕਿ ਦੋ ਨੌਜਵਾਨਾਂ ਨੇ ਤੇਜ਼ ਗਤੀ ਨਾਲ ਗੱਡੀ ਐਂਡਰੀਊ ਵਿਚ ਮਾਰੀ ਅਤੇ ਐਂਡਰੀਊ ਨੂੰ
ਗੱਡੀ ਨਾਲ ਹੀ ਘਸੀੜਦੇ ਲੈ ਗਏ। ਨੌਜਵਾਨਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਹਨ ਪਰ ਉਨ੍ਹਾਂ ਨੇ ਗੱਡੀ ਨਾ ਰੋਕੀ। ਐਂਡਰੀਊ ਇਸ ਦੌਰਾਨ ਬਹੁਤ ਜ਼ਖ਼ਮੀ ਹੋ ਗਿਆ ਸੀ ਤੇ ਹਸਪਤਾਲ ਵਿਚ ਜਾਂਦਿਆਂ ਹੀ ਉਸ ਨੇ ਦਮ ਤੋੜ ਦਿੱਤ। ਸ਼ੱਕੀ ਪੁਲਸ ਹਿਰਾਸਤ ਵਿਚ ਹਨ।

Related News

ਰਾਜੇਆਣਾ ਪਿੰਡ ਦੇ ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਜਾ ਕੇ ਕੀਤਾ ਦੇਸ਼ ਦਾ ਨਾਂ ਰੋਸ਼ਨ

team punjabi

ਰਾਸ਼ਟਰਪਤੀ ਬਣਿਆ ਤਾਂ ਭਾਰਤ ਨਾਲ ਖੜ੍ਹਾ ਰਹਾਂਗਾ, ਕਰਾਂਗਾ ਹਰ ਸੰਭਵ ਸਹਾਇਤਾ : ਜੋ ਬਿਡੇਨ

Vivek Sharma

ਨਿਊਜ਼ੀਲੈਂਡ ਮਸਜਿਦ ਹਮਲਾ ਮਾਮਲੇ ‘ਚ ਬ੍ਰੈਂਟਨ ਟੈਰੇਂਟ ਨੂੰ ਹੋਈ ਉਮਰਕੈਦ

Rajneet Kaur

Leave a Comment

[et_bloom_inline optin_id="optin_3"]