Channel Punjabi
Canada International News North America

ਬਾਠ ਜੋੜੇ ਦੇ ਇਮੀਗ੍ਰੇਸ਼ਨ ਫਰਾਡ ‘ਚ ਚਾਰਜ ਹੋਣ ਤੋਂ ਬਾਅਦ ਚਾਰ ਹੋਰ ਪੰਜਾਬੀਆਂ ਦੇ ਨਾਂ ਆਏ ਸਾਹਮਣੇ

ਕੈਨੇਡਾ ਵਿਖੇ ਕਾਨੂੰਨ ਨਾਲ ਖਿਲਵਾੜ ਕਰਨ ਦੇ ਦੋਸ਼ਾਂ ਅਧੀਨ ਦੋ ਪੰਜਾਬੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਸੀ । ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਨੇ ਲੈਂਗਲੀ ਦੇ ਰਹਿਣ ਵਾਲੇ ਤੇ ਸਰੀ ਦੇ ਪਾਇਲ ਸੈਂਟਰ ਵਿਚ ‘ਕੈਨ ਏਸ਼ੀਆ ਇਮੀਗਰੇਸ਼ਨ’ ਨਾਂ ਦੀ ਕੰਪਨੀ ਹੇਠ ਕਾਰੋਬਾਰ ਕਰ ਰਹੇ ਰੁਪਿੰਦਰ ਉਰਫ਼ ਰੌਨ ਬਾਠ ਅਤੇ ਨਵਦੀਪ ਬਾਠ ਵਿਰੁੱਧ 69 ਦੋਸ਼ਾਂ ਅਧੀਨ ਕੇਸ ਦਰਜ ਕੀਤਾ ਸੀ ।ਇਨ੍ਹਾਂ ਦੋਹਾਂ ਤੋਂ ਪੁਛ ਗਿੱਛ ਤੋਂ ਬਾਅਦ ਚਾਰ ਹੋਰ ਪੰਜਾਬੀਆਂ ਦੇ ਨਾਂ ਸਾਹਮਣੇ ਆ ਰਹੇ ਹਨ।

ਉਹ ਚਾਰੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਸਿੱਧ ਕਾਰੋਬਾਰੀ ਹਨ। ਇਮੀਗ੍ਰੇਸ਼ਨ ਐਂਡ ਰਿਫਊਜੀ ਪ੍ਰੋਟੈਕਸ਼ਨ ਐਕਟ (ਆਈਆਰਪੀਏ) ਤਹਿਤ ਇਮੀਗ੍ਰੇਸ਼ਨ ਤੇ ਕਥਿਤ ਇਮੀਗ੍ਰੇਸ਼ਨ ਧੋਖਾਧੜੀ ਨੈੱਟਵਰਕ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਉਨ੍ਹਾਂ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬ੍ਰਿਟਿਸ਼ ਕੋਲੰਬੀਆ ਦੇ ਰਣਧੀਰ (ਰੈਂਡੀ) ਤੂਰ, ਸੁਰਿੰਦਰ ਪਾਲ ਸਿੰਗਲਾ, ਵੇਦ ਕਲੇਰ ਅਤੇ ਗੁਰਤਾਜ ਗਰੇਵਾਲ ਹਰ ਇਕ ਨੂੰ ਸਲਾਹ-ਮਸ਼ਵਰੇ ਕਰਨ ਜਾਂ ਗਲਤ ਜਾਣਕਾਰੀ ਦੇਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਇਮੀਗ੍ਰੇਸ਼ਨ ਨਾਲ ਜੁੜੇ ਤੱਥਾਂ ਦੀ ਗਲਤ ਜਾਣਕਾਰੀ ਦੇਣ ਵਿਚ ਸਹਾਇਤਾ ਕਰਨ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੁਰਿੰਦਰ ਪੌਲ ‘ਸਿੰਗਲਾ ਬ੍ਰਦਰਜ਼ ਹੋਲਡਿੰਗ ਲਿਮਿਟਡ’ ਦੇ ਸੰਸਥਾਪਕ ਤੇ ਪ੍ਰਧਾਨ ਹਨ। ਜਿਸ ਦੀ ਰੀਅਲ ਅਸਟੇਟ ਤੇ ਡਿਵੈਲਪਮੈਂਟ ‘ਚ ਮੁਹਾਰਤ ਹੈ। ਸਿੰਗਲਾ 2015 ਤੋਂ 2017 ਤਕ ਵਾਪਰੀਆਂ ਘਟਨਾਵਾਂ ਲਈ 10 ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਸਥਾਨਕ ਮੀਡੀਆ ‘ਚ ਸਿੰਗਲਾ ਦੇ ਘਰ CBSA ਦੀ ਰੇਡ ਦੀ ਕਵਰੇਜ ਕੀਤੀ ਗਈ ਸੀ। ਸੁਰਿੰਦਰ ਪੌਲ ਸਿੰਗਲਾ ਨੂੰ ਵੀ 21 ਅਕਤੂਬਰ ਨੂੰ ਅਦਾਲਤ ‘ਚ ਤਲਬ ਕੀਤਾ ਗਿਆ ਹੈ।

ਤੂਰ ਓਲੀਵਰ-ਅਧਾਰਤ ਡੈਜ਼ਰਟ ਹਿਲਸ ਅਸਟੇਟ ਵਾਈਨਰੀ ਦੇ ਮਾਲਕ ਅਤੇ ਪ੍ਰਧਾਨ ਹਨ। ਤੂਰ ਉੱਤੇ ਹੁਣ ਅਕਤੂਬਰ 2015 ਅਤੇ ਸਤੰਬਰ 2017 ਦਰਮਿਆਨ ਕਥਿਤ ਘਟਨਾਵਾਂ ਲਈ ਆਈਆਰਪੀਏ ਅਧੀਨ 18 ਦੋਸ਼ ਹਨ ਅਤੇ ਨਾਲ ਹੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਤੋਂ ਬਿਨਾਂ ਹਥਿਆਰ ਰੱਖਣ ਦੇ 10 ਦੋਸ਼ ਅਤੇ ਇੱਕ ਹੋਰ ਹਥਿਆਰਾਂ ਦੇ ਦੋਸ਼ ਹਨ। ਉਸ ਦੀ ਪਹਿਲੀ ਅਦਾਲਤ ਵਿਚ ਪੇਂਟਿਕਟਨ, ਬੀ.ਸੀ. ਵਿਚ 21 ਅਕਤੂਬਰ ਨੂੰ ਪੇਸ਼ੀ ਹੈ।

ਵੇਦ ਕਲੇਰ ਬ੍ਰਿਟਿਸ਼ ਕੋਲੰਬੀਆ ‘ਚ ਡੈਲਟਾ ਅਧਾਰਤ ‘ਵੀਕੇ ਡਿਲੀਵਰੀ ਐਂਡ ਮੂਵਿੰਗ’ ਦੇ ਸੰਸਥਾਪਕ ਤੇ ਮੌਜੂਦਾ ਸਮੇਂ ਪ੍ਰਧਾਨ ਹਨ। ਕੰਪਨੀ ਦੀ ਵੈੱਬਸਾਈਟ ਮੁਤਾਬਕ ਇਨ੍ਹਾਂ ਦੇ ਅੱਠ ਗੋਦਾਮ, 60 ਟਰੱਕ ਤੇ 100 ਦੇ ਕਰੀਬ ਕਰਮਚਾਰੀ ਹਨ। ਕਲੇਰ ‘ਤੇ ਛੇ ਇਲਜ਼ਾਮ ਲੱਗੇ ਹਨ ਤੇ 19 ਅਕਤੂਬਰ ਨੂੰ ਅਦਾਲਤ ‘ਚ ਪੇਸ਼ੀ ਹੋਵੇਗੀ।

ਗੁਰਤਾਜ ਗਰੇਵਾਲ ਸਰੀ ‘ਚ ‘ਐਜੀਫੋਰਸ ਸਿਕਿਓਰਟੀ’ ਦੇ ਪ੍ਰਧਾਨ ਤੇ ਸੀਈਓ ਹਨ। ਗਰੇਵਾਲ ‘ਤੇ IRPA ਦੇ ਤਹਿਤ 10 ਇਲਜ਼ਾਮ ਲੱਗੇ ਹਨ ਤੇ ਉਨ੍ਹਾਂ ਨੂੰ 10 ਅਕਤੂਬਰ ਨੂੰ ਸਰੀ ਅਦਾਲਤ ‘ਚ ਤਲਬ ਕੀਤਾ ਗਿਆ ਹੈ।

ਏਜੰਸੀ ਮੁਤਾਬਕ ਤਿੰਨ ਸਾਲ ਪਹਿਲਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਜੋੜਾ ਲੋਕਾਂ ਨੂੰ ਗੁਮਰਾਹ ਕਰਨ ਦੇ ਨਾਲ-ਨਾਲ ਵਿਭਾਗ ਕੋਲ ਵੀ ਲੋਕਾਂ ਦੇ ਗਲਤ ਸਬੂਤ ਬਣਾ ਕੇ ਪੇਸ਼ ਕਰਦਾ ਹੈ। ਪੰਜ ਅਕਤੂਬਰ 2017 ਨੂੰ ਏਜੰਸੀ ਨੇ ਉਹਨਾਂ ਦੇ ਦਫ਼ਤਰ ਦੀ ਛਾਣਬੀਣ ਕੀਤੀ ਅਤੇ ਬਰਾਮਦ ਕੀਤੇ ਗਏ ਦਸਤਾਵੇਜ਼ਾਂ ‘ਚ ਇਹਨਾਂ ਚਾਰ ਵਿਅਕਤੀਆਂ ਦੁਆਰਾ ਚਲਾਈਆਂ ਗਈਆਂ ਕੰਪਨੀਆਂ ਅਤੇ ਕਾਰੋਬਾਰਾਂ ਦੇ ਨਾਮ ਸ਼ਾਮਲ ਹਨ। ਇਸੇ ਦੌਰਾਨ ਉਹਨਾਂ ਦੇ ਕੰਮ ਵਿਚ ਗੰਭੀਰ ਊਣਤਾਈਆਂ ਹੋਣ ਅਤੇ ਨਕਲੀ ਦਸਤਾਵੇਜ਼ ਬਣਾਏ ਜਾਣ ਦਾ ਪਤਾ ਲੱਗਾ। ਦਸਤਾਵੇਜ਼ ਵਿਚ 144 ਹੋਰ ਵਿਦੇਸ਼ੀ ਨਾਗਰਿਕਾਂ ਦੇ ਨਾਲ 25 ਹੋਰ ਕੰਪਨੀਆਂ ਸੂਚੀਬੱਧ ਹਨ।

ਏਜੰਸੀ ਦੀ ਨਜ਼ਰ ਵਿਚ ਆਉਣ ਕਾਰਨ ਜੋੜੇ ਨੇ ਕੰਪਨੀ ਬੰਦ ਕਰ ਦਿੱਤੀ, ਪਰ ਏਜੰਸੀ ਵੱਲੋਂ ਉਦੋਂ ਤੋਂ ਹੀ ਵੱਖ-ਵੱਖ ਵਿਭਾਗਾਂ ਤੋਂ ਸਬੂਤ ਇਕੱਠੇ ਕੀਤੇ ਜਾਂਦੇ ਰਹੇ। ਸਾਰੇ ਸਬੂਤ ਇਕੱਠੇ ਕਰਕੇ ਦੋਵਾਂ ਵਿਰੁੱਧ ਦੋਸ਼ ਪੱਤਰ ਤਿਆਰ ਕੀਤਾ ਹੈ।

Related News

ਟੋਰਾਂਟੋ ਦੀ ਪ੍ਰਬੰਧਕੀ ਟੀਮ ਵੱਲੋਂ ਕਿਸਾਨਾਂ ਦੇ ਹੱਕਾਂ ਅਤੇ ਸੰਘਰਸ਼ ਦੀ ਚੜਦੀ ਕਲਾ ਲਈ ਰੈਕਸਡੇਲ ਗੁਰੂ-ਘਰ ‘ਚ 4 ਦਸੰਬਰ ਤੋਂ ਅਖੰਡ ਪਾਠ ਹੋਣਗੇ ਆਰੰਭ

Rajneet Kaur

BC ELECTION : ਵੋਟਿੰਗ ਪ੍ਰਕਿਰਿਆ ਜਾਰੀ, ਮੇਲ ਰਾਹੀਂ ਵੋਟਿੰਗ ਨੇ ਬਣਾਇਆ ਨਵਾਂ ਰਿਕਾਰਡ

Vivek Sharma

ਕੋਰੋਨਾ ਦਾ ਕਹਿਰ ਜਾਰੀ,2435 ਨਵੇਂ ਕੋਰੋਨਾ ਪ੍ਰਭਾਵਿਤ ਮਾਮਲੇ ਹੋਏ ਦਰਜ

Vivek Sharma

Leave a Comment

[et_bloom_inline optin_id="optin_3"]