channel punjabi
International News North America

ਬਾਇਡਨ ਨੇ ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਸੱਦਾ ਭੇਜਿਆ ਹੈ ਜਿਨ੍ਹਾਂ ਵਿਚੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ।ਇਹ ਕਾਨਫਰੰਸ 22 ਤੇ 23 ਅਪ੍ਰੈਲ ਨੂੰ ਵ੍ਹਾਈਟ ਹਾਊਸ ‘ਚ ਹੋਵੇਗੀ।ਦੱਸ ਦਈਏ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਵਿਚਾਰ ਵਟਾਂਦਰੇ ਲਈ ਸੱਦਾ ਦਿੱਤਾ ਹੈ।

ਮੌਜੂਦਾ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਹੀ ਆਲਮੀ ਪੱਧਰ ‘ਤੇ ਲਗਾਤਾਰ ਬਦਲ ਰਿਹਾ ਪੌਣ-ਪਾਣੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਸ ਸਮਾਰੋਹ ਦੇ ਜ਼ਰੀਏ, ਅਮਰੀਕਾ ਜੈਵਿਕ ਬਾਲਣਾਂ ਤੋਂ ਜਲਵਾਯੂ ਪ੍ਰਦੂਸ਼ਣ ਨੂੰ ਘਟਾਉਣ ਲਈ ਵਿਸ਼ਵਵਿਆਪੀ ਪੱਧਰ ‘ਤੇ ਕੀਤੇ ਜਾ ਰਹੇ ਯਤਨਾਂ ‘ਚ ਸਹਾਇਤਾ ਦੀ ਉਮੀਦ ਕਰਦਾ ਹੈ।ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਆਪਣੀ ਪਹਿਲੀ ਆਲਮੀ ਪੌਣ-ਪਾਣੀ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ।

ਬਾਈਡਨ ਪ੍ਰਸ਼ਾਸਨ ‘ਕਲਾਈਮੇਟ ਆਨ ਲੀਡਰਸ ਸਮਿਟ’ ਲਈ ਪੂਰੀ ਤਰ੍ਹਾਂ ਤਿਆਰ ਹੈ। ਉੱਥੇ ਹੀ ਇਸ ਸਮਿਟ ਵਿਚ ਪੌਣ-ਪਾਣੀ ਪਰਿਵਰਤਨ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ।

Related News

ਟੋਰਾਂਟੋ: ਮੇਅਰ ਜੌਹਨ ਟੋਰੀ ਨੇ ਸ਼ਹਿਰ ਅੰਦਰ ਕੋਵਿਡ 19 ਦੀ ਸਥਿਤੀ ਬਾਰੇ ਦਿਤੀ ਅਪਡੇਟ

Rajneet Kaur

ਪਬਲਿਕ ਹੈਲਥ ਸਡਬਰੀ ਐਂਡ ਡਿਸਟ੍ਰਿਕਟ ਨੇ ਗ੍ਰੇਟਰ ਸਡਬਰੀ ਵਿੱਚ ਕੋਵਿਡ 19 ਦੇ ਪੰਜ ਨਵੇਂ ਕੇਸਾਂ ਦੀ ਕੀਤੀ ਰਿਪੋਰਟ

Rajneet Kaur

ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਉੱਤਰ-ਪੂਰਬ ਵਿਚ ਐਸਯੂਵੀ ਮਾਲਕਾਂ ਨੂੰ ਕਿਹਾ ਹੋ ਜਾਣ ਸਾਵਧਾਨ, Lexus RX350 ਅਤੇ ਟੋਯੋਟਾ ਹਾਈਲੈਂਡਰ ਕਾਰ ਚੋਰਾਂ ਦੇ ਹੋ ਸਕਦੇ ਹਨ ਪਸੰਦੀਦਾਂ ਬ੍ਰਾਂਡ

Rajneet Kaur

Leave a Comment