channel punjabi
Canada International News North America

ਬਰੈਂਪਟਨ: ‘ਸ੍ਰੀ ਗੁਰੂ ਨਾਨਕ ਦੇਵ ਜੀ’ ਸਿਵਿਕ ਹਸਪਤਾਲ ਦੇ ਐਂਮਰਜੈਂਸੀ ਵਾਰਡ ਦਾ ਨਾਮ ਦੇ ਸਾਇਨ ਵੱਡੇ ਅੱਖਰਾਂ ‘ਚ ਲਾਉਣ ਦਾ ਕੀਤਾ ਗਿਆ ਰਸਮੀ ਵਰਚੂਅਲ ਈਵੈਂਟ

ਦੁਨੀਆਂ ਭਰ ਦੇ ਸਿੱਖ ਅਤੇ ਹੋਰ ਪੈਰੋਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬੜੀ ਹੀ ਸ਼ਰਧਾ ਨਾਲ ਮਨਾਇਆ ਹੈ। ਉਥੇ ਹੀ ਵਿਲੀਅਮ ਓਸਲਰ ਹੈਲਥ ਸਿਸਟਮ ਇਸ ਮੌਕੇ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਪਾਏ ਯੋਗਦਾਨ ਲਈ ਸਥਾਨਕ ਸਿੱਖ ਭਾਈਚਾਰੇ ਨੂੰ ਮਾਨਤਾ ਦੇਣ ਲਈ ਇਸ ਅਵਸਰ ਦੀ ਵਰਤੋਂ ਕੀਤੀ।

ਬਰੈਂਪਟਨ ਸ਼ਹਿਰ ‘ਚ ਸਿਵਿਕ ਹਸਪਤਾਲ ਦੇ ਐਂਮਰਜੈਂਸੀ ਵਾਰਡ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ ਜਿਸਦਾ ਸਾਇਨ ਵੱਡੇ ਅੱਖਰਾਂ ਵਿੱਚ ਲਾਉਣ ਦਾ ਰਸਮੀ ਵਰਚੂਅਲ ਈਵੈਂਟ ਕੀਤਾ ਗਿਆ । ਇਸ ਸਾਈਨ ਦੀ ਸੇਵਾ ਓੁੱਘੇ ਬਿਜਨਸਮੈਨ ਭਾਈ ਕਰਨੈਲ ਸਿੰਘ ਖਾਲਸਾ ਵੱਲੋਂ ਕੀਤੀ ਜਾ ਰਹੀ ਹੈ । ਰੀਜਨਲ ਕੌਂਸਲਰ ਗੁਰਪ੍ਰੀਤ ਢਿਲੋਂ ਵੱਲੋਂ ਵੀ ਇਸ ਉਪਰਾਲੇ ਲਈ ਕਮਿਊਨਟੀ ਨੂੰ ਵਧਾਈ ਦਿੱਤੀ ਗਈ। ਬਰੈਂਪਟਨ ਸਿਵਿਕ ਹਸਪਤਾਲ 2007 ਵਿਚ ਖੁੱਲ੍ਹਿਆ ਸੀ ਅਤੇ ਸਿੱਖ ਭਾਈਚਾਰੇ ਦੁਆਰਾ ਇਕੱਠੇ ਕੀਤੇ ਫੰਡਾਂ ਨੇ ਹਸਪਤਾਲ ਦੇ ਵਿਕਾਸ ਨੂੰ ਪੂਰਾ ਕਰਨ ਵਿਚ ਸਹਾਇਤਾ ਕੀਤੀ।

ਦਸ ਦਈਏ ਕੋਵਿਡ 19 ਕਾਰਨ ਸਾਰੇ ਈਵੈਂਟ ਵਰਚੁਅਲ ਕੀਤੇ ਜਾ ਰਹੇ ਹਨ। ਨਵੇਂ ਸਾਲ ‘ਚ ਹਸਪਤਾਲ ਦੀ ਸਥਾਪਨਾ ਅਤੇ ਵਿਅਕਤੀਗਤ ਜਸ਼ਨ ਮਨਾਇਆ ਜਾਵੇਗਾ। ਪਰ ਇਹ ਉਂਦੋ ਹੀ ਮਨਾਇਆ ਜਾ ਸਕਦਾ ਹੈ ਜਦੋਂ ਸਿਹਤ ਅਤੇ ਸੁਰੱਖਿਆ ਪਾਬੰਦੀਆਂ ਹਟਾਈਆਂ ਜਾਣਗੀਆਂ।

Related News

Joe Biden ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਛੱਡ ਦੇਣਗੇ ਅਮਰੀਕਾ‌ !

Vivek Sharma

ਟੋਰਾਂਟੋ ‘ਚ ਸ਼ੈਲਟਰਾਂ ਅਤੇ ਐਨਕੈਂਪਮੈਂਟਸ ਵਿੱਚ ਹੋਰ 13 ਕੋਵਿਡ 19 ਵੈਰੀਅੰਟ ਮਾਮਲੇ ਆਏ ਸਾਹਮਣੇ

Rajneet Kaur

ਅਮਰਪ੍ਰੀਤ ਸਿੰਘ ਔਲਖ ਨੂੰ ਪੰਜਾਬ ਸਰਕਾਰ ਵੱਲੋਂ ਕੈਨੇਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ

Rajneet Kaur

Leave a Comment