channel punjabi
Canada International News North America

ਬਰੈਂਪਟਨ: ਭਾਰਤੀ ਮੂਲ ਦੇ ਨਾਗਰਿਕ 44 ਸਾਲਾ ਗੁਰਮੀਤ ਚਾਹਲ ਦੇ ਘਰੋਂ ਨਾਜਾਇਜ਼ ਅਸਲਾ ਹੋਇਆ ਬਰਾਮਦ

ਬਰੈਂਪਟਨ ‘ਚ ਭਾਰਤੀ ਮੂਲ ਦੇ ਨਾਗਰਿਕ 44 ਸਾਲਾ ਗੁਰਮੀਤ ਚਾਹਲ ਦੇ ਘਰੋਂ ਨਾਜਾਇਜ਼ ਤੌਰ ‘ਤੇ ਰੱਖਿਆ ਅਸਲਾ ਬਰਾਮਦ ਹੋਇਆ ਹੈ। ਜਿਸਤੋਂ ਬਾਅਦ ਪੁਲਿਸ ਨੇ ਚਾਹਲ ‘ਤੇ ਦੋਸ਼ ਆਇਦ ਕੀਤੇ ਹਨ। ਪੀਲ ਰੀਜਨਲ ਪੁਲਿਸ ਦੀ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫ਼ਸਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਮੀਤ ਚਾਹਲ ਵਿਰੁੱਧ ਸਰਚ ਵਾਰੰਟ ਜਾਰੀ ਕੀਤਾ ਸੀ।

ਪੁਲਿਸ ਨੇ ਚਿੰਨਗੁਆਕੋਸੀ ਰੋਡ ‘ਤੇ ਸਥਿਤ ਗੁਰਮੀਤ ਚਾਹਲ ਦੇ ਘਰ ਦੀ ਤਲਾਸ਼ੀ ਲਈ । ਛਾਣਬੀਣ ਦੌਰਾਨ ਪੁਲੀਸ ਨੂੰ ਗੁਰਮੀਤ ਚਹਿਲ ਦੇ ਘਰੋਂ ਇਕ ਰਾਈਫ਼ਲ ਸ਼ਾਟਗੰਨ ਪਿਸਟਲ ਅਤੇ ਹੋਰ ਹਥਿਆਰ ਬਰਾਮਦ ਹੋਏ ਹਨ। ਪੀਲ ਰੀਜਨਲ ਪੁਲੀਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਜਾਂ ਸਬੂਤ ਹਨ ਤਾਂ ਉਹ ਪੁਲੀਸ ਨਾਲ ਸੰਪਰਕ ਕਰਨ।

Related News

ਬੀ.ਸੀ ‘ਚ ਬੰਦ ਕੀਤੇ ਜਾਣਗੇ ਨਾਈਟਕਲਬ ਤੇ ਬੈਂਕੁਅਟ ਹਾਲ : ਡਾ.ਬੋਨੀ ਹੈਨਰੀ

Rajneet Kaur

ਕੈਨੇਡਾ ‘ਚ ਭਾਰਤੀ ਅੰਬੈਸੀ ਦੇ ਬਾਹਰ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ, ਸਰਕਾਰ ਨੂੰ ਮੰਗਾ ਮੰਨਣ ਦੀ ਅਪੀਲ

Vivek Sharma

ਬਰੈਂਪਟਨ ‘ਚ  ਦੋ ਗੱਡੀਆਂ ‘ਚ ਜਾ ਰਹੇ ਵਿਅਕਤੀਆਂ ਨੇ ਇਕ-ਦੂਜੇ ‘ਤੇ ਕੀਤੀ ਗੋਲੀਬਾਰੀ , 1 ਵਿਅਕਤੀ ਜ਼ਖਮੀ

Rajneet Kaur

Leave a Comment