Channel Punjabi
Canada International News North America

ਬਰੈਂਪਟਨ: ਪੰਜਾਬੀ ਨੌਜਵਾਨ ਨੇ ਆਪਣੀ ਮਾਂ ਨੂੰ ਚਾਕੂ ਮਾਰ ਕੇ ਕੀਤਾ ਜ਼ਖਮੀ

ਬਰੈਂਪਟਨ ਵਿੱਚ ਇਕ 29 ਸਾਲਾ ਪੰਜਾਬੀ ਨੌਜਵਾਨ ਪ੍ਰਤੀਕ ਮਾਨ ਨੇ ਆਪਣੀ ਮਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿਤਾ ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

ਐਮਰਜੈਂਸੀ ਚਾਲਕਾਂ ਨੂੰ ਦੁਪਿਹਰ 1 ਵਜੇ ਤੋਂ ਬਾਅਦ ਨਿਉਯਾਰਕ ਕ੍ਰੈਸੈਂਟ (Bovaird Drive East and Dixie Road) ਖੇਤਰ ਦੇ ਇਕ ਘਰ ‘ਚ ਬੁਲਾਇਆ ਗਿਆ ਸੀ। ਜਦੋਂ ਅਫ਼ਸਰ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਪਾਇਆ। ਪੀਲ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਸ ਔਰਤ ਨੂੰ ਉਸੇ ਵੇਲੇ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪ੍ਰਤੀਕ ਮਾਨ ਜ਼ਖ਼ਮੀ ਔਰਤ ਦਾ ਪੁੱਤਰ ਹੈ ਅਤੇ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਘਟਨਾ ਦੇ ਕੁੱਝ ਸਮੇਂ ਬਾਅਦ ਹੀ ਪੁਲਿਸ ਵਲੋਂ ਨੌਜਵਾਨ ਦੀ ਫੋਟੋ ਜਾਰੀ ਕਰ ਦਿੱਤੀ ਗਈ ਸੀ ਤੇ ਜਲਦ ਹੀ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਸ਼ਨੀਵਾਰ ਰਾਤ ਨੂੰ, ਪੁਲਿਸ ਨੇ ਟਵਿੱਟਰ ‘ਤੇ ਐਲਾਨ ਕੀਤਾ ਕਿ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਦੇ ਸੰਬੰਧ ਵਿਚ ਕੋਈ ਦੋਸ਼ ਪੱਤਰ ਦਾਇਰ ਨਹੀਂ ਕੀਤਾ ਗਿਆ ਹੈ।

Related News

ਅਮਰੀਕਾ ‘ਚ 10 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਦੀ ਲਪੇਟ ‘ਚ ਆਏ

Vivek Sharma

ਘਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਰੂਪ ਨਾਲ ਝੁਲਸੇ

Vivek Sharma

ਟਰੂਡੋ ਸਰਕਾਰ ਨੇ ਸਰਹੱਦ ਪਾਰ ਯਾਤਰਾ ਪਾਬੰਦੀਆਂ ‘ਚ ਢਿੱਲ ਦੇਣ ਦਾ ਕੀਤਾ ਫੈਸਲਾ,ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ‘ਤੇ ਆਉਣ ਦੀ ਛੋਟ

Rajneet Kaur

Leave a Comment

[et_bloom_inline optin_id="optin_3"]