Channel Punjabi
Canada International News North America

ਬਰੈਂਪਟਨ : ਪੈਰਿਟੀ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ 72’ਵਾਂ ਗਣਤੰਤਰ ਦਿਵਸ ਮਨਾਇਆ ਗਿਆ

ਕੋਰੋਨਾ ਦੇ ਚੱਲ ਰਹੇ ਅਜੋਕੇ ਪ੍ਰਭਾਵ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪੈਰਿਟੀ ਸੀਨੀਅਰਜ਼ ਕਲੱਬ ਵੱਲੋਂ ਲੰਘੇ ਮੰਗਲਵਾਰ 26 ਜਨਵਰੀ ਨੂੰ ਜੈਨਿਸ ਪਾਰਕ 49, ਜਿੱਥੇ ਪਹਿਲਾਂ ਵੀ ਇਸ ਕਲੱਬ ਵੱਲੋਂ ਭਾਰਤ ਅਤੇ ਕੈਨੇਡਾ ਦੇ ਅਹਿਮ ਦਿਹਾੜੇ ਸਾਂਝੇ ਤੌਰ ‘ਤੇ ਪੂਰੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ, ਭਾਰਤ ਦਾ 72’ਵਾਂ ਗਣਤੰਤਰ ਦਿਵਸ ਸੰਕੇਤਕ ਤੌਰ ‘ਤੇ ਮਨਾਇਆ ਗਿਆ।

ਸਵੇਰ ਤੋਂ ਹੀ ਹੋ ਰਹੀ ਲਗਾਤਾਰ ਬਰਫ਼ਬਾਰੀ ਕਾਰਨ ਖ਼ਰਾਬ ਮੌਸਮ ਦੇ ਬਾਵਜੂਦ ਕਲੱਬ ਦੇ ਮੈਂਬਰਾਂ ਵੱਲੋਂ ਇਸ ਮੌਕੇ ਭਾਰਤ ਦੇ ਤਿਰੰਗੇ ਝੰਡੇ, ਕੈਨੇਡਾ ਦੇ ਮੇਪਲ ਲੀਫ਼ ਵਾਲੇ ਸਫ਼ੈਦ ਤੇ ਲਾਲ ਝੰਡੇ ਅਤੇ ਇਸ ਸਮੇਂ ਦਿੱਲੀ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਪ੍ਰਤੀਕ ਸਫ਼ੈਦ ਝੰਡੇ ਨੂੰ ਸਾਬਕਾ ਫ਼ੌਜੀਆਂ ਵੱਲੋਂ ਸਲਾਮੀ ਦਿੱਤੀ ਗਈ। ਸਲਾਮੀ ਦੇਣ ਵਲਿਆਂ ਵਿਚ ਸਾਬਕਾ ਫ਼ੌਜੀ ਕੈਪਟਨ ਇਕਬਾਲ ਸਿੰਘ ਵਿਰਕ, ਕਰੋੜਾ ਸਿੰਘ ਅਤੇ ਜਸਵੰਤ ਸਿੰਘ ਸ਼ਾਮਲ ਸਨ। ਉਨ੍ਹਾਂ ਵੱਲੋਂ ਭਾਰਤ ਦੇ ਕਿਸਾਨੀ ਅੰਦੋਲਨ ਦੀ ਪੂਰੀ ਹਮਾਇਤ ਕੀਤੀ ਗਈ ਅਤੇ ਕੈਨੇਡਾ ਅਤੇ ਭਾਰਤ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।

Related News

ਜੂਨ ਮਹੀਨੇ ‘ਚ ਦੇਸ਼ ਭਰ ਵਿੱਚ 953,000 ਲੋਕਾਂ ਦੇ ਰੁਜ਼ਗਾਰ ‘ਚ ਹੋਇਆ ਵਾਧਾ

Rajneet Kaur

ਅਕਾਈ ਬੇਰੀ ਨਾਲ ਕੋਰੋਨਾ ਵਾਇਰਸ ਦੇ ਜੌਖਮ ਨੂੰ ਘਟਾਇਆ ਜਾ ਸਕਦੈ : ਕੈਨੇਡੀਅਨ ਮਾਹਿਰ

Rajneet Kaur

ਐਡਮਿੰਟਨ ‘ਚ ਸਿੱਖ ਨੌਜਵਾਨ ‘ਤੇ ਕੀਤੀ ਨਸਲੀ ਟਿੱਪਣੀ, ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ

Vivek Sharma

Leave a Comment

[et_bloom_inline optin_id="optin_3"]