channel punjabi
Canada International News North America

ਬਰੈਂਪਟਨ ਤੋਂ ਕਾਊਂਸਲਰ ਮਾਰਟਿਨ ਮੈਡੇਰੌਸ ਪੀਲ ਪੁਲਿਸ ਸਰਵੀਸਿਜ਼ ਬੋਰਡ ਦੇ ਬਣੇ ਨਵੇਂ ਮੈਂਬਰ

ਬਰੈਂਪਟਨ ਤੋਂ ਕਾਊਂਸਲਰ ਮਾਰਟਿਨ ਮੈਡੇਰੌਸ ਪੀਲ ਪੁਲਿਸ ਸਰਵੀਸਿਜ਼ ਬੋਰਡ ਦੇ ਨਵੇਂ ਮੈਂਬਰ ਬਣ ਗਏ ਹਨ। ਸੱਭ ਤੋਂ ਪਹਿਲਾਂ ਮਾਰਟਿਨ ਨੂੰ 2014 ਵਿੱਚ ਵਾਰਡ 3 ਤੇ 4 ਦਾ ਰੀਜਨਲ ਕਾਊਂਸਲਰ ਚੁਣਿਆ ਗਿਆ ਸੀ ਤੇ 2018 ਵਿੱਚ ਉਨ੍ਹਾਂ ਨੂੰ ਮੁੜ ਆਫਿਸ ਵਿੱਚ ਚੁਣਿਆ ਗਿਆ।

ਮਾਰਟਿਨ ਨੇ ਬੋਰਡ ਵਿੱਚ ਬਰੈਂਪਟਨ ਦੇ ਨੁਮਾਇੰਦੇ ਵਜੋਂ ਮੇਅਰ ਪੈਟਰਿਕ ਬ੍ਰਾਊਨ ਦੀ ਥਾਂ ਲਈ ਹੈ। ਬੋਰਡ ਦੇ ਚੇਅਰ ਰੌਨ ਚੱਠਾ ਵੱਲੋਂ ਕਾਊਂਸਲਰ ਮਾਰਟਿਨ ਦਾ ਬੋਰਡ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਆਖਿਆ ਕਿ ਪੁਲਿਸ ਸਰਵਿਸ ਬੋਰਡ ਮੈਂਬਰ ਵਜੋਂ ਮਾਰਟਿਨ ਆਪਣੇ ਨਾਲ ਢੇਰ ਸਾਰਾ ਤਜ਼ਰਬਾ ਵੀ ਲੈ ਕੇ ਆਉਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਮਾਰਟਿਨ ਬੋਰਡ ਲਈ ਪ੍ਰਭਾਵਸ਼ਾਲੀ ਤੇ ਕੀਮਤੀ ਮੈਂਬਰ ਸਿੱਧ ਹੋਣਗੇ। ਉਨ੍ਹਾਂ ਮੇਅਰ ਬ੍ਰਾਊਨ ਵੱਲੋਂ ਬੋਰਡ ਵਿੱਚ ਪਾਏ ਗਏ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਆਖਿਆ ਕਿ ਬਰੈਂਪਟਨ ਤੇ ਪੀਲ ਰੀਜਨ ਲਈ ਅਣਥੱਕ ਪੈਰਵੀ ਕਰਨ ਵਾਲੇ ਮੇਅਰ ਬ੍ਰਾਊਨ ਨਾਲ ਰਾਬਤਾ ਅੱਗੇ ਵੀ ਕਾਇਮ ਰੱਖਿਆ ਜਾਵੇਗਾ।

ਮਾਰਟਿਨ ਦਾ ਜਨਮ ਬਰੈਂਪਟਨ ਵਿੱਚ ਹੋਇਆ ਤੇ ਇੱਥੇ ਹੀ ਉਨ੍ਹਾਂ ਦੀ ਪਰਵਰਿਸ਼ ਪੁਰਤਗਾਲ ਤੋਂ ਆਏ ਉਨ੍ਹਾਂ ਦੇ ਪਰਵਾਸੀ ਮਾਪਿਆਂ ਵੱਲੋਂ ਕੀਤੀ ਗਈ। ਉਨ੍ਹਾਂ ਆਨਰਜ਼ ਬੈਚਲਰ ਆਫ ਆਰਟਸ ਡਿਗਰੀ ਯੌਰਕ ਯੂਨੀਵਰਸਿਟੀ ਤੋਂ ਕੀਤੀ ਤੇ ਇੰਟਰਨੈਸ਼ਨਲ ਅਫੇਅਰਜ਼ ਅਤੇ ਪਬਲਿਕ ਐਡਮਨਿਸਟ੍ਰੇਸ਼ਨ ਵਿੱਚ ਮਾਸਟਰਜ਼ ਦੀ ਡਿਗਰੀ ਬੈਲਜੀਅਮ ਦੇ ਕਾਲਜ ਆਫ ਯੂਰਪ ਤੋਂ ਕੀਤੀ। ਉਹ ਆਪਣੇ ਨਾਲ ਪਬਲਿਕ ਐਡਮਨਿਸਟ੍ਰੇਸ਼ਨ ਦਾ 14 ਸਾਲ ਦਾ ਤਜ਼ਰਬਾ ਲੈ ਕੇ ਆ ਰਹੇ ਹਨ। ਉਹ ਯੂਰਪੀਅਨ ਕਮਿਸ਼ਨ, ਯੂਨਾਈਟਿਡ ਨੇਸ਼ਨਜ਼ ਤੇ ਐਜ਼ੋਰਜ਼, ਪੁਰਤਗਾਲ ਦੀਆਂ ਰੀਜਨਲ ਸਰਕਾਰਾਂ ਤੇ ਓਨਟਾਰੀਓ ਸਰਕਾਰ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਨੂੰ ਨਾਲ ਲਿਆ ਰਹੇ ਹਨ। ਇਸ ਤੋਂ ਇਲਾਵਾ ਮਾਰਟਿਨ ਆਰਥਿਕ ਵਿਕਾਸ, ਇੰਪਲੌਇਮੈਂਟ ਤੇ ਟਰੇਨਿੰਗ, ਯੂਥ ਐਂਗੇਜਮੈਂਟ, ਪਾਰਦਰਸ਼ਤਾ ਤੇ ਜਵਾਬਦੇਹੀ, ਇਮੀਗ੍ਰੇਸ਼ਨ ਐਂਡ ਸੈਟਲਮੈਂਟ ਤੇ ਕ੍ਰਾਈਮ ਐਂਡ ਸੇਫਟੀ ਦੇ ਖੇਤਰ ਵਿੱਚ ਵੀ ਕਈ ਪਹਿਲਕਦਮੀਆਂ ਕਰ ਚੁੱਕੇ ਹਨ।

ਮਾਰਟਿਨ ਨਿੱਕੀ ਉਮਰ ਤੋਂ ਹੀ ਆਪਣੀ ਕਮਿਊਨਿਟੀ ਲਈ ਕੰਮ ਕਰਦੇ ਆ ਰਹੇ ਹਨ। ਉਹ ਬਰੈਂਪਟਨ ਯੂਥ ਕਾਉਂਸਲ, ਲੋਕਲ ਚਰਚ, ਯੂਨਾਈਟਿਡ ਵੇਅ, ਕਈ ਹੋਰ ਆਰਗੇਨਾਈਜੇ਼ਸ਼ਨਜ਼ ਤੇ ਪੁਰਤਗਾਲੀ ਕਮਿਊਨਿਟੀ ਦੀਆਂ ਕਈ ਐਸੋਸਿਏਸ਼ਨਜ਼ ਦੇ ਕੰਮਕਾਜ ਵਿੱਚ ਵਾਲੰਟੀਅਰ ਵਜੋਂ ਹਿੱਸਾ ਲੈ ਚੁੱਕੇ ਹਨ। ਮਾਰਟਿਨ ਬਰੈਂਪਟਨ ਦੀ ਲੋਕਲ ਸਪੋਰਟਸ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਰਹੇ ਹਨ। ਉਨ੍ਹਾਂ ਜਵਾਨੀ ਸਮੇਂ ਸੌਕਰ ਵਿੱਚ ਬਰੈਂਪਟਨ ਦੀ ਨੁਮਾਇੰਦਗੀ ਕੀਤੀ ਤੇ ਐਡਲਟ ਲੀਗਜ਼ ਵਿੱਚ ਵੀ ਹਿੱਸਾ ਲੈਂਦੇ ਰਹੇ। ਉਹ ਬਰੈਂਪਟਨ ਟੈਨਿਸ ਕਲੱਬ ਵਿਖੇ ਟੈਨਿਸ ਦੇ ਐਕਟਿਵ ਪਲੇਅਰ ਰਹੇ ਹਨ ਤੇ ਉਹ ਬਰੈਂਪਟਨ ਦੇ ਲੋਕਲ ਵਾਈ ਐਮ ਸੀ ਏ ਦੇ ਵੀ ਮੈਂਬਰ ਹਨ। ਮਾਰਟਿਨ ਨੇ ਇਹ ਮੌਕਾ ਮਿਲਣ ਉੱਤੇ ਖੁਸ਼ੀ ਜਤਾਈ ਤੇ ਆਖਿਆ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਆਪਣੀ ਕਮਿਊਨਿਟੀ ਲਈ ਕੁੱਝ ਕਰਨ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ।

ਪੀਲ ਰੀਜਨਲ ਪੁਲਿਸ ਦੇਸ਼ ਦੀ ਤੀਜੀ ਸਭ ਤੋਂ ਵੱਡੀ ਮਿਉਂਸੀਪਲ ਪੁਲਿਸ ਸਰਵੀਸਿਜ਼ ਹੈ, ਜਿਸ ਵਿਚ 2000 ਤੋਂ ਵੱਧ ਵਰਦੀ ਅਤੇ 845 ਨਾਗਰਿਕ ਮੈਂਬਰ ਹਨ ਅਤੇ ਪੁਲਿਸ ਦੀ ਆਬਾਦੀ 1.4 ਮਿਲੀਅਨ ਤੋਂ ਵੱਧ ਹੈ।

Related News

ਸੰਸਦ ਮੈਂਬਰ ਯਾਸਮੀਨ ਰਤਨਸੀ ਤੋਂ ਅਸਤੀਫੇ ਦੀ ਮੰਗ !

Vivek Sharma

ਭਾਰਤ ਦੇ ਸਖਤ ਵਿਰੋਧ ਦੇ ਬਾਵਜੂਦ ਵਿਦੇਸ਼ਾਂ ਵਿੱਚੋਂ ਕਿਸਾਨ ਅੰਦੋਲਨ ਨੂੰ ਮਿਲ ਰਹੀ ਹਮਾਇਤ

Vivek Sharma

Joe Biden ਨੇ ਕਸ਼ਮੀਰ ਮੂਲ ਦੀ ਇੱਕ ਹੋਰ ਮਹਿਲਾ ‘ਸਮੀਰਾ ਫਾਜ਼ਲੀ’ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

Vivek Sharma

Leave a Comment