channel punjabi
Canada International News North America

ਬਰੈਂਪਟਨ ‘ਚ ਇਕ ਨੌਜਵਾਨ ਨੇ ਆਪਣੀ ਮਾਂ ਦਾ ਕੀਤਾ ਕਤਲ

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਇਕ ਨੌਜਵਾਨ ਨੂੰ ਆਪਣੀ ਮਾਂ ਦੇ ਕਤਲ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ।

ਪੀਲ ਪੁਲਿਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਵੇਰੇ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਇਕ 54 ਸਾਲਾ ਔਰਤ ਦੇ ਕਤਲ ਦੀ ਜਾਂਚ ਦੌਰਾਨ ਇਕ ਵਿਅਕਤੀ ਨੂੰ ਦੋਸ਼ੀ ਪਾਇਆ ਹੈ। ਪੁਲਸ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਔਰਤ ਲਾਪਤਾ ਨਹੀਂ ਹੋਈ ਸੀ, ਸਗੋਂ ਉਸ ਦੇ ਪੁੱਤ ਨੇ ਹੀ ਸਾਰੀ ਸਾਜਸ਼ ਰਚੀ ਸੀ।

ਨਾਈਟਸਬ੍ਰਿਜ ਰੋਡ ਅਤੇ ਬਰਾਮੇਲੀਆ ਰੋਡ ‘ਤੇ ਸਥਿਤ ਘਰ ਵਿਚ ਹੀ ਔਰਤ ਨੂੰ ਮਾਰਨ ਦੀ ਸਾਜਸ਼ ਉਸ ਦੇ ਪੁੱਤ ਨੇ ਹੀ ਰਚੀ ਸੀ। 24 ਸਾਲਾ ਬਰੈਂਪਟਨ ਨਿਵਾਸੀ ਟਰੇਲ ਫੋਸਟਰ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਉਸ ਨੂੰ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੇ ਲੋਕਾਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਹੈ।

ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਪਤਾ ਹੋਵੇ ਤਾਂ ਉਹ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਜ਼ਰੂਰ ਦੇਣ।

Related News

ਬਰੈਂਪਟਨ ਅਤੇ ਮਿਸੀਸਾਗਾ ਪੁਲਿਸ ਦੀ ਵਰਦੀ ‘ਤੇ ਲੱਗਣਗੇ ਕੈਮਰੇ

Vivek Sharma

ਅਮਰੀਕਾ ਦੇ ਉੱਘੇ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ

Vivek Sharma

Leave a Comment