channel punjabi
Canada International News North America

ਬਰੈਂਪਟਨ: ਘਰ ਵਿਚ ਅੱਗ ਲੱਗਣ ਦੀ ਇਕ ਲੰਬੀ ਜਾਂਚ ਤੋਂ ਬਾਅਦ ਇਕ ਔਰਤ ‘ਤੇ ਦੋ ਕਤਲੇਆਮ ਕਰਨ ਦੇ ਲੱਗੇ ਦੋਸ਼

2020 ਵਿਚ ਬਰੈਂਪਟਨ ਵਿਚ ਘਰ ਵਿਚ ਅੱਗ ਲੱਗਣ ਦੀ ਇਕ ਲੰਬੀ ਜਾਂਚ ਤੋਂ ਬਾਅਦ ਇਕ ਔਰਤ ‘ਤੇ ਦੋ ਕਤਲੇਆਮ ਕਰਨ ਦੇ ਦੋਸ਼ ਲਗਾਏ ਗਏ ਹਨ ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।

7 ਮਈ ਨੂੰ, ਪੀਲ ਪੁਲਿਸ ਨੂੰ ਰਾਤ 10:45 ਵਜੇ ਦੇ ਕਰੀਬ ਕੁਈਨ ਸਟ੍ਰੀਟ ਵੈਸਟ ਅਤੇ ਨੈਲਸਨ ਰੋਡ ਦੇ ਖੇਤਰ ਵਿੱਚ, 5 ਮਿਲ ਸਟ੍ਰੀਟ ਨਾਰਥ ਵਿਖੇ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦਾ ਫੋਨ ਆਇਆ ਸੀ। ਪੁਲਿਸ ਅਤੇ ਬਰੈਂਪਟਨ ਫਾਇਰ ਸਰਵਿਸਿਜ਼ ਘਰ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਉਣ ਲਈ ਪਹੁੰਚੇ। ਅੱਗ ਬੁਝਾਉਣ ਤੋਂ ਬਾਅਦ, ਦੋ ਵਿਅਕਤੀਆਂ ਦੀਆਂ ਲਾਸ਼ਾਂ ਰਿਹਾਇਸ਼ ‘ਚੋਂ ਮਿਲੀਆਂ।

ਮ੍ਰਿਤਕਾਂ ਦੀ ਪਛਾਣ 65 ਸਾਲਾ ਕੀਥ ਪੋਵਲ ਅਤੇ 59 ਸਾਲਾ ਡੈਰਲ ਟੈਰੇਲ, ਵਜੋਂ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਓਨਟਾਰੀਓ ਫਾਇਰ ਮਾਰਸ਼ਲ ਦੇ ਸਹਿਯੋਗ ਨਾਲ ਪੂਰੀ ਜਾਂਚ ਕਰ ਰਹੀ ਹੈ। ਉਹਨਾਂ ਨੇ 34 ਸਾਲਾ ਅਮੰਡਾ ਸਮਿੱਥ ‘ਤੇ ਕਈ ਦੋਸ਼ ਲਗਾਏ ਹਨ ਜਿਸ ‘ਚ ਪੱਕਾ ਪਤਾ ਨਾ ਹੋਣਾ ,ਦੋ ਕਤਲੇਆਮ, ਮੌਤ ਦੇ ਕਾਰਨ ਦੋ ਅਪਰਾਧਕ ਲਾਪ੍ਰਵਾਹੀ ਸ਼ਾਮਲ ਹਨ।

ਜਾਂਚ ਨਾਲ ਸੰਬਧਿਤ ਕਿਸੇ ਵੀ ਜਾਣਕਾਰੀ ਜਾਂ ਨਿਗਰਾਨੀ ਦੀ ਫੁਟੇਜ ਵਾਲੇ ਕਿਸੇ ਨੂੰ ਵੀ ਹੋਮਿਸਾਈਡ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Related News

ਕੈਨੇਡਾ ਸਰਕਾਰ ਕਿਸੇ ਨਿੱਜੀ ਅਦਾਰੇ ਨੂੰ ਕੋਰੋਨਾ ਵਾਇਰਸ ਦੇ ਟੀਕੇ ਖਰੀਦਣ ਤੋਂ ਨਹੀਂ ਰੋਕ ਸਕਦੀ : ਪੈੱਟੀ ਹਜਦੂ

Vivek Sharma

ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੇ ਵੰਦੇ ਭਾਰਤ ਯੋਜਨਾ ਲਈ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

BIG NEWS : ਕਿਊਬਿਕ ਸਿਟੀ, ਲਾਵਿਸ, ਗੇਟਿਨਾਓ ਵਿਖੇ COVID ਕੇਸਾਂ ‘ਚ ਵਾਧੇ ਕਾਰਨ ਮੁੜ ਤੋਂ ਤਾਲਾਬੰਦੀ ਦਾ ਕੀਤਾ ਗਿਆ ਐਲਾਨ, ਵੀਰਵਾਰ ਸ਼ਾਮ ਤੋਂ ਨਾਈਟ ਕਰਫਿਊ ਵੀ ਹੋਵੇਗਾ ਲਾਗੂ : ਪ੍ਰੀਮੀਅਰ

Vivek Sharma

Leave a Comment