channel punjabi
Canada International News North America

ਫੋਰਡ ਸਰਕਾਰ ਵੱਲੋਂ ਫੈਡਰਲ ਪੇਡ ਸਿੱਕ ਡੇਅ ਪੇਅਮੈਂਟ ਹਫਤੇ ਦੀ 500 ਡਾਲਰ ਦੀ ਥਾਂ 1000 ਡਾਲਰ ਕਰਨ ਦੀ ਕੀਤੀ ਗਈ ਪੇਸ਼ਕਸ਼

ਫੋਰਡ ਸਰਕਾਰ ਵੱਲੋਂ ਫੈਡਰਲ ਪੇਡ ਸਿੱਕ ਡੇਅ ਪੇਅਮੈਂਟ ਹਫਤੇ ਦੀ 500 ਡਾਲਰ ਦੀ ਥਾਂ 1000 ਡਾਲਰ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਪਰ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਠੀਕ ਨਹੀਂ ਹੈ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੁੱਦੇ ਉੱਤੇ ਆਖਿਆ ਕਿ ਇਸ ਤਰ੍ਹਾਂ ਦੇ ਫੈਸਲਿਆਂ ਵਿੱਚ ਇੰਪਲੌਇਰਜ਼ ਨੂੰ ਸ਼ਾਮਲ ਕੀਤਾ ਜਾਣਾ ਜ਼ਰੂਰੀ ਹੈ। ਆਪਣਾ ਵੱਖਰਾ ਪ੍ਰੋਗਰਾਮ ਤਿਆਰ ਕਰਨ ਦੀ ਥਾਂ ਫੋਰਡ ਸਰਕਾਰ ਨੇ ਫੈਡਰਲ ਸਰਕਾਰ ਨੂੰ ਇਹ ਪੇਸ਼ਕਸ਼ ਕੀਤੀ ਹੈ ਕਿ ਹਫਤੇ ਦੇ 500 ਡਾਲਰ ਦੀ ਥਾਂ ਉਹ ਵਰਕਰਜ਼ ਨੂੰ 1000 ਡਾਲਰ ਦੇਵੇਗੀ ਤੇ ਪ੍ਰਤੀ ਵਰਕਰ 500 ਡਾਲਰ ਦਾ ਖਰਚਾ ਉਹ ਆਪ ਚੁੱਕੇਗੀ।

ਓਨਟਾਰੀਓ ਦੇ ਲੇਬਰ ਮੰਤਰੀ ਮੌਂਟੀ ਮੈਕਨੌਟਨ ਵੱਲੋਂ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪ੍ਰੋਵਿਸ ਪੇਡ ਸਿੱਕ ਲੀਵ ਸਬੰਧੀ ਕੋਈ ਕਾਨੂੰਨ ਨਹੀਂ ਲਿਆਵੇਗੀ।ਉਨ੍ਹਾਂ ਇਹ ਵੀ ਆਖਿਆ ਕਿ ਵਿੱਤ ਮੰਤਰੀ ਪੀਟਰ ਬੈਥਲੇਨਫਾਲਵੇ ਇਹ ਆਖ ਚੁੱਕੇ ਹਨ ਕਿ ਫੈਡਰਲ ਸਰਕਾਰ ਦੀ ਯੋਜਨਾ ਨੂੰ ਹੀ ਦੁੱਗਣਾ ਕਰਕੇ ਪ੍ਰੋਵਿੰਸ਼ੀਅਲ ਵਰਕਰਜ਼ ਲਈ ਸਿੱਕ ਲੀਵ ਪੇਅਮੈਂਟ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

Related News

ਪੁਲਿਸ ਨੇ ਨਕਲੀ ਪਿਸਤੌਲ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Vivek Sharma

BIG NEWS : ਸਿਹਤ ਵਿਭਾਗ ਕੈਨੇਡਾ ਨੇ ‘ਸਪਾਰਟਨ ਬਾਇਓਸਾਇੰਸ’ ਵਲੋਂ ਤਿਆਰ ਰੈਪਿਡ PCR ਟੈਸਟ ਨੂੰ ਦਿੱਤੀ ਮਨਜ਼ੂਰੀ

Vivek Sharma

ਕੈਨੇਡਾ ਦੇ ਡਾਕਟਰਾਂ ਦੀ ਅਪੀਲ: ਥੈਂਕਸਗਿਵਿੰਗ ਦੇ ਚੱਕਰਾਂ ਵਿੱਚ ਕੋਰੋਨਾ ਨੂੰ ਨਾ ਦੇ ਲਿਓ ਸੱਦਾ

Vivek Sharma

Leave a Comment