channel punjabi
Canada International News North America

ਫੋਰਡ ਸਰਕਾਰ ਵੱਲੋਂ ਨਵੇਂ ਸਕੂਲਾਂ ਦਾ ਨਿਰਮਾਣ ਕਰਨ ਤੇ ਉਨ੍ਹਾਂ ਨੂੰ ਅਪਗ੍ਰੇਡ ਕਰਨ ਲਈ 550 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ

ਟੋਰਾਂਟੋ: ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਵੇਂ ਸਕੂਲਾਂ ਦਾ ਨਿਰਮਾਣ ਕਰਨ ਤੇ ਉਨ੍ਹਾਂ ਨੂੰ ਅਪਗ੍ਰੇਡ ਕਰਨ ਲਈ 550 ਮਿਲੀਅਨ ਡਾਲਰ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਆਧੁਨਿਕ ਤੇ ਸਮੇਂ ਦੇ ਹਾਣ ਦੇ ਕਲਾਸਰੂਮਜ਼ ਤਿਆਰ ਹੋਣਗੇ ਤੇ ਲਾਇਸੰਸਸ਼ੁਦਾ ਚਾਈਲਡ ਕੇਅਰ ਸੈਂਟਰਜ਼ ਦੀ ਵੀ ਨੁਹਾਰ ਬਦਲੇਗੀ।

ਪ੍ਰੀਮੀਅਰ ਡੱਗ ਫੋਰਡ ਤੇ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਮੰਗਲਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ । ਫੋਰਡ ਨੇ ਆਖਿਆ ਕਿ ਸਾਡੀ ਸਰਕਾਰ ਵਿਦਿਆਰਥੀਆਂ ਦੀ ਸਫਲਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸੇ ਲਈ ਅਸੀਂ ਆਪਣੇ ਸਕੂਲ ਸੰਵਾਰਨ ਤੇ ਵਿਦਿਆਰਥੀਆਂ ਤੇ ਸਟਾਫ ਦੀ ਪਹੁੰਚ ਬਿਹਤਰੀਨ ਕਲਾਸਰੂਮਜ਼ ਤੱਕ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਨ੍ਹਾਂ ਕਲਾਸਰੂਮਜ਼ ਵਿੱਚ ਆਧੁਨਿਕ ਵੈਂਟੀਲੇਸ਼ਨ ਸਿਸਟਮਜ਼ ਤੇ ਹਾਈ ਸਪੀਡ ਇੰਟਰਨੈੱਟ ਵਰਗੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਉਸਾਰੀ ਦੌਰਾਨ ਇਨ੍ਹਾਂ ਪ੍ਰੋਜੈਕਟਸ ਕਾਰਨ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਜਿਸ ਨਾਲ ਸਾਡੇ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਵੇਗੀ।

ਲਿਚੇ ਨੇ ਆਖਿਆ ਕਿ ਇਨ੍ਹਾਂ ਨਵੇਂ ਪ੍ਰੋਜੈਕਟਾਂ ਨਾਲ 16000 ਨਵੀਆਂ ਸਟੂਡੈਂਟ ਲਰਨਿੰਗ ਸਪੇਸਿਜ਼ ਕਾਇਮ ਹੋਣਗੀਆਂ ਤੇ 870 ਨਵੇਂ ਲਾਇਸੰਸਸ਼ੁਦਾ ਚਾਈਲਡ ਕੇਅਰ ਸੈਂਟਰਜ਼ ਤਿਆਰ ਹੋਣਗੇ। ਜਿਨ੍ਹਾਂ ਸਕੂਲ ਬੋਰਡਜ਼ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਉਨ੍ਹਾਂ ਨੂੰ ਸਿੱਖਿਆ ਮੰਤਰਾਲੇ ਵੱਲੋਂ 30 ਅਕਤੂਬਰ, 2020 ਤੱਕ ਜਾਣੂ ਕਰਵਾ ਦਿੱਤਾ ਜਾਵੇਗਾ।

Related News

ਬੀ.ਸੀ. ਸਿਹਤ ਅਧਿਕਾਰੀ ਲੰਬੇ ਸਮੇਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਲਈ ਕੋਵਿਡ 19 ਮਾਸ ਟੈਸਟਿੰਗ ਦੇ ਖੋਲ੍ਹੇ ਰਾਹ

Rajneet Kaur

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਬਿਲ 184 ਨੂੰ ਕਾਨੂੰਨੀ ਤੌਰ ‘ਤੇ ਚੁਣੌਤੀ ਦੇਣ ਦੇ ਪੱਖ ‘ਚ ਕੀਤੀ ਗਈ ਵੋਟਿੰਗ

Rajneet Kaur

ਇੰਗਲਿਸ਼ ਬੇ ਬੀਚ ‘ਤੇ ਕੋਵਿਡ 19 ਨਿਯਮਾਂ ਦੀ ਉਲੰਘਣਾ, ਕਿਸੇ ਨੂੰ ਕੋਈ ਟਿਕਟ ਨਹੀਂ ਕੀਤੀ ਗਈ ਜਾਰੀ

Rajneet Kaur

Leave a Comment