channel punjabi
Canada International News North America

ਫੈਡਰਲ ਲਿਬਰਲ ਸਰਕਾਰ ਵੱਲੋਂ ਟੈਕਸਾਂ ‘ਚ ਕੀਤੀ ਗਈ ਇੱਕ ਹੋਰ ਕਟੌਤੀ ਦਾ ਕੀਤਾ ਗਿਆ ਜਿ਼ਕਰ, ਇਸ ਨਾਲ ਮੱੱਧ ਵਰਗ ਤੇ ਸੀਨੀਅਰਜ਼ ਨੂੰ ਫਾਇਨਾਂਸ਼ੀਅਲ ਸਕਿਊਰਿਟੀ ਵਿੱਚ ਕਾਫੀ ਹੋਵੇਗਾ ਫਾਇਦਾ : ਰੂਬੀ ਸਹੋਤਾ

ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਵੱਲੋਂ ਜਾਰੀ ਕੀਤੀ ਗਈ ਰਲੀਜ਼ ਵਿੱਚ ਫੈਡਰਲ ਲਿਬਰਲ ਸਰਕਾਰ ਵੱਲੋਂ ਨਵੇਂ ਸਾਲ ਵਿੱਚ ਟੈਕਸਾਂ ਵਿੱਚ ਕੀਤੀ ਗਈ ਇੱਕ ਹੋਰ ਕਟੌਤੀ ਦਾ ਜਿ਼ਕਰ ਕੀਤਾ ਗਿਆ। ਇਸ ਰਲੀਜ਼ ਵਿੱਚ ਆਖਿਆ ਗਿਆ ਕਿ ਇਸ ਟੈਕਸ ਕਟੌਤੀ ਨਾਲ ਮੱੱਧ ਵਰਗ ਤੇ ਸੀਨੀਅਰਜ਼ ਨੂੰ ਫਾਇਨਾਂਸ਼ੀਅਲ ਸਕਿਊਰਿਟੀ ਵਿੱਚ ਕਾਫੀ ਫਾਇਦਾ ਹੋਵੇਗਾ। ਜਦੋਂ ਫੈਡਰਲ ਲਿਬਰਲ ਸਰਕਾਰ ਵੱਲੋਂ ਬੇਸਿਕ ਪਰਸਨਲ ਐਮਾਊਂਟ ਵਿੱਚ ਕੀਤਾ ਗਿਆ ਵਾਧਾ 2023 ਵਿੱਚ ਪੂਰੀ ਤਰ੍ਹਾਂ ਲਾਗੂ ਹੋਵੇਗਾ ਤਾਂ 4·3 ਮਿਲੀਅਨ ਸੀਨੀਅਰਜ਼ ਨੂੰ ਸਿੱਧਾ ਫਾਇਦਾ ਹੋਵੇਗਾ। ਇਨ੍ਹਾਂ ਵਿੱਚ 465,000 ਉਹ ਸੀਨੀਅਰ ਵੀ ਸ਼ਾਮਲ ਹੋਣਗੇ ਜਿਨ੍ਹਾਂ ਦਾ ਫੈਡਰਲ ਇਨਕਮ ਟੈਕਸ ਘਟ ਕੇ ਸਿਫਰ ਹੋ ਜਾਵੇਗਾ।

ਹਰ ਸਾਲ ਇੱਕਲੇ ਰਹਿਣ ਵਾਲੇ ਕੈਨੇਡੀਅਨ 300 ਡਾਲਰ ਤੇ ਜੋੜੇ 600 ਡਾਲਰ ਦੇ ਨੇੜੇ ਤੇੜੇ ਬਚਤ ਕਰ ਸਕਣਗੇ। ਇਸ ਬਚਤ ਨਾਲ ਬਜ਼ੁਰਗਾਂ ਨੂੰ ਆਪਣੇ ਰੋਜ਼ਮੱਰਾ ਦੇ ਖਰਚੇ ਪੂਰੇ ਕਰਨ, ਜਿਵੇਂ ਕਿ ਗ੍ਰੌਸਰੀ, ਹਾਈਡਰੋ ਤੇ ਡਲਿਵਰੀਜ਼ ਆਦਿ, ਵਿੱਚ ਮਦਦ ਮਿਲੇਗੀ। ਇਹ ਲਿਬਰਲ ਸਰਕਾਰ ਦੀ ਬਜ਼ੁਰਗਾਂ ਦੀ ਜਿ਼ੰਦਗੀ ਨੂੰ ਹੋਰ ਕਿਫਾਇਤੀ ਬਣਾਉਣ ਦੀ ਯੋਜਨਾ ਦਾ ਹੀ ਹਿੱਸਾ ਹੈ। ਇਹ ਕੰਮ 2016 ਵਿੱਚ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਸਾਡੀ ਨਵੀਂ ਸਰਕਾਰ ਵੱਲੋਂ ਪਹਿਲਾ ਐਕਟ ਪਾਸ ਕੀਤਾ ਜਾਣਾ ਸੀ, ਜਿਸ ਨੂੰ ਮਿਡਲ ਕਲਾਸ ਟੈਕਸ ਕੱਟ ਵਜੋਂ ਜਾਣਿਆ ਗਿਆ। ਇਹ ਪਰਸਨਲ ਇਨਕਮ ਟੈਕਸ ਘਟਾਉਣ ਲਈ ਸੀ। ਇਸ ਨਾਲ ਪ੍ਰਭਾਵਿਤ ਕੈਨੇਡੀਅਨਾਂ ਨੂੰ ਸਾਲ ਦੇ 330 ਡਾਲਰ (ਇੱਕਲੇ ਰਹਿਣ ਵਾਲੇ)ਤੇ ਜੋੜੇ ਵਜੋਂ ਰਹਿਣ ਵਾਲੇ ਕੈਨੇਡੀਅਨਾਂ ਨੂੰ ਸਾਲ ਦੇ 540 ਡਾਲਰ ਦੀ ਬਚਤ ਹੋਈ। ਜਿਹੜੇ ਬਜ਼ੁਰਗ ਪਬਲਿਕ ਪੈਨਸ਼ਨ ਸਹਾਰੇ ਰਹਿੰਦੇ ਹਨ ਸਾਡੀ ਸਰਕਾਰ ਉਸ ਵਿੱਚ ਵੀ ਸੋਧ ਲਈ ਵਚਨਬੱਧ ਹੈ।

Related News

ਕੈਨੇਡਾ ਵਿੱਚ ਹਥਿਆਰਬੰਦ ਸੈਨਾ ਦੇ ਬਜ਼ੁਰਗਾਂ ਦੇ ਇੱਕ ਸਮੂਹ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਵਿੱਚ ਵੱਖ ਵੱਖ ਭਾਈਚਾਰਿਆਂ ਦਰਮਿਆਨ ਵੱਧ ਰਹੀ ਫੁੱਟ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਮੁਹਿੰਮ ਕੀਤੀ ਸ਼ੁਰੂ

Rajneet Kaur

MLB ਨੇ ਕੈਨੇਡੀਅਨ ਸਰਕਾਰ ਨੂੰ ਟੋਰਾਂਟੋ ‘ਚ ਖੇਡਣ ਲਈ ਸੌਂਪੀ ਯੋਜਨਾ

team punjabi

ਕੈਨੇਡਾ ਦੇ MP ਰਮੇਸ਼ ਸਿੰਘ ਸੰਘਾ ਦਾ ਵੱਡਾ ਖ਼ੁਲਾਸਾ : ਕੁਝ ਸਿੱਖ MP ਭਾਰਤ ਖ਼ਿਲਾਫ਼ ਆਪਣੇ ਏਜੰਡੇ ‘ਤੇ ਕਰਦੇ ਹਨ ਕੰਮ, ਖ਼ਾਲਿਸਤਾਨੀਆਂ ਨਾਲ ਹਮਦਰਦੀ ‘ਤੇ ਵੀ ਜੰਮ ਕੇ ਵਰ੍ਹੇ ਰਮੇਸ਼ ਸੰਘਾ

Vivek Sharma

Leave a Comment