Channel Punjabi
Canada News North America

ਫੈਡਰਲ ਬਜਟ ਦੇ ਸਿੱਟੇ ਰਹਿਣਗੇ ਦੂਰਗਾਮੀ, ਹਰ ਵਰਗ ਦਾ ਰੱਖਿਆ ਗਿਆ ਹੈ ਧਿਆਨ : ਸੋਨੀਆ ਸਿੱਧੂ

ਬਰੈਂਪਟਨ : ਫੈਡਰਲ ਸਰਕਾਰ ਦਾ 2021-22 ਦਾ ਬਜ਼ਟ ਬੇਹੱਦ ਸੰਤੁਲਿਤ ਹੈ। ਇਸ ਬਜਟ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਸਮੇਤ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ। ਇਹ ਕਹਿਣਾ ਹੈ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਦਾ । ਸਿੱਧੂ ਨੇ ਕਿਹਾ ਕਿ ਪਹਿਲੀ ਵਾਰ ਮਹਿਲਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਬਜਟ ਪੇਸ਼ ਕੀਤਾ ਹੈ। ਇਸ ਬਜਟ ਲਈ ਉਨ੍ਹਾਂ ਖਾਸੀ ਮਹਿਨਤ ਕੀਤੀ ਹੈ। ਕੋਵਿਡ-19 ਮਹਾਂਮਾਰੀ ਕਾਰਨ ਸਾਰੇ ਹੀ ਵਰਗਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਨੂੰ ਧਿਆਨ ‘ਚ ਰੱਖਦਿਆਂ ਨਾ ਸਿਰਫ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੋਵਿਡ-19 ਵਿੱਤੀ ਸਹਾਇਤਾ ਲਈ ਕਈ ਪ੍ਰਸਤਾਵ ਪੇਸ਼ ਕੀਤੇ ਗਏ ਹਨ ਬਲਕਿ ਹਰ ਵਰਗ ਜਿਵੇਂ ਕਿ ਬੱਚਿਆਂ ਦੀ ਦੇਖਭਾਲ ਤੋਂ ਲੈ ਕੇ ਨੌਕਰੀਆਂ, ਹੈਲਥ ਕੇਅਰ, ਇਕਾੱਨਮੀ, ਮਿਡਲ ਕਲਾਸ, ਬਜ਼ੁਰਗਾਂ ਅਤੇ ਵਾਤਾਵਰਨ ਸਬੰਧੀ ਕਈ ਅਹਿਮ ਐਲਾਨ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਫੈੱਡਰਲ ਸਰਕਾਰ ਵੱਲੋਂ 30 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਚਾਈਲਡ ਕੇਅਰ ਨੂੰ ਕਿਫਾਇਤੀ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਅਗਲੇ ਸਾਲ ਤੱਕ 50 ਚਾਈਲਡ ਕੇਅਰ ਫੀਸ ਨੂੰ ਔਸਤਨ 50% ਤੱਕ ਘਟਾਉਣ ਅਤੇ 2026 ਤੱਕ ਇਸਨੂੰ ਹੋਰ ਘਟਾਉਣ ਦਾ ਪ੍ਰਸਤਾਵ ਹੈ। ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਨੇ 5.3 ਮਿਲੀਅਨ ਤੋਂ ਵੱਧ ਕੈਨੇਡੀਅਨਾਂ ਨੂੰ ਆਪਣੀ ਨੌਕਰੀ ਜਾਰੀ ਰੱਖਣ ਵਿੱਚ ਸਹਾਇਤਾ ਕੀਤੀ ਹੈ ।

ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ ਅਤੇ ਲਾਕਡਾਊਨ ਸਪੋਰਟ ਨੇ 1,54,000 ਤੋਂ ਵੱਧ ਸੰਸਥਾਵਾਂ ਨੂੰ ਕਿਰਾਏ, ਮੌਰਗਿਜ ਅਤੇ ਹੋਰ ਖਰਚਿਆਂ ਵਿੱਚ ਸਹਾਇਤਾ ਕੀਤੀ ਹੈ। ਬਜਟ 2021 ਵਿੱਚ ਤਨਖਾਹ ਸਬਸਿਡੀ, ਕਿਰਾਇਆ ਸਬਸਿਡੀ, ਅਤੇ ਲਾਕਡਾਊਨ ਸਹਾਇਤਾ 25 ਸਤੰਬਰ 2021 ਤੱਕ ਵਧਾਉਣ ਦਾ ਪ੍ਰਸਤਾਵ ਹੈ। ਬਜਟ 2021 ਵਿੱਚ ਪੋਸਟ-ਸੈਕੰਡਰੀ ਸਿੱਖਿਆ ਨੂੰ ਵਧੇਰੇ ਕਿਫਾਇਤੀ ਬਣਾਉਣ ਵਿੱਚ ਮਦਦ ਕਰਨ ਅਤੇ ਵਿਦਿਆਰਥੀਆਂ ਨੂੰ ਸਹਾਇਤਾ ਕਰਨ ਲਈ 4.1 ਬਿਲੀਅਨ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਹੈ। ਇਸ ਤਹਿਤ ਦੋ ਹੋਰ ਸਾਲਾਂ ਲਈ ਕੈਨੇਡਾ ਸਟੂਡੈਂਟ ਗ੍ਰਾਂਟਸ ਨੂੰ ਦੁਗਣਾ ਕਰਨ, 31 ਮਾਰਚ, 2023 ਤੱਕ ਵਿਦਿਆਰਥੀ ਕਰਜ਼ਿਆਂ ‘ਤੇ ਵਿਆਜ ਮੁਆਫ ਕਰਨਾ ਸ਼ਾਮਲ ਹਨ। 40,000 ਡਾਲਰ ਜਾਂ ਇਸ ਤੋਂ ਘੱਟ ਕਮਾਈ ਕਰਨ ਵਾਲੇ ਨੂੰ ਆਪਣੇ ਵਿਦਿਆਰਥੀ ਕਰਜ਼ਿਆਂ ‘ਤੇ ਕੋਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

ਸਰਕਾਰ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਓਲਡ ਏਜ ਸਿਕਿਓਰਿਟੀ (ਓ.ਏ.ਐੱਸ.) ਲਾਭ ਵਧਾਉਣ ਲਈ ਵਚਨਬੱਧ ਹੈ, ਜਿਸ ਨਾਲ ਲਗਭਗ 3.3 ਮਿਲੀਅਨ ਬਜ਼ੁਰਗਾਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ ਬਜਟ 2021 ਵਿੱਚ ਅਗਸਤ 2021 ਵਿਚ 75 ਜਾਂ ਇਸ ਤੋਂ ਵੱਧ ਓਏਐਸ ਪੈਨਸ਼ਨਰਾਂ ਨੂੰ ਡਾਲਰ 500 ਦੀ ਇਕ ਸਮੇਂ ਦੀ ਅਦਾਇਗੀ ਦੇਣ ਦਾ ਪ੍ਰਸਤਾਵ ਹੈ।

ਬਰੈਂਪਟਨ ਲਈ ਬਜਟ ਵਿੱਚ ਸਿਹਤ ਅਤੇ ਸੁਰੱਖਿਆ ਤੇ ਖਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਬੀਤੇ ਦਿਨ
ਸੈਕਟਰੀ ਸੀਨ ਫਰੇਜ਼ਰ ਨੂੰ ਪੁੱਛੇ ਸਵਾਲ ਦੀ ਵੀਡੀਓ ਵੀ ਸ਼ੇਅਰ ਕੀਤੀ।

ਵੈਕਸੀਨੇਸ਼ਨ ਮੁਹਿੰਮ ਬਾਰੇ ਗੱਲ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਦੱਸਿਆ ਕਿ ਮਈ ਵਿੱਚ ਹਰ ਹਫ਼ਤੇ ਫਾਈਜ਼ਰ ਦੀਆਂ 2 ਮਿਲੀਅਨ ਖੁਰਾਕਾਂ ਪਹੁੰਚਣਗੀਆਂ, ਜੋ ਕਿ ਅਸਲ ਵਿੱਚ ਯੋਜਨਾ ਨਾਲੋਂ ਦੁਗਣਾ ਹੈ। ਇਸ ਤੋਂ ਇਲਾਵਾ ਜੂਨ ਵਿੱਚ ਪ੍ਰਤੀ ਹਫਤੇ 2.5 ਮਿਲੀਅਨ ਫਾਈਜ਼ਰ ਡੋਜ਼ ਦੀ ਖੇਪ ਪਹੁੰਚੇਗੀ ਅਤੇ ਜੂਨ ਦੇ ਅੰਤ ਤੱਕ 48-50 ਮਿਲੀਅਨ ਖੁਰਾਕਾਂ ਮਿਲਣ ਦੀ ਤਿਆਰੀ ਹੈ। ਨਾਲ ਹੀ ਉਹਨਾਂ ਨੇ ਉਂਟਾਰੀਓ ਸੂਬਾ ਸਰਕਾਰ ਵੱਲੋਂ ਫੈੱਡਰਲ ਸਰਕਾਰ ਕੋਲੋਂ ਕੋਵਿਡ-19 ਦੇ ਮੱਦੇਨਜ਼ਰ ਮੰਗੀ ਗਈ ਮਦਦ ‘ਤੇ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨਾਂ ਤੱਕ ਸਬੰਧੀ ਹਰ ਮਦਦ ਸਮੇਂ ਸਿਰ ਪਹੁੰਚਾਉਣ ਲਈ ਕੈਨੇਡਾ ਫੈੱਡਰਲ ਸਰਕਾਰ ਹਮੇਸ਼ਾ ਤੀ ਤਰ੍ਹਾਂ ਵਚਨਬੱਧ ਹੈ।

Related News

ਕੰਜ਼ਰਵੇਟਿਵ ਪਾਰਟੀ ‘ਚ ਸੱਜੇ ਪੱਖੀਆਂ ਲਈ ਕੋਈ ਥਾਂ ਨਹੀਂ: Erin O’Toole

Rajneet Kaur

ਕੌਂਸਲਰ ਗੁਰਪ੍ਰੀਤ ਢਿੱਲੋਂ ‘ਤੇ ਅਸਤੀਫਾ ਦੇਣ ਦੀ ਲਟਕੀ ਤਲਵਾਰ !

Vivek Sharma

ਪਬਲਿਕ ਹੈਲਥ ਹੈਲੀਫੈਕਸ ‘ਚ ਸੋਬੀਜ਼ ਕਲੇਟਨ ਪਾਰਕ ਵਿਖੇ ਕੋਵਿਡ 19 ਆਉਟਬ੍ਰੇਕ ਦੀ ਰਿਪੋਰਟ: ਨੋਵਾ ਸਕੋਸ਼ੀਆ ਹੈਲਥ

Rajneet Kaur

Leave a Comment

[et_bloom_inline optin_id="optin_3"]