Channel Punjabi
Canada News North America

ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਦੀ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ

ਓਟਾਵਾ : ਕੈਨੇਡਾ ਦੀ ਵਿੱਤ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਕ੍ਰਿਸਟੀਆ ਫ੍ਰਰੀਲੈਂਡ ਹਾਲੇ ਤੱਕ ਫੈਡਰਲ ਬਜਟ ਪੇਸ਼ ਨਹੀਂ ਕਰ ਸਕੇ ਹਨ। ਅਗਲੇ ਹਫ਼ਤੇ ਸੋਮਵਾਰ (20 ਅਪ੍ਰੈਲ) ਨੂੰ ਕ੍ਰਿਸਟੀਆ ਫ੍ਰਰੀਲੈਂਡ ਵੱਲੋਂ 2021 ਦਾ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫਤੇ ਵਿਰੋਧੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕਰਨ ਦੀ ਯੋਜਨਾ ਹੈ। ਇਸੇ ਮੁੱਦੇ ‘ਤੇ ਟਰੂਡੋ ਵੱਲੋਂ ਕੰਜ਼ਰਵੇਟਿਵ ਤੇ ਬਲਾਕ ਕਿਊਬਿਕੁਆ ਆਗੂਆਂ ਨਾਲ ਗੱਲਬਾਤ ਕੀਤੀ ਗਈ।

ਸੋਮਵਾਰ ਨੂੰ ਦੁਪਹਿਰ ਸਮੇਂ ਟਰੂਡੋ ਨੇ ਕੰਜ਼ਰਵੇਟਿਵ ਆਗੂ ਐਰਿਨ ‘ਓ ਟੂਲ ਨਾਲ ਗੱਲਬਾਤ ਕੀਤੀ। ‘ਓ ਟੂਲ ਨੇ ਇਹ ਤਹੱਈਆ ਪ੍ਰਗਟਾਇਆ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਸਾਰੇ ਕੈਨੇਡੀਅਨਾਂ ਨੂੰ ਕੰਮ ਉੱਤੇ ਪਰਤਾਉਣ ਲਈ ਰਾਜ਼ੀ ਕਰਕੇ ਹੀ ਸਾਂਹ ਲੈਣਗੇ। ਇਸ ਤੋਂ ਇਲਾਵਾ ਪਿਛਲੇ ਵੀਕੈਂਡ ਲਿਬਰਲਾਂ ਵੱਲੋਂ ਆਪਣੇ ਨੈਸ਼ਨਲ ਪਾਲਿਸੀ ਇਜਲਾਸ ਵਿੱਚ ਕਥਿਤ ਤੌਰ ਉੱਤੇ ਕੀਤੇ ਗਏ ਅੰਤਾਂ ਦੇ ਖਰਚੇ ਉੱਤੇ ਵੀ ‘ਓ ਟੂਂਲ ਨੇ ਚਿੰਤਾ ਪ੍ਰਗਟਾਈ ਸੀ।


ਪੀ.ਐਮ.ਓ. ਸਰੋਤਾਂ ਅਨੁਸਾਰ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਤਾਂ ਸਹੀ ਢੰਗ ਨਾਲ ਨੇਪਰੇ ਚੜ੍ਹੀ ਦੱਸੀ ਜਾਂਦੀ ਹੈ।15 ਮਿੰਟ ਚੱਲੀ ਇਸ ਗੱਲਬਾਤ ਵਿੱਚ ਦੋਵਾਂ ਆਗੂਆਂ ਨੇ ਆਪੋ ਆਪਣੋ ਨਜ਼ਰੀਏ ਤੋਂ ਬਜਟ ਸਬੰਧੀ ਤਰਜੀਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਮਹਾਂਮਾਰੀ ਦੀ ਸਥਿਤੀ ਤੇ ਵੈਕਸੀਨ ਦੀ ਵੰਡ ਦੇ ਮੁੱਦੇ ਵੀ ਵਿਚਾਰੇ ਗਏ।

‘ਓ ਟੂਲ ਦੇ ਆਫਿਸ ਅਨੁਸਾਰ ਕੰਜ਼ਰਵੇਟਿਵ ਆਗੂ ਨੇ ਟਰੂਡੋ ਨੂੰ ਇਹ ਪੁੱਛਿਆ ਕਿ ਇਸ ਬਜਟ ਦੌਰਾਨ ਕੈਨੇਡੀਅਨਾਂ ਲਈ ਰੋਜ਼ਗਾਰ ਦੇ ਕਿੰਨੇ ਮੌਕੇ ਸਿਰਜੇ ਜਾਣਗੇ । ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਕੈਨੇਡੀਅਨਾਂ ਉੱਤੇ ਇਸ ਮਹਾਂਮਾਰੀ ਦੌਰਾਨ ਟੈਕਸ ਨਾ ਲਾਏ ਜਾਣ।

ਟਰੂਡੋ ਨੇ ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲਾਂਸ਼ੇ ਨਾਲ ਵੀ ਗੱਲਬਾਤ ਕੀਤੀ। ਮੰਗਲਵਾਰ ਨੂੰ ਟਰੂਡੋ ਵੱਲੋਂ ਐਨਡੀਪੀ ਆਗੂ ਜਗਮੀਤ ਸਿੰਘ ਤੇ ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਨਾਲ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ।

Related News

ਟੋਰਾਂਟੋ ਅਤੇ ਬਰੈਂਪਟਨ ‘ਚ ਕਿਸਾਨ ਅੰਦੋਲਨ ਦੇ ਸਮਰਥਨ ਲਈ ਇਸ ਵੀਕੈਂਡ ਵੀ ਮੁਜ਼ਾਹਰਿਆਂ ਦਾ ਸਿਲਸਿਲਾ ਰਿਹਾ ਜਾਰੀ

Rajneet Kaur

ਵਿਆਹ ‘ਤੇ ਪਿਆ ਕੋਰੋਨਾ ਦਾ ਪਰਛਾਵਾਂ, ਹੁਣ ਬਰਾਤੀਆਂ ਨੂੰ ਪਈਆਂ ਭਾਜੜਾਂ !

Vivek Sharma

ਅਦਾਕਾਰ ਸੋਨੂੰ ਸੂਦ ਅਤੇ ਅਰਜੁਨ ਰਾਮਪਾਲ ਵੀ ਹੋਏ ਕੋਰੋਨਾ ਦਾ ਸ਼ਿਕਾਰ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ

Vivek Sharma

Leave a Comment

[et_bloom_inline optin_id="optin_3"]