channel punjabi
International News USA

ਫਾਰਸ ਦੀ ਖਾੜੀ ‘ਚ ਤਣਾਅ ਦੀ ਸਥਿਤੀ, ਅਮਰੀਕੀ ਜੰਗੀ ਬੇੜਿਆਂ ਦੀ ਈਰਾਨ ਦੇ ਜਹਾਜ਼ਾਂ ‘ਤੇ ਫਾਈਰਿੰਗ

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ । ਬੁੱਧਵਾਰ ਨੂੰ ਫਾਰਸ ਦੀ ਖਾੜੀ ’ਚ ਗਸ਼ਤ ਕਰ ਰਹੇ ਅਮਰੀਕੀ ਜੰਗੀ ਬੇੜੇ ਦੇ ਨੇੜੇ ਈਰਾਨੀ ਸੈਨਾ ਦੇ ਤਿੰਨ ਜਹਾਜ਼ ਆ ਗਏ। ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨ ’ਤੇ ਅਮਰੀਕੀ ਜੰਗੀ ਬੇੜੇ ਤੋਂ ਇਹਨਾਂ ਤੇ ਫਾਇਰਿੰਗ ਕੀਤੀ ਗਈ।

ਅਮਰੀਕੀ ਜਲ ਸੈਨਿਕ ਤਰਜਮਾਨ ਨੇ ਕਿਹਾ ਕਿ ਫਾਰਸ ਦੀ ਖਾੜੀ ’ਚ ਉਨ੍ਹਾਂ ਦਾ ਜੰਗੀ ਬੇੜੇ ਯੂਐੱਸਸੀਜੀਸੀ ਬਾਰਾਨਾਫ ਗਸ਼ਤ ’ਤੇ ਸੀ, ਤਦੇ ਈਰਾਨ ਦੇ ਤਿੰਨ ਜਹਾਜ਼ 62 ਮੀਟਰ ਦੀ ਦੂਰੀ ’ਤੇ ਆ ਗਏ। ਇਹ ਜਹਾਜ਼ ਈਰਾਨ ਦੀ ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ਦੇ ਸਨ। ਅਮਰੀਕਾ ਨੇ ਇਨ੍ਹਾਂ ਨੂੰ ਰੋਕਣ ਲਈ ਚਿਤਾਵਨੀ ਫਾਇਰ ਕੀਤੇ।

ਅਮਰੀਕੀ ਜਲ ਸੈਨਾ ਦੀ ਤਰਜਮਾਨ ਕਮਾਂਡਰ ਰੈਬੇਕਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਜੰਗੀ ਬੇੜੇ ਨੇ ਰੇਡੀਓ ਤੇ ਹੋਰ ਤਰੀਕਿਆਂ ਨਾਲ ਚਿਤਾਵਨੀ ਵੀ ਜਾਰੀ ਕੀਤੀ, ਪਰ ਈਰਾਨ ਦੇ ਜਹਾਜ਼ਾਂ ਨੇ ਚਿਤਾਵਨੀ ਵੀ ਜਾਰੀ ਕੀਤੀ, ਪਰ ਈਰਾਨ ਦੇ ਜਹਾਜ਼ਾਂ ਨੇ ਚਿਤਾਵਨੀ ਅਣਸੁਣੀ ਕਰ ਦਿੱਤੀ ਤੇ ਨਜ਼ਦੀਕ ਆਉਣ ਲੱਗੇ।


ਫਾਇਰਿੰਗ ਤੋਂ ਬਾਅਦ ਈਰਾਨ ਦੇ ਜਹਾਜ਼ਾਂ ਨੇ ਸੁਰੱਖਿਅਤ ਦੂਰੀ ਬਣਾ ਲਈ। ਤਰਜਮਾਨ ਨੇ ਕਿਹਾ ਕਿ ਈਰਾਨ ਦੀ ਜਲ ਸੈਨਾ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਸੁਰੱਖਿਅਤ ਦੂਰੀ ਬਣਾ ਕੇ ਚੱਲਣਾ ਚਾਹੀਦਾ ਹੈ।।

ਈਰਾਨ ਨੇ ਇਸ ਮਾਮਲੇ ’ਚ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਇਸ ਮਹੀਨੇ ’ਚ ਦੂਜਾ ਮੌਕਾ ਹੈ, ਜਦੋਂ ਈਰਾਨ ਤੇ ਅਮਰੀਕਾ ਦੀ ਜਲ ਸੈਨਾ ਆਹਮੋ ਸਾਹਮਣੇ ਆਏ ਹਨ।

Related News

RCMP ਵੱਲੋਂ ਦਾੜ੍ਹੀ ਵਾਲੇ ਸਿੱਖ ਆਫੀਸਰਜ਼ ਨਾਲ ਵਿਤਕਰਾ ਕੀਤੇ ਜਾਣ ਤੋਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਕਾਫੀ ਨਿਰਾਸ਼

Rajneet Kaur

ਕੀ ਇਸ ਵਾਰ ਵੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਹੋਵੇਗਾ ਵਿਦੇਸ਼ੀ ਦਖ਼ਲ ? ਅਮਰੀਕੀ ਖ਼ੁਫ਼ੀਆ ਤੰਤਰ ਦੇ ਵੱਡੇ ਅਧਿਕਾਰੀ ਨੇ ਜਤਾਈ ਸ਼ੰਕਾ !

Vivek Sharma

ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ’ਚ ਕਈ ਮਹੀਨਿਆਂ ਦਾ ਲੱਗੇਗਾ ਸਮਾਂ : Joe Biden

Vivek Sharma

Leave a Comment