Channel Punjabi
Canada International News

ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ਵਿੱਚ 40 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਕਸਫੋਰਡ ਦੀ ਐਸਟ੍ਰਾਜ਼ੈਨੇਕਾ ਵੈਕਸੀਨ ਲਗਾਈ ਜਾਵੇਗੀ

ਓਨਟਾਰੀਓ ਦਾ ਕਹਿਣਾ ਹੈ ਕਿ ਤੋਂ ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ਵਿੱਚ 40 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਕਸਫੋਰਡ ਦੀ ਐਸਟ੍ਰਾਜ਼ੈਨੇਕਾ ਵੈਕਸੀਨ ਲਗਾਈ ਜਾਵੇਗੀ।ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦੇ ਬੁਲਾਰੇ ਨੇ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਆਖਿਆ ਕਿ ਮੌਜੂਦਾ ਸਪਲਾਈ ਦੇ ਆਧਾਰ ਉੱਤੇ ਉਹ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਹੁਣ ਪ੍ਰੋਵਿੰਸ ਵਿੱਚ ਅਜਿਹਾ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਕੋਵਿਡ-19 ਦੇ ਦਿਨੋ ਦਿਨ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦੇ ਚੱਲਦਿਆਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਵੈਕਸੀਨ ਵੱਧ ਤੋਂ ਵੱਧ ਲੋਕਾਂ ਤੱਕ ਉਪਲਬਧ ਕਰਵਾਉਣ ਦੀ ਮੰਗ ਵਧਦੀ ਜਾ ਰਹੀ ਸੀ।

ਇਸ ਸਮੇਂ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇ਼ਸ਼ਨ (ਐਨ ਏ ਸੀ ਆਈ) ਦੀਆਂ ਸਿਫਾਰਸ਼ਾਂ ਅਨੁਸਾਰ ਐਸਟ੍ਰਾਜੈ਼ਨੇਕਾ ਵੈਕਸੀਨ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਹੀ ਉਪਲਬਧ ਹੈ। ਜ਼ਿਕਰਯੋਗ ਹੈ ਕਿ ਅਲਬਰਟਾ ਨੇ ਸ਼ਨਿੱਚਰਵਾਰ ਨੂੰ ਇਹ ਰਿਪੋਰਟ ਕੀਤਾ ਸੀ ਕਿ ਐਸਟ੍ਰਾਜੈ਼ਨੇਕਾ ਵੈਕਸੀਨ ਲਵਾਉਣ ਵਾਲੇ ਇੱਕ ਪੇਸੈ਼ਂਟ ਨੂੰ ਇਮਿਊਨ ਥਰੌਂਬੌਟਿਕ ਥਰੌਂਬੌਸਾਇਟੋਪੇਨੀਆ ਹੋ ਗਿਆ। ਇਹ ਕੈਨੇਡਾ ਵਿੱਚ ਆਪਣੀ ਕਿਸਮ ਦਾ ਦੂਜਾ ਬਲੱਡ ਕਲੌਟ ਦਾ ਮਾਮਲਾ ਹੈ।ਹੁਣ ਤੱਕ ਇਸ ਤਰ੍ਹਾਂ ਦੇ ਦੋ ਮਾਮਲਿਆਂ ਦੇ ਬਾਵਜੂਦ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਐਸਟ੍ਰਾਜੈ਼ਨੇਕਾ ਦੇ ਖਤਰੇ ਨਾਲੋਂ ਇਸ ਦੇ ਫਾਇਦੇ ਜ਼ਿਆਦਾ ਹਨ।ਏਜੰਸੀ ਵੱਲੋਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਸ ਦੀ ਵਰਤੋਂ ਦੀ ਮਨਜੂ਼ਰੀ ਦਿੱਤੀ ਗਈ ਹੈ।

ਐਤਵਾਰ ਦੁਪਹਿਰ ਨੂੰ ਜਦੋਂ ਇੱਕ ਨਿਊਜ਼ ਕਾਨਫਰੰਸ ਵਿੱਚ ਫੈਡਰਲ ਸਿਹਤ ਮੰਤਰੀ ਪੈਟੀ ਹਾਜ਼ਦੂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਐਸਟ੍ਰਾਜ਼ੈਨੇਕਾ ਵੈਕਸੀਨ ਲਈ ਉਮਰ ਘਟਾਉਣ ਦੇ ਹੱਕ ਵਿੱਚ ਹਨ ਤਾਂ ਉਨ੍ਹਾਂ ਆਖਿਆ ਕਿ ਪ੍ਰੋਵਿੰਸ ਤੇ ਟੈਰੇਟਰੀਜ਼ 18 ਸਾਲ ਤੋਂ ਉੱਪਰ ਕਿਸੇ ਵੀ ਉਮਰ ਵਰਗ ਲਈ ਐਸਟ੍ਰਾਜ਼ੈਨੇਕਾ ਦੀ ਵਰਤੋਂ ਕਰਨ ਲਈ ਆਜ਼ਾਦ ਹਨ।

Related News

ਡੈਲਟਾ COVID-19 ਟੀਕੇ ਕਲੀਨਿਕਾਂ ਲਈ ਮੁਫਤ ਸ਼ਟਲ ਰਾਈਡਸ ਦੀ ਕਰ ਰਿਹੈ ਪੇਸ਼ਕਸ਼

Rajneet Kaur

ਨਵੇਂ ਬਲੈਕਬੇਰੀ-ਬ੍ਰਾਂਡ ਵਾਲੇ 5ਜੀ ਸਮਾਰਟਫੋਨ 2021 ‘ਚ ਹੋਣਗੇ ਲਾਂਚ

Rajneet Kaur

ਕਰੀਬ ਚਾਰ ਮਹੀਨਿਆਂ ਬਾਅਦ ਸੁਧਰੀ ਮਾਰਕਿਟ ਦੀ ਹਾਲਤ , ਕੈਨੇਡਾ ‘ਚ ਫਰਵਰੀ ਦੇ ਮੁਕਾਬਲੇ ਜੂਨ ‘ਚ‌ ਮਾਰਕੀਟ ਰਹੀ ਬਹਿਤਰ

Vivek Sharma

Leave a Comment

[et_bloom_inline optin_id="optin_3"]