Channel Punjabi
Canada International News North America

ਫਰੈਂਚ ਲੈਂਗੁਏਂਜ ਕੈਥੋਲਿਕ ਐਲੀਮੈਂਟਰੀ ਸਕੂਲ ‘ਚ ਕੋੋੋੋੋਵਿਡ 19 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਬੰਦ

ਚਾਰ ਵਿਦਿਆਰਥੀਆਂ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਫਰੈਂਚ ਲੈਂਗੁਏਂਜ ਕੈਥੋਲਿਕ ਐਲੀਮੈਂਟਰੀ ਸਕੂਲ ਅਪਰੈਲ ਦੇ ਸ਼ੁਰੂ ਤੱਕ ਬੰਦ ਰਹੇਗਾ। ਪਿਛਲੇ ਦੋ ਹਫਤਿਆਂ ਵਿੱਚ ਚਾਰ ਵਿਦਿਆਰਥੀਆਂ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਬੋਰਡ ਨੇ ਫੈਸਲਾ ਕੀਤਾ ਕਿ ਮਿਸੀਸਾਗਾ ਦੇ ਈਈਸੀ ਰੈਨੇ-ਲੈਮਰੌਕਸ ਸਕੂਲ ਵਿੱਚ ਸੋਮਵਾਰ ਤੋਂ ਇਨ ਪਰਸਨ ਕਲਾਸਾਂ ਨਹੀਂ ਲਾਈਆਂ ਜਾਣਗੀਆਂ। ਬੋਰਡ ਨੇ ਇੱਕ ਬਿਆਨ ਵਿੱਚ ਆਖਿਆ ਕਿ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਸੀਐਸਸੀ ਮੌਨਐਵੇਨਿਰ ਤੇ ਪੀਲ ਪਬਲਿਕ ਹੈਲਥ ਯੂਨਿਟ ਵੱਲੋਂ ਆਪਸੀ ਪੱਧਰ ਉੱਤੇ ਸਕੂਲ ਨੂੰ ਹਾਲ ਦੀ ਘੜੀ ਨਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਦੱਸਿਆ ਗਿਆ ਕਿ ਸਕੂਲ ਬੰਦ ਰਹਿਣ ਦੌਰਾਨ ਵਿਦਿਆਰਥੀ ਵਰਚੂਅਲ ਲਰਨਿੰਗ ਜਾਰੀ ਰੱਖਣਗੇ। ਸਕੂਲ 6 ਅਪਰੈਲ ਤੋਂ ਇਨ ਪਰਸਨ ਲਰਨਿੰਗ ਲਈ ਮੁੜ ਖੋਲ੍ਹਿਆ ਜਾਵੇਗਾ। ਸ਼ੁੱਕਰਵਾਰ ਸਵੇਰ ਤੱਕ ਓਨਟਾਰੀਓ ਦੇ ਸਕੂਲਾਂ ਵਿੱਚ ਕੋਵਿਡ-19 ਦੇ 1700 ਐਕਟਿਵ ਮਾਮਲੇ ਪਾਏ ਗਏ, ਇਨ੍ਹਾਂ ਵਿੱਚੋਂ 1400 ਵਿਦਿਆਰਥੀਆਂ ਵਿੱਚ ਮਿਲੇ।

Related News

ਕੈਨੇਡਾ ‘ਚ 87 ਫੀਸਦੀ ਲੋਕਾਂ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ: ਚੀਫ਼ ਮੈਡੀਕਲ ਅਧਿਕਾਰੀ ਡਾ: ਥਰੇਸਾ

Rajneet Kaur

ਓਨਟਾਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਕਰਨਗੇ ਸੰਘਰਸ਼:ਐਮਪੀ ਡੈਰੇਕ ਸਲੋਨ

Rajneet Kaur

ਕਾਰਪ ਏਅਰਪੋਰਟ ‘ਤੇ ਇਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਇਕ ਪਾਇਲਟ ਦੀ ਮੌਤ:ਓਟਵਾ ਪੁਲਿਸ

Rajneet Kaur

Leave a Comment

[et_bloom_inline optin_id="optin_3"]