Channel Punjabi
International News

ਫਰਾਂਸ ‘ਚ ਪਾਦਰੀ ‘ਤੇ ਹਮਲਾ ਕਰਨ ਵਾਲਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ: ਨੀਸ ਘਟਨਾ ‘ਚ 6 ਚੜ੍ਹੇ ਪੁਲਿਸ ਅੜਿੱਕੇ

ਪੈਰਿਸ : ਬੀਤੇ ਦਿਨ ਫਰਾਂਸ ਦੇ ਲਿਆਨ ਸ਼ਹਿਰ ਦੇ ਚਰਚ ਦੇ ਪਾਦਰੀ ਨੂੰ ਗੋਲ਼ੀ ਮਾਰਨ ਵਾਲੇ ਇਕ ਸ਼ੱਕੀ ਅੱਤਵਾਦੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਇਕ ਹੋਰ ਹਮਲਾਵਰ ਦੀ ਭਾਲ ਹੈ। ਉਧਰ ਗੋਲ਼ੀ ਨਾਲ ਜ਼ਖ਼ਮੀ ਹੋਏ ਪਾਦਰੀ ਦੀ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ। ਪੁਲਿਸ ਅਨੁਸਾਰ ਗੋਲ਼ੀ ਮਾਰਨ ਦਾ ਕਾਰਨ ਅਜੇ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਹੋਇਆ। ਲਿਆਨ ‘ਚ ਹਮਲੇ ਪਿੱਛੋਂ ਫਰਾਂਸ ਦੇ ਪ੍ਰਧਾਨ ਮੰਤਰੀ ਜਯਾਂ ਕਾਸਟੈਕਸ ਉੱਥੇ ਪੁੱਜੇ ਅਤੇ ਤੁਰੰਤ ਹੀ ਪੈਰਿਸ ਲਈ ਰਵਾਨਾ ਹੋ ਗਏ। ਫਰਾਂਸ ਵਿਚ ਇਕ ਦੇ ਬਾਅਦ ਇਕ ਵਾਰਦਾਤ ਹੋਣ ‘ਤੇ ਫਰਾਂਸ ਦੇ ਗ੍ਰਹਿ ਮੰਤਰੀ ਨੇ ਇਕ ਹੰਗਾਮੀ ਬੈਠਕ ਬੁਲਾਈ ਸੀ ਜਿਸ ਵਿਚ ਪ੍ਰਧਾਨ ਮੰਤਰੀ ਨੇ ਸ਼ਾਮਲ ਹੋਣਾ ਸੀ।

ਉਧਰ ਨੀਸ ‘ਚ ਔਰਤ ਸਮੇਤ ਤਿੰਨ ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ ਦੋ ਹੋਰ ਹਮਲਾਵਰ ਪੁਲਿਸ ਦੇ ਅੜਿੱਕੇ ਆ ਚੁੱਕੇ ਹਨ। ਹੁਣ ਤੱਕ ਛੇ ਹਮਲਾਵਰਾਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ। ਪੁਲਿਸ ਇਨ੍ਹਾਂ ਸਾਰਿਆਂ ਦੇ ਟਿਕਾਣਿਆਂ ਬਾਰੇ ਵਿਚ ਜਾਣਕਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨੀਸ ਦੇ ਚਰਚ ਵਿਚ ਇਕ ਔਰਤ ਦਾ ਅੱਲ੍ਹਾ ਹੂ ਅਕਬਰ ਦਾ ਨਾਅਰਾ ਲਗਾਉਂਦੇ ਹੋਏ ਸਰ ਕਲਮ ਕਰ ਦਿੱਤਾ ਗਿਆ ਸੀ, ਨਾਲ ਹੀ ਦੋ ਹੋਰ ਲੋਕਾਂ ਦੀ ਵੀ ਹੱਤਿਆ ਕੀਤੀ ਗਈ ਸੀ।

Related News

ਰਵਾਇਤੀ ਤਰੀਕੇ ਨਾਲ ਸੰਪੰਨ ਹੋਇਆ ‘ਕਵੀਨ ਸਿਟੀ ਪ੍ਰਾਈਡ’ ਫੈ਼ਸਟੀਵਲ

Vivek Sharma

ਬੇਅਦਬੀ ਦੇ ਦੋਸ਼ੀਆਂ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ,’ਆਪ’ ਆਗੂਆਂ ਨੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਕੀਤੀ ਅਪੀਲ

Vivek Sharma

ਅਲਬਰਟਾ ‘ਚ ਲਗਾਤਾਰ ਵਧ ਰਹੇ ਨੇ ਕੋਰੋਨਾ ਦੇ ਮਾਮਲੇ, ਸਰਕਾਰ ਚਿੰਤਤ

Vivek Sharma

Leave a Comment

[et_bloom_inline optin_id="optin_3"]