Channel Punjabi
International News

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨੇ ਲਈ 38 ਲੋਕਾਂ ਦੀ ਜਾਨ , ਕਈ ਹਸਪਤਾਲਾਂ ‘ਚ ਭਰਤੀ

ਜਹਿਰੀਲੀ ਸ਼ਰਾਬ ਨੇ 38 ਲੋਕਾਂ ਦੀ ਲਈ ਜਾਨ

ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ ‘ਚ ਤਬਾਹੀ

ਮੁੱਖ ਮੰਤਰੀ ਨੇ ਨਿਆਇਕ ਜਾਂਚ ਦੇ ਦਿੱਤੇ ਹੁਕਮ

ਵਿਰੋਧੀਆਂ ਨੇ ਕੈਪਟਨ ਸਰਕਾਰ ਨੂੰ ਘੇਰਿਆ

ਚੰਡੀਗੜ੍ਹ : ਪੰਜਾਬ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ । ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 38 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਤਰਨਤਾਰਨ, ਅੰਮ੍ਰਿਤਸਰ ਤੇ ਬਟਾਲਾ ਖੇਤਰ ਦੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਅੱਜ 33 ਹੋਰ ਲੋਕਾਂ ਨੇ ਦਮ ਤੋੜ ਦਿੱਤਾ। ਇਸ ਨਾਲ ਸੂਬੇ ਅੰਦਰ ਹੜਕੰਪ ਮਚ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਵੀਰਵਾਰ ਨੂੰ ਮਾਰੇ ਗਏ ਪੰਜ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧ ‘ਚ ਪੁਲਿਸ ਨੂੰ ਬਿਨਾਂ ਸੂਚਨਾ ਦਿੱਤੇ ਲਾਸ਼ਾਂ ਦਾ ਅੰਤਿਮ ਸਸਕਾਰ ਕਰ ਦਿੱਤਾ।

ਵੀਰਵਾਰ ਤੋਂ ਲੈ ਕੇ ਹੁਣ ਤਕ ਜ਼ਹਿਰੀਲੀ ਸ਼ਰਾਬ ਪੀਣ ਨਾਲ 38 ਲੋਕਾਂ ਦੀ ਮੌਤ ਹੋ ਗਈ ਹੈ। ਤਰਨਤਾਰਨ ‘ਚ 19, ਅੰਮ੍ਰਿਤਸਰ ‘ਚ ਅੱਜ ਦੋ ਤੇ ਬਟਾਲਾ ‘ਚ 10 ਲੋਕਾਂ ਦੀ ਮੌਤ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਤੇ ਤਰਨਤਾਰਨ ‘ਚ ਸ਼ਰਾਬ ਪੀਣ ਨਾਲ ਹੋਈ ਮੌਤਾਂ ਦੇ ਮਾਮਲੇ ‘ਚ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਨੂੰ ਨਿਆਇਕ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਇਸ ਜਾਂਚ ‘ਚ ਜੁਆਇੰਟ ਐਕਸਰਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਨਾਲ ਸਬੰਧਿਤ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟ ਵੀ ਸ਼ਾਮਲ ਹੋਣਗੇ। ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਗਿਆ ਕਿ ਮੌਤ ਦੇ ਪਹਿਲਾਂ ਪੰਜ ਮਾਮਲੇ ਅੰਮ੍ਰਿਤਸਰ ਦੇ ਪੇਂਡੂ ਖੇਤਰ ‘ਚ ਮੁੱਛਲ ਤੇ ਟਾਂਗਰਾ ਪਿੰਡ ‘ਚ ਸਾਹਮਣੇ ਆਏ ਸਨ।

ਉਧਰ ਇਸ ਮੁੱਦੇ ਤੇ ਵਿਰੋਧੀਆਂ ਨੇ ਕੈਪਟਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ । ਵਿਰੋਧੀਆਂ ਅਨੁਸਾਰ ਕੈਪਟਨ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਤੇ ਕਾਬਜ਼ ਹੋਏ ਸਨ, ਪਰ ਹੁਣ ਸੂਬੇ ਅੰਦਰ ਨਸ਼ਿਆਂ ਕਾਰਨ ਹੀ ਰੋਜ਼ਾਨਾ ਦਰਜਨਾਂ ਜਾਨਾਂ ਜਾ ਰਹੀਆਂ ਹਨ, ਜਿਸ ਕਾਰਨ ਕਈ ਤਰਾਂ ਦੇ ਸਵਾਲ ਖੜੇ ਹੋ ਰਹੇ ਹਨ ।

Related News

ਕੋਰੋਨਾ ਵਾਇਰਸ ਹੋਣ ਦੇ ਬਾਵਜੂਦ ਟਰੰਪ ਪਹੁੰਚੇ ਪ੍ਰਸ਼ੰਸਕਾਂ ‘ਚ

Rajneet Kaur

SMITHERS: ਬੈਂਕ ਦੇ ਅੰਦਰ ਮਾਸਕ ਪਹਿਨਣ ਤੋਂ ਸਾਬਕਾ ਉਮੀਦਵਾਰ ਨੇ ਕੀਤਾ ਇਨਕਾਰ, ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur

ਚੀਨ ਨੇ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ, ਕੈਨੇਡਾ-ਚੀਨ ਦਰਮਿਆਨ ਪਾੜਾ ਹੋਰ ਵਧਿਆ

Vivek Sharma

Leave a Comment

[et_bloom_inline optin_id="optin_3"]