Channel Punjabi
Canada International News

ਪੜਾਈ ਲਈ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਓ, ਧਿਆਨ ਦਿਓ ! ਹਾਲੇ ਨਾ ਜਾਓ ਕੈਨੇਡਾ : ਕੈਨੇਡੀਅਨ ਹਾਈ ਕਮਿਸ਼ਨ

ਓਟਾਵਾ/ ਨਵੀਂ ਦਿੱਲੀ : ਕੋਰੋਨਾ ਕਾਰਣ ਪੂਰੀ ਦੁਨੀਆ ਦੇ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਾਈਆਂ ਹੋਈਆਂ ਹਨ। ਕੈਨੇਡਾ ਵਿਚ ਵੀ ਕੋਰੋਨਾ ਦੀ ਤੀਜੀ ਲਹਿਰ ਕਾਰਨ ਮੁੜ ਤੋਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਭਾਵੇਂ ਕਿ ਕੈਨੇਡਾ ਦੇ ਸੂਬਿਆਂ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਪਰ ਨਾਲ ਹੀ ਕਰੋਨਾ ਮਾਮਲਿਆਂ ਦੀ ਗਿਣਤੀ ਦਾ ਗ੍ਰਾਫ਼ ਵੀ ਚੜ੍ਹਦਾ ਜਾ ਰਿਹਾ ਹੈ । ਇਸ ਸਭ ਦੇ ਵਿਚਾਲੇ ਕੈਨੇਡਾ ਦੇ ਹਾਈ ਕਮਿਸ਼ਨ ਨੇ ਭਾਰਤੀ ਵਿਦਿਆਰਥੀਆਂ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਕੈਨੇਡਾ ਜਾਣ ਉੱਤੇ ਕੋਈ ਮੁਸ਼ਕਿਲ ਨਾਲ ਪੇਸ਼ ਆ ਜਾਵੇ।

ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਆਪਣੇ ਟਵੀਟ ਵਿਚ ਕਿਹਾ ਕਿ ਵਿਦਿਆਰਥੀ ਧਿਆਨ ਦੇਣ। ਕਿਰਪਾ ਕਰ ਕੇ ਆਪਣੇ ਕੋਰਸ ਦੀ ਸ਼ੁਰੂਆਤ ਤੋਂ 4 ਹਫ਼ਤਿਆਂ ਤੋਂ ਪਹਿਲਾਂ ਆਪਣੀ ਯਾਤਰਾ ਦੀ ਯੋਜਨਾ ਨਾ ਬਣਾਓ। ਅਸੀਂ ਜਾਣਦੇ ਹਾਂ ਕਿ ਤੁਸੀਂ ਸੈਟਲ ਹੋਣ ਲਈ ਬੇਚੈਨ ਹੋ, ਪਰ ਤੈਅ ਸਮੇਂ ਤੋਂ ਪਹਿਲਾਂ ਕੈਨੇਡਾ ਆਉਣ ਨਾਲ ਤੁਹਾਨੂੰ ਦਾਖਲੇ ਤੋਂ ਮਨਾ ਜਾਂ ਬੋਰਡਿੰਗ ਤੋਂ ਇਨਕਾਰ ਕਰ ਦਿੱਤਾ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਣ ਕਈ ਦੇਸ਼ਾਂ ਨੇ ਵਿਦਿਆਰਥੀਆਂ ਦੀ ਪੜਾਈ ਆਨਲਾਈਨ ਕਰ ਦਿੱਤੀ ਹੈ। ਜਿਸ ਕਾਰਣ ਭਾਰਤੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ। ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀ ਬੀਤੇ ਕਈ ਦਿਨਾਂ ਤੋਂ ਆਨਲਾਈਨ ਪੜਾਈ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇੰਨਾਂ ਹੀ ਨਹੀਂ ਬੀਤੇ ਦਿਨ ਕੈਨੇਡਾ ਲਈ ਵੀਜ਼ਾ ਵਿੱਚ ਦੇਰੀ ਹੋਣ ਕਾਰਣ ਵੀ ਕਈ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤੇ ਸਨ। ਇਸ ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ ਨੇ ਭਰੋਸਾ ਦਿਵਾਇਆ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਰਸ ਪਹਿਲਾਂ ਤੋਂ ਜਾਰੀ ਹਨ ਉਨ੍ਹਾਂ ਲਈ ਆਰਜ਼ੀ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਚਾਇਨਾ ਵਾਇਰਸ ਦੀ ਵੈਕਸੀਨ ਆ ਜਾਣ ਦੇ ਬਾਵਜੂਦ ਵਧਦੇ ਮਾਮਲਿਆਂ ਤੋਂ ਸਾਫ਼ ਹੈ ਆਉਂਦੇ ਕੁਝ ਹੋਰ ਮਹੀਨਿਆਂ ਤਕ ਕੋਰੋਨਾ ਮਹਾਂਮਾਰੀ ਦਾ ਜ਼ੋਰ ਚਲਦਾ ਰਹਿ ਸਕਦਾ ਹੈ। ਇਸ ਉਲਝਣ ਵਿੱਚ ਰੱਖਦੇ ਹੋਏ ਸਿੱਖਿਆ ਸੰਸਥਾਵਾਂ ਨੇ ਉਹ ਫਿਲਹਾਲ ਆਨਲਾਈਨ ਪੜ੍ਹਾਈ ਨੂੰ ਹੀ ਤਰਜੀਹ ਦਿੱਤੀ ਹੋਈ ਹੈ।

Related News

ਲੈਂਬੈਥ ਪਬਲਿਕ ਸਕੂਲ ‘ਚ ਕੋਵਿਡ 19 ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਟੋਰਾਂਟੋ: 26 ਸਾਲਾ ਵਿਅਕਤੀ ਨੇ ਡਾਉਨਟਾਉਨ ਕੋਰ ‘ਚ ਕਈਆਂ ਲੋਕਾਂ ‘ਤੇ ਕੀਤਾ ਹਮਲਾ, ਪੁਲਿਸ ਵਲੋਂ ਕਾਬੂ

Rajneet Kaur

Joe Biden ਨੇ ਭਾਰਤੀ ਮੂਲ ਦੀ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਟੀ ਜਨਰਲ ਕੀਤਾ ਨਾਮਜ਼ਦ

Vivek Sharma

Leave a Comment

[et_bloom_inline optin_id="optin_3"]