channel punjabi
Canada International News North America

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਗਲਾ ਗਵਰਨਰ ਜਨਰਲ ਆਪਣੇ ਆਪ ਨਾਮਜ਼ਦ ਨਹੀਂ ਕਰਨਾ ਚਾਹੀਦਾ: ਕੰਜ਼ਰਵੇਟਿਵ ਆਗੂ ਐਰਿਨ ਓਟੂਲ

ਕੰਜ਼ਰਵੇਟਿਵ ਆਗੂ ਐਰਿਨ ਓਟੂਲ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਗਲਾ ਗਵਰਨਰ ਜਨਰਲ ਆਪਣੇ ਆਪ ਨਾਮਜ਼ਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਆਖਿਆ ਕਿ ਘੱਟ ਗਿਣਤੀ ਸਰਕਾਰ ਦੇ ਚੱਲਦਿਆਂ ਅਜਿਹਾ ਕਰਨ ਨਾਲ ਕੌਨਫਲਿਕਟ ਆਫ ਇੰਟਰਸਟ ਦਾ ਖਤਰਾ ਹੋ ਸਕਦਾ ਹੈ।

ਇੱਕ ਇੰਟਰਵਿਊ ਵਿੱਚ ਓਟੂਲ ਨੇ ਆਖਿਆ ਕਿ ਟਰੂਡੋ ਨੂੰ ਅਗਲਾ ਗਵਰਨਰ ਜਨਰਲ ਚੁਣਨ ਲਈ ਪੈਨਲ ਦਾ ਸਹਾਰਾ ਲੈਣਾ ਚਾਹੀਦਾ ਹੈ। ਕੰਜ਼ਰਵੇਟਿਵਾਂ ਵੱਲੋਂ ਇਹ ਗੱਲ ਉਦੋਂ ਤੋਂ ਆਖੀ ਜਾ ਰਹੀ ਹੈ ਜਦੋਂ ਤੋਂ ਜੂਲੀ ਪੇਯੈਟ ਨੇ ਅਸਤੀਫਾ ਦਿੱਤਾ ਹੈ। ਓਟੂਲ ਨੇ ਆਖਿਆ ਕਿ ਚੋਣਾਂ ਦੀ ਸੰਭਾਵਨਾ ਦੌਰਾਨ ਟਰੂਡੋ ਨੂੰ ਨਿਜੀ ਤੌਰ ਉੱਤੇ ਇਸ ਫੈਸਲੇ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਘੱਟ ਗਿਣਤੀ ਸਰਕਾਰ ਵਿੱਚ ਜਦੋਂ ਪ੍ਰਧਾਨ ਮੰਤਰੀ ਨੂੰ ਰੋਜ਼ ਗਵਰਨਰ ਜਨਰਲ ਕੋਲ ਜਾਣ ਦਾ ਡਰ ਬਣਿਆ ਰਹਿੰਦਾ ਹੈ ਤਾਂ ਟਰੂਡੋ ਨਿਜੀ ਤੌਰ ਉੱਤੇ ਕੌਨਫਲਿਕਟ ਆਫ ਇੰਟਰਸਟ ਵਿੱਚ ਹੋ ਸਕਦੇ ਹਨ।

ਟਰੂਡੋ ਨੇ ਪਿਛਲੇ ਹਫਤੇ ਆਖਿਆ ਸੀ ਕਿ ਭਵਿੱਖ ਵਿੱਚ ਹੋਣ ਵਾਲੀਆਂ ਅਜਿਹੀਆਂ ਅਚਨਚੇਤੀ ਤਬਦੀਲੀਆਂ ਤੋਂਂ ਬਚਣ ਲਈ ਉੱਚ ਪੱਧਰੀ ਨਿਯੁਕਤੀਆਂ ਦੀ ਪ੍ਰਕਿਰਿਆ ਦਾ ਉਹ ਮੁਲਾਂਕਣ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਤਬਦੀਲੀਆਂ ਕਿਹੋ ਜਿਹੀਆਂ ਹੋਣਗੀਆਂ। ਉਨ੍ਹਾਂ ਇਹ ਵੀ ਆਖਿਆ ਕਿ ਅੱਗੇ ਵਧਣ ਸਮੇਂ ਉਨ੍ਹਾਂ ਨੂੰ ਅਜਿਹੀਆਂ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ।

Related News

ਕੈਨੇਡਾ ਦੇ ਚਾਰ ਸੂਬਿਆਂ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਦੀ ਵਧੀ ਚਿੰਤਾ

Vivek Sharma

ਓਂਟਾਰੀਓ : 58 ਸਾਲਾਂ ਟਾਮ ਲਾਂਗਾਨ ਨੇ 107 ਦਿਨ੍ਹਾਂ ਬਾਅਦ ਕੋਵਿਡ-19 ਨੂੰ ਦਿੱਤੀ ਮਾਤ

Rajneet Kaur

ਕੈਨੇਡਾ-ਅਮਰੀਕਾ ਦੀ ਸਰਹੱਦ ਨੂੰ 21 ਸਤੰਬਰ ਤੱਕ ਬੰਦ ਰਖਣ ਦਾ ਕੀਤਾ ਫੈਸਲਾ : ਬਿਲ ਬਲੇਅਰ

Rajneet Kaur

Leave a Comment