channel punjabi
Canada International News North America The Morning Show

ਪੂਰਾ ਮੈਨੀਟੋਬਾ ਰੈੱਡ ਜੋ਼ਨ ਵਿੱਚ, ਸੂਬੇ ਅੰਦਰ ਮੁੜ ਲਾਗੂ ਹੋਈ ਤਾਲਾਬੰਦੀ !

ਵਿਨੀਪੈਗ : ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਿਲਆਂ ਵਿਚਕਾਰ ਮੈਨੀਟੋਬਾ ਸੂਬੇ ਵਿਚ ਮੁੜ ਤੋਂ ‘ਤਾਲਾਬੰਦੀ’ ਕਰ ਦਿੱਤੀ ਗਈ ਹੈ। ਪੂਰਾ ਮੈਨੀਟੋਬਾ ਵੀਰਵਾਰ ਤੋਂ ‘ਕੋਡ ਰੈੱਡ’ ਵਿਚ ਦਾਖ਼ਲ ਹੋ ਚੁੱਕਾ ਹੈ।

ਬੀਤੇ ਮੰਗਲਵਾਰ ਹੀ ਸੂਬੇ ਦੇ ਪ੍ਰੀਮੀਅਰ ਨੇ ਕਿਹਾ ਸੀ ਕਿ ਸਾਡੀ ਪਹਿਲੀ ਤਰਜੀਹ ਸਾਡੇ ਨਾਗਰਿਕਾਂ ਦੀ ਸੁਰੱਖਿਆ ਹੈ।

ਸੂਬੇ ਵਿਚ ਹਰ ਤਰ੍ਹਾਂ ਦੇ ਇਕੱਠਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਸਿਰਫ਼ ਘਰ ਦੇ ਪਰਿਵਾਰਕ ਮੈਂਬਰਾਂ ਤੱਕ ਹੀ ਸੰਪਰਕ ਸੀਮਤ ਰੱਖਿਆ ਗਿਆ ਹੈ ।

ਰੈਸਟੋਰੈਂਟ ‘ਚ ਬੈਠ ਕੇ ਖਾਣ-ਪੀਣ ਲਈ ਬੰਦ ਰਹਿਣਗੇ, ਹਾਲਾਂਕਿ ਡਿਲਿਵਰੀ ਅਤੇ ਆਰਡਰ ਲੈ ਸਕਦੇ ਹਨ। ਸਾਰੀਆਂ ਮਨੋਰੰਜਕ ਗਤੀਵਿਧੀਆਂ, ਖੇਡ ਸਹੂਲਤਾਂ, ਕੈਸੀਨੋ, ਅਜਾਇਬ ਘਰ, ਗੈਲਰੀਆਂ, ਲਾਇਬ੍ਰੇਰੀਆਂ, ਮੂਵੀ ਥੀਏਟਰ ਅਤੇ ਸਮਾਰੋਹ ਹਾਲ ਵੀ ਬੰਦ ਰਹਿਣਗੇ। ਸੂਬੇ ਵਿਚ ਇਹ ਪਾਬੰਦੀ ਘੱਟੋ-ਘੱਟ ਚਾਰ ਹਫ਼ਤੇ ਲਾਗੂ ਰਹਿ ਸਕਦੀ ਹੈ।

ਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਨੇ ਕੈਨੇਡਾ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ । ਸੂਬਾ ਸਰਕਾਰਾਂ ਦੀਆਂ ਤਮਾਮ ਕੋਸ਼ਿਸ਼ਾਂ ਕੋਰੋਨਾ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੀਆਂ ਹਨ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਨਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਦੋ ਦਿਨ ਪਹਿਲਾਂ ਹੀ ਪੀਐਮ ਟਰੂਡੋ ਨੇ ਸੂਬੇ ਦੇ ਪ੍ਰੀਮੀਅਰਜ਼ ਨੂੰ ਹਦਾਇਤ ਕੀਤੀ ਸੀ ਕਿ ਉਹ ਕੋਰੋਨਾ ਦੀ ਰੋਕਥਾਮ ਲਈ ਠੋਸ ਕਦਮ ਚੁੱਕਣ, ਫੈਡਰਲ ਸਰਕਾਰ ਉਨ੍ਹਾਂ ਦੀ ਹਰ ਤਰਾਂ ਨਾਲ ਮਦਦ ਕਰੇਗੀ।

Related News

ਓਨਟਾਰੀਓ ਵਿੱਚ ਕੋਵਿਡ -19 ਦੇ 1500 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ

Rajneet Kaur

ਓਸ਼ਾਵਾ ‘ਚ ਅੱਜ ਇੱਕ ਗੰਭੀਰ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਪਰਿਵਾਰਕ ਮੈਂਬਰਾਂ ਲਈ ਡਰਾਈਵ ਪਾਸਟ ਯਾਤਰਾ( drive-past visitation) ਹੋਵੇਗੀ

Rajneet Kaur

ਕੈਨੇਡਾ ਵਿਚ ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ ਕਰੀਬ 88 ਫ਼ੀਸਦੀ , ਐਤਵਾਰ ਨੂੰ 400 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ

Vivek Sharma

Leave a Comment