channel punjabi
Canada International News North America

ਪੁਲਿਸ ਵਲੋਂ ਸਕਾਰਬੋਰੋ ਪਾਰਕਿੰਗ ‘ਚੋਂ ਹਿੱਟ ਐਂਡ ਰਨ ਦੇ ਦੋਸ਼ ‘ਚ ਇਕ ਔਰਤ ਅਤੇ ਆਦਮੀ ਦੀ ਭਾਲ ਜਾਰੀ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਇੱਕ ਆਦਮੀ ਅਤੇ ਔਰਤ ਦੀ ਭਾਲ ਕਰ ਰਹੇ ਹਨ, ਜਿੰਨ੍ਹਾਂ ‘ਤੇ ਉਨ੍ਹਾਂ ਨੇ ਬੁੱਧਵਾਰ ਸਵੇਰੇ ਇੱਕ ਗੰਭੀਰ ਟੱਕਰ ਦੋਸ਼ ਲਾਏ ਸਨ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਲਗਭਗ 12:43 ਵਜੇ ਮਾਰਕੈਮ ਰੋਡ ਅਤੇ ਲਾਰੈਂਸ ਐਵੇਨਿਉ ਈਸਟ ਏਰੀਆ ਵਿੱਚ ਇੱਕ ਟੱਕਰ ਦੀ ਖਬਰ ਲਈ ਬੁਲਾਇਆ ਗਿਆ। ਜਾਂਚਕਰਤਾਵਾਂ ਨੇ ਦੋਸ਼ ਲਾਇਆ ਕਿ ਇਕ 27 ਸਾਲਾ ਔਰਤ ਪਾਰਕਿੰਗ ਵਿਚ ਇਕ ਆਦਮੀ ਦੇ ਨਾਲ ਸੀ, ਜਦੋਂ ਵਾਹਨ ਦੇ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ।

ਪੁਲਿਸ ਨੇ ਬੁੱਧਵਾਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਕਿਹਾ, “ਇਕ ਵਿਅਕਤੀ ਸ਼ਾਮਲ ਵਾਹਨ ਦੇ ਮੁਸਾਫ਼ਰ ਵਾਲੇ ਪਾਸੇ ਤੋਂ ਬਾਹਰ ਆਇਆ ਅਤੇ ਜ਼ਖਮੀ ਔਰਤ ਦੇ ਨਾਲ ਆਏ ਵਿਅਕਤੀ ਨਾਲ ਝਗੜਾ ਕਰਨ ਲੱਗਿਆ। ਪੁਲਿਸ ਨੇ ਦੱਸਿਆ ਕਿ ਫਿਰ ਗੱਡੀ blue Nissan Sentra ਦੀ ਪਾਰਕਿੰਗ ਤੋਂ ਪੱਛਮ ਵੱਲ ਤੋਂ ਚਲੀ ਗਈ। ਮੰਨਿਆ ਜਾ ਰਿਹਾ ਕਿ ਵਾਹਨ ਦੀ ਡਰਾਈਵਰ ਇਕ ਔਰਤ ਹੈ ਅਤੇ ਉਸਦੇ ਨਾਲ ਇਕ ਆਦਮੀ ਯਾਤਰੀ ਸੀ।

ਪੁਲਿਸ ਵਲੋਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ।

Related News

BIG BREAKING : NASA ਨੇ ‘ਪਰਸੀਵਰੈਂਸ ਰੋਵਰ’ ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ‘ਤੇ ਉਤਾਰਿਆ, ਪੁਲਾੜ ਖੋਜ ਵਿੱਚ ਜੁੜਿਆ ਨਵਾਂ ਅਧਿਆਇ

Vivek Sharma

ਏਅਰ ਕੈਨੇਡਾ ਦੇ ਮਾਲੀਏ ‘ਚ 89 ਫੀਸਦੀ ਆਈ ਕਮੀ : ਮੁੱਖ ਕਾਰਜਕਾਰੀ ਅਧਿਕਾਰੀ ਕੈਲਿਨ ਰੋਵਿਨਸਕੂ

Rajneet Kaur

MLB ਨੇ ਕੈਨੇਡੀਅਨ ਸਰਕਾਰ ਨੂੰ ਟੋਰਾਂਟੋ ‘ਚ ਖੇਡਣ ਲਈ ਸੌਂਪੀ ਯੋਜਨਾ

team punjabi

Leave a Comment