Channel Punjabi
International News North America

ਪਿਛਲੇ ਮਹੀਨੇ ਗੁਰਦੁਆਰਾ ਸਿੰਘ ਸਭਾ ਰੈਂਟਨ ਗੁਰਦੁਆਰਾ ਸਿਆਟਲ ਵਿਖੇ ਹੋਈ ਖ਼ੂਨੀ ਝੜਪ ਵਿੱਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਕੀਤਾ ਚਾਰਜ

ਪਿਛਲੇ ਮਹੀਨੇ ਗੁਰਦੁਆਰਾ ਸਿੰਘ ਸਭਾ ਰੈਂਟਨ ਗੁਰਦੁਆਰਾ ਸਿਆਟਲ ਵਿਖੇ ਹੋਈ ਖ਼ੂਨੀ ਝੜਪ ਵਿੱਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਚਾਰਜ ਕੀਤਾ ਹੈ। ਇਨ੍ਹਾਂ ਵਿਚ ਕੁਲਜੀਤ ਸਿੰਘ 33 ਸਾਲ, ਹਰਿੰਦਰਬੀਰ ਸਿੰਘ ਗਿੱਲ 62 ਸਾਲ, ਮਨਿੰਦਰਪਾਲ ਸਿੰਘ 37 ਸਾਲ ਇਹ ਤਿੰਨੇ ਕੈਂਟ ਦੇ ਵਸਨੀਕ ਹਨ ਤੇ ਹਰਭਜਨ ਸਿੰਘ 50 ਸਾਲ ਰੈਂਟਨ ਦਾ ਵਸਨੀਕ ਹੈ।ਰੈਂਟਨ ਪੁਲਿਸ ਅਜੇ ਵੀ ਪੰਜਵੇਂ ਵਿਅਕਤੀ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ ਜਿਸ ਨੇ ਹਮਲੇ ਵਿਚ ਹਿੱਸਾ ਲਿਆ ਸੀ ਅਤੇ ਚਾਰਜਿੰਗ ਪੇਪਰਾਂ ਵਿਚ ਇਕ ਸ਼ੱਕੀ ਵਿਅਕਤੀ ਦਾ ਜੀਜਾ ਦੱਸਿਆ ਗਿਆ ਸੀ।

18 ਅਕਤੂਬਰ ਨੂੰ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਹੋਈ ਲੜਾਈ ਵਿੱਚ 5 ਵਿਅਕਤੀ ਜ਼ਖ਼ਮੀ ਹੋਏ ਸਨ। ਇਸ ਖ਼ੂਨੀ ਝੜਪ ਤੋਂ ਬਾਅਦ ਦੁਨੀਆ ਭਰ ਵਿੱਚ ਇਸ ਦੀ ਨਿੰਦਾ ਹੋਈ ਸੀ। ਦਸ ਦਈਏ ਝੜਪ ਦੌਰਾਨ ਬੇਸ ਬੈਟ ਤੇ ਕਿਰਪਾਨਾਂ ਚੱਲੀਆਂ ਸਨ। ਰਿਪੋਰਟਾਂ ਮੁਤਾਬਕ ਇਸ ਲੜਾਈ ‘ਚ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਸ ਝੜਪ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਸਨ। ਬੇਸ ਬੈਟ ਤੇ ਕਿਰਪਾਨਾਂ ਦੇ ਵਾਰਾਂ ਨਾਲ ਕਈਆਂ ਦੇ ਸਿਰਾਂ ‘ਤੇ ਸਟਾਂ ਲੱਗੀਆਂ ਸਨ।

Related News

ਵਾਟਰਲੂ ਰੀਜਨਲ ਪੁਲਿਸ ਨੇ ਟਿਮ ਹੋਰਟੋਨਸ ਤੋਂ ਦਾਨ ਬਾਕਸ ਦੀ ਚੋਰੀ ਦੇ ਮਾਮਲੇ ‘ਚ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Rajneet Kaur

NASA ਅਤੇ SPACE X ਨੇ ਸਪੇਸ ਸਟੇਸ਼ਨ ‘ਤੇ ਭੇਜੇ ਪੁਲਾੜ ਯਾਤਰੀ

Vivek Sharma

BIG NEWS : ਕਿਊਬਿਕ ਵਿੱਚ ਵੀਕਐਂਡ ਤੋਂ ਲਾਗੂ ਹੋਵੇਗਾ ਨਾਈਟ ਕਰਫ਼ਿਊ, ਉਲੰਘਣਾ ਕਰਨ ਵਾਲੇ ਨੂੰ ਹੋਵੇਗਾ 6000 ਡਾਲਰ ਤੱਕ ਦਾ ਜੁਰਮਾਨਾ

Vivek Sharma

Leave a Comment

[et_bloom_inline optin_id="optin_3"]