Channel Punjabi
Canada International News North America

ਪਾਰਕੈਡ ਦੀ ਅੱਗ ਕਾਰਨ ਵੈਨਕੂਵਰ ਕੋਰਟਹਾਉਸ ਕਰਵਾਉਣਾ ਪਿਆ ਖਾਲੀ

ਵੈਨਕੂਵਰ ਡਾਉਨਟਾਉਨ ਕੋਰਟਹਾਉਸ ਨੂੰ ਸ਼ੁੱਕਰਵਾਰ ਦੁਪਹਿਰ ਭੂਮੀਗਤ ਪਾਰਕੈਡ ਵਿਚ ਇਕ ਨਿਰਮਾਣ ਕੂੜੇਦਾਨ ਦੇ ਡੱਬੇ ਵਿਚ ਲੱਗੀ ਅੱਗ ਤੋਂ ਬਾਅਦ ਖਾਲੀ ਕਰਵਾਉਣਾ ਪਿਆ।
ਸਹਾਇਕ ਚੀਫ਼ ਕੇਨ ਜੇਮਿਲ ਦੇ ਅਨੁਸਾਰ ਕਰੂ ਨੂੰ ਦੁਪਿਹਰ 3 ਵਜੇ ਦੇ ਕਰੀਬ ਹੌਰਨਬੀ ਅਤੇ ਹੋਅ ਸਟ੍ਰੀਟਸ ਵਿਖੇ ਬੁਲਾਇਆ ਗਿਆ। ਉਨ੍ਹਾਂ ਦਸਿਆ ਜਦੋਂ ਉਹ ਪਹੁੰਚੇ ਤਾਂ ਸਾਰੇ ਪਾਸੇ ਧੂੰਆਂ-ਧੂੰਆਂ ਹੋਇਆ ਪਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਸੱਟ ਨਹੀਂ ਲੱਗੀ, ਹਰ ਕੋਈ ਸੁਰੱਖਿਅਤ ਬਾਹਰ ਨਿਕਲ ਗਿਆ, ਅਤੇ ਅੱਗ ਬਿਨ ਵਿੱਚ ਪਾਈ ਗਈ, ਪਰ ਜੈਮਿਲ ਦਾ ਕਹਿਣਾ ਹੈ ਕਿ ਅੱਗ ਚਾਲਕਾਂ ਦੇ ਲਈ ਚੁਣੌਤੀਪੂਰਨ ਸੀ।

ਉਨ੍ਹਾਂ ਕਿਹਾ ਕਿ ਹਾਲਾਤ ਕਾਫ਼ੀ ਭਿਆਨਕ ਸਨ। ਉਥੇ ਬਹੁਤ ਸਾਰਾ ਕਾਲਾ ਧੂੰਆਂ ਸੀ, ਕੁਝ ਦਿਖ ਨਹੀਂ ਰਿਹਾ ਸੀ। ਕਈ ਘੰਟੇ ਆਵਾਜਾਈ ਠੱਪ ਰਹੀ ਜਦੋਂ ਕਿ ਫਾਇਰਫਾਈਟਰਾਂ ਨੇ ਕੰਮ ਕੀਤਾ। ਜੈਮਿਲ ਦਾ ਕਹਿਣਾ ਹੈ ਕਿ ਕੁਝ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਇਕ ਵਿਅਕਤੀ ਭੱਜਦਾ ਵੇਖਿਆ ਗਿਆ ਸੀ, ਪਰ ਕਾਰਨ ਨਿਰਧਾਰਤ ਨਹੀਂ ਕੀਤਾ ਗਿਆ ਹੈ।

Related News

ਕੋਰੋਨਾ ਵਾਇਰਸ ਤੋਂ ਰਾਹਤ ਪਾਉਣ ਦੀ ਉਮੀਦ ਅਗਲੇ ਸਾਲ ਤੱਕ ਕਰਨੀ ਹੋਵੇਗੀ: ਡਾ. ਐਂਥਨੀ ਫੌਸੀ

Rajneet Kaur

ਸਟੀਲਜ਼ ਵੈਸਟ ਕੋਰੀਡੋਰ ਲਈ ਬਰੈਂਪਟਨ ਟ੍ਰਾਂਜ਼ਿਟ ਸੇਵਾ ਬੁੱਧਵਾਰ ਤੋਂ ਅਸਥਾਈ ਤੌਰ ਤੇ ਹੋਵੇਗੀ ਬੰਦ,ਕਰਮਚਾਰੀਆਂ ਨੇ ਕੀਤਾ ਸਕਾਰਾਤਮਕ ਟੈਸਟ

Rajneet Kaur

ਭਾਰਤੀ ਹਵਾਈ ਸੈਨਾ ਵਿੱਚ ਅੱਜ ਸ਼ਾਮਲ ਹੋਵੇਗਾ ‘ਰਾਫੇ਼ਲ’, ਪਹਿਲੇ ਬੇੜੇ ‘ਚ ਹਨ ਪੰਜ ਰਾਫੇ਼ਲ

Vivek Sharma

Leave a Comment

[et_bloom_inline optin_id="optin_3"]